ਹਰਦੀਪ ਸਿੰਘ ਮਾਨ ਕਲਾਕਾਰੀ

ਕਿਸ਼ਤ ੩ - ਪੰਜਾਬੀ ਪੱਤਰਕਾਰੀ ਝੂਠ ਤੇ ਅਸਿੱਧੀਆਂ ਗਾਲ੍ਹਾਂ ਦਾ ਘਰ (?)

ਰਿਸ਼ੀ ਗੁਲਾਟੀ ਦੇ ਲੇਖ ਆਸਟ੍ਰੇਲੀਆ ਪੰਜਾਬੀ ਚੋਰਾਂ ਤੇ ਵੇਸਵਾਵਾਂ ਦਾ ਘਰ (?) ਦਾ ਜਵਾਬ

ਜਵਾਬੀ: ਹਰਦੀਪ ਮਾਨ ਜਮਸ਼ੇਰ, ਅਸਟਰੀਆ

ਹਰਦੀਪ ਸਿੰਘ ਮਾਨ ਕਲਾਕਾਰੀ  

ਇਸ ਬੱਚੇ ਦਾ ਕੋਈ ਪਿਉ ਨਹੀਂ। ਮੇਰੇ ਕੋਲ ਰਹਿਣ ਦਾ ਕੋਈ ਪ੍ਰਬੰਧ ਨਹੀਂ, ਇਸ ਲਈ ਅੱਠ ਮੁੰਡਿਆਂ ਨਾਲ ਇਕ ਕਮਰੇ ਵਿਚ ਰਹਿ ਰਹੀ ਹਾਂ। ਕੀ ਪਤਾ ਇਹ ਬੱਚਾ ਕਿਸ ਦਾ ਹੈ? ਮੇਰੇ ਵਰਗੀਆਂ ਹੋਰ ਵੀ ਤਿੰਨ-ਚਾਰ ਬਾਹਰ ਲੰਗਰ ਛੱਕ ਰਹੀਆਂ ਨੇ। ਉਹ ਵੀ ਪੇਟੋਂ ਹਨ। ...

ਉਸੇ ਹੀ ਅਫ਼ਸਰ ਨੇ ਮੈਨੂੰ ਇਕ ਕਮਰੇ ਵਿਚ ਕਈ ਮੁੰਡਿਆਂ ਨਾਲ ਇਕੱਲੀਆਂ ਰਹਿੰਦੀਆਂ ਕੁੱਝ ਕੁ ਪੰਜਾਬੀ ਕੁੜੀਆਂ ਦੀਆਂ ਸ਼ਿਕਾਇਤਾਂ ਦਾ ਵੀ ਜ਼ਿਕਰ ਕੀਤਾ, ਜਿਨ੍ਹਾਂ ਵਿਚੋਂ ਇਕ ਮੈਨੂੰ ਮਿਲ ਵੀ ਪਈ। ਲੇਖਕਾ - ਡਾ ਹਰਸ਼ਿੰਦਰ ਕੌਰ

 

ਡਾਕਟਰ ਸਾਹਿਬਾ ਨੂੰ ਅੱਠ ਮਹੀਨੇ ਦੀ ਗਰਭਵਤੀ ਲੜਕੀ ਮਿਲੀ, ਜਿਸ ਨੂੰ ਇਹੀ ਨਹੀਂ ਪਤਾ ਕਿ ਉਸਦੇ ਹੋਣ ਵਾਲੇ ਬੱਚੇ ਦਾ ਬਾਪ ਕੌਣ ਹੈ? ਹੋਰ ਤਾਂ ਹੋਰ, ਉਸਦੇ ਨਾਲ਼ ਦੀਆਂ ਤਿੰਨ-ਚਾਰ ਹੋਰ ਕੁੜੀਆਂ ਵੀ ਗਰਭਵਤੀ ਸਨ, ਜਿਨ੍ਹਾਂ ਨੂੰ ਆਪਣੇ ਬੱਚਿਆਂ ਦੇ ਬਾਪ ਦਾ ਪਤਾ ਨਹੀਂ ਸੀ। ਛੱਡੋ ਡਾਕਟਰ ਸਾਹਿਬਾ! ਕਿਉਂ ਮੁੰਡਿਆਂ ਨੂੰ ਸ਼ਰਮਨਾਲ਼ ਮਰਨ ਲਈ ਮਜਬੂਰ ਕਰਨ ਤੇ ਤੁਲੇ ਪਏ ਹੋ? ਮੁੰਡਿਆਂ ਨੇ ਊਂ ਹੀ ਸ਼ਰਮਨਾਲ਼ ਮਰ ਜਾਣਾ ਹੈ ਕਿ ਖੀਰਸਾਰੀ ਵੰਡੀ ਗਈ ਪਰ ਉਨ੍ਹਾਂ ਨੂੰ ਪਤਾ ਵੀ ਨਹੀਂ ਲੱਗਾ। ਜੇ ਆਪਣੀ ਬੇਇੱਜ਼ਤੀ ਹੀ ਕਰਵਾਉਣੀ ਸੀ ਤਾਂ ਘੱਟੋ-ਘੱਟ ਖੀਰਤਾਂ ਛਕ ਲੈਂਦੇ, ਹੁਣ ਤਾਂ ਮੁਫ਼ਤ ਚ ਹੀ ਬਦਨਾਮੀ ਹੋ ਗਈ। - ਰਿਸ਼ੀ ਗੁਲਾਟੀ (ਲੇਖ: ਆਸਟ੍ਰੇਲੀਆ ਪੰਜਾਬੀ ਚੋਰਾਂ ਤੇ ਵੇਸਵਾਵਾਂ ...)

 

09.01.2010
ਹਰਦੀਪ ਸਿੰਘ ਮਾਨ

ਜਿਵੇਂ ਕਿ ਮੈਂ ਪਿਛਲੇ ਲੇਖਾਂ ਵਿਚ ਜ਼ਿਕਰ ਕਰ ਚੁੱਕਾ ਹਾਂ ਅਤੇ ਇਹ ਸਿੱਖ ਚੈਨਲ ਰਾਹੀ ਸਿੱਧ ਹੋ ਚੁੱਕਾ ਹੈ ਕਿ ਕੁਆਰੀ ਕੁੜੀ ਦਾ ਮੁੰਡਿਆਂ ਨਾਲ ਰਹਿਣ ਦਾ ਮਸਲਾ ਸਿਰਫ਼ ਆਸਟ੍ਰੇਲੀਆ ਵਿਚ ਹੀ ਨਹੀਂ ਸਗੋਂ ਇੰਗਲੈਂਡ ਵਿਚ ਵੀ ਚਿੰਤਾ ਦਾ ਵਿਸ਼ਾ ਹੈ। ਇਸ ਵਿਸ਼ੇ ਤੇ ਅੱਗੇ ਲਿਖਣ ਤੋਂ ਪਹਿਲਾਂ ਇਹ ਗੱਲ ਸਪੱਸ਼ਟ ਕਰ ਲਈਏ ਕਿ ਇੱਥੇ ਸਾਰੀਆਂ ਦੇਸੀ ਵਿਦਿਆਰਥਣਾਂ ਦੀ ਗੱਲ ਨਹੀਂ ਹੋ ਰਹੀ, ਬਲਕਿ ਇੱਕ ਮਾਮੂਲੀ ਜਾਂ ਨਾਮਾਤਰ ਗਿਣਤੀ ਦੀ ਗੱਲ ਕਰ ਰਹੇ ਹਾਂ। ਪਰ ਸੱਚੇ ਪੰਜਾਬੀ ਦੀ ਸੋਚ ਹੁੰਦੀ ਹੈ ਕਿ ਸਾਰਾ ਪੰਜਾਬੀ ਸੱਭਿਆਚਾਰ ਪਾਕ-ਸਾਫ਼ ਰਹੇ ਅਤੇ ਸਾਰੇ ਪੰਜਾਬੀ ਭੈਣ-ਭਰਾ ਆਪੋ ਆਪਣੇ ਥਾਂ ਸੁੱਖੀ ਵਸਣ।

 

ਦੂਜੇ ਪਾਸੇ ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਦੇਹ-ਵਪਾਰ ਦਾ ਧੰਦਾ ਤਾਜ਼ਾ ਅਤੇ ਨਵਾਂ ਚਿਹਰਾ ਨਾਲ ਰਲਾਓ ਨੀਤੀ ਤੇ ਟਿਕਿਆ ਹੋਇਆ ਹੈ। ਜੇ ਅੱਜ 5 ਦੇਸੀ ਵਿਦਿਆਰਥਣਾਂ ਇਸ ਧੰਦੇ ਵਿਚ ਹਨ ਤਾਂ ਕੱਲ ਨੂੰ 10 ਅਤੇ ਪਰਸੋਂ ਹੋਰ ਜ਼ਿਆਦਾ ਹੋ ਸਕਦੀਆਂ ਹਨ। ਜੇਕਰ ਕੁਝ ਦਲਾਲ (ਦੋ ਧਿਰਾਂ ਵਿਚਕਾਰ ਪੈਸੇ ਲੈ ਕੇ ਕੰਮ ਕਰਵਾਉਣ ਵਾਲਾ) ਜਾਂ ਪੀਲੀ ਪੱਤਰਕਾਰੀ ਦੇ ਮੈਨੂੰ ਪੜ੍ਹੋ ਲੇਖਕ ਇਹ ਸਿੱਧ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਕਿ ਮਾਹੌਲ ਠੀਕ ਹੈ, ਆ ਜਾਓ ਸਾਰੇ ਤਾਂ ਸਾਨੂੰ ਸਿਰਫ਼ ਉਨ੍ਹਾਂ ਦੀ ਹੀ ਗੱਲ ਸੁਣ ਕੇ ਚੁੱਪ ਕਰ ਕੇ ਬੈਠ ਨਹੀਂ ਜਾਣਾ ਚਾਹੀਦਾ ਬਲਕਿ ਸਿੱਕੇ ਦਾ ਦੂਸਰਾ ਪਾਸਾ ਵੀ ਦੇਖਣਾ ਚਾਹੀਦਾ ਹੈ ਅਤੇ ਅੰਤਿਮ ਫੈਸਲਾ ਖ਼ੁਦ ਕਰਨਾ ਚਾਹੀਦਾ ਹੈ ਨਾ ਕਿ ਦੂਸਰੇ ਦਾ ਥੋਪਿਆ ਹੋਇਆ ਫੈਸਲਾ ਸੱਤ ਬਚਨ ਕਹਿ ਸਵੀਕਾਰ ਕਰ ਲੈਣਾ ਚਾਹੀਦਾ ਹੈ।

 

ਜੇਕਰ ਹੁਣ ਕੋਈ ਕਹੇ ਕੁਆਰੀ ਕੁੜੀ ਮੁੰਡਿਆਂ ਨੇ ਭੈਣ ਬਣਾ ਕੇ ਰੱਖੀ ਹੋਈ ਹੈ ਤਦ ਫਿਰ ਵੀ ਮੇਰਾ ਮੰਨਣਾ ਹੈ ਕਿ ਕਿਸੇ ਬਜ਼ੁਰਗ ਤੋਂ ਬਿਨ੍ਹਾਂ ਕੁਆਰੀ ਕੁੜੀ ਦਾ ਕੁਆਰੇ ਮੁੰਡਿਆਂ ਨਾਲ ਰਹਿਣ ਨੂੰ ਮੁੱਢਲੇ ਰੂਪ ਵਿਚ ਪੰਜਾਬੀ ਸੱਭਿਆਚਾਰ ਨਹੀਂ ਕਿਹਾ ਜਾ ਸਕਦਾ। ਦੂਜੇ ਪਾਸੇ, ਜਿੱਥੇ ਕੁਆਰੀ ਕੁੜੀ ਦੇ ਕੱਪੜੇ ਅਤੇ ਸਰੀਰਕ ਬਣਤਰ ਕੁਆਰੇ ਮੁੰਡੇ ਦੇ ਮਨ ਨੂੰ ਠੰਢਕ ਦਿੰਦੀ ਹੈ, ਉੱਥੇ ਹੀ ਕਾਮ-ਵਾਸ਼ਨਾ ਦੀ ਅੱਗ ਨੂੰ ਹਵਾ ਵੀ ਦਿੰਦੀ ਹੈ। ਜੇਕਰ ਕੁਆਰੀ ਕੁੜੀ ਨੂੰ ਕੁਆਰੇ ਮੁੰਡਿਆਂ ਨੇ ਘਰ ਵਿਚ ਹੀ ਵੱਖਰਾ ਕਮਰਾ ਦਿੱਤਾ ਹੈ ਤਾਂ ਕਿਸੇ ਹੱਦ ਤੱਕ ਹਾਮੀ ਭਰੀ ਜਾ ਸਕਦੀ ਹੈ, ਪਰ ਪਟਰੋਲ ਦੇ ਲਾਗੇ ਚੰਗਿਆੜੀ ਹੋਵੇ ਤਾਂ ਹਵਾ ਆਉਣ ਤੇ ਅੱਗ ਲੱਗਣਾ ਸੁਭਾਵਿਕ ਹੀ ਹੈ।

 

ਰਹੀ ਗੱਲ ਗਰਭਵਤੀ ਹੋਣ ਦੀ: ਮੁਫ਼ਤ ਕੰਡੋਮ ਵੰਡ ਸਹੂਲਤ ਦੇ ਬਾਵਜੂਦ, ਸਗੋਂ ਉਨ੍ਹਾਂ ਪਰਿਵਾਰਾਂ ਵਿਚ ਵੀ ਜਿੱਥੇ ਅਗਲੇ ਦਿਨ ਦੀ ਰੋਜ਼ੀ-ਰੋਟੀ ਦਾ ਕੋਈ ਪੱਕਾ ਹੀਲਾ-ਵਸੀਲਾ ਨਹੀਂ ਹੁੰਦਾ, ਆਬਾਦੀ ਦਾ ਦਿਨ-ਪ੍ਰਤੀ-ਦਿਨ ਵਾਧਾ ਹੋਣਾ, ਇਕੱਲੇ ਫਗਵਾੜਾ ਵਿਚ ਹੀ ਸਰਕਾਰੀ ਅਤੇ ਗੈਰ-ਸਰਕਾਰੀ ਸੰਸਥਾਨਾਂ ਦੀਆਂ ਰਿਪੋਰਟਾਂ ਅਨੁਸਾਰ 150 ਤੋਂ ਵੱਧ ਏਡਜ਼ ਪੀੜਤ ਦਾ ਹੋਣਾ, ਸਿੱਧ ਕਰਦਾ ਹੈ ਕਿ ਸੈਕਸ ਸੰਬੰਧੀ ਆਮ ਪੰਜਾਬੀ ਦੀ ਮਾਨਸਿਕਤਾ ਹਾਲੇ ਵੀ ਢੱਕਣ (ਕੰਡੋਮ) ਨੂੰ ਸਵੀਕਾਰ ਨਹੀਂ ਕਰ ਸਕੀ, ਭਾਵੇਂ ਉਸ ਵਿਚੋਂ ਪਾਨ ਦੀ ਖ਼ੁਸ਼ਬੋ ਆਵੇ ਜਾਂ ਕੋਈ ਹੋਰ। ਇਸ ਨੂੰ ਪੂਰਨ-ਆਨੰਦ ਦੇ ਚੱਕਰ ਵਿਚ ਦੋ ਤੋਂ ਤਿੰਨ ਹੋਣਾ ਜਾਂ ਕਿਸੇ ਭਿਆਨਕ ਬਿਮਾਰੀ ਨੂੰ ਸੱਦਾ ਦੇਣਾ ਤਾਂ ਮਨਜ਼ੂਰ ਹੈ, ਪਰ ਇਹ ਸੁਰੱਖਿਅਤ ਭਵਿੱਖ ਬਾਰੇ ਨਹੀਂ ਸੋਚੇਗਾ। ਮਾਹਿਰ ਇਹ ਸਿੱਧ ਕਰ ਚੁੱਕੇ ਹਨ ਕਿ ਜਿੱਥੇ ਮਰਦ ਨੂੰ ਕਾਮ ਪੂਰਤੀ ਤੋਂ ਬਾਅਦ ਦੁਬਾਰਾ ਪੂਰਾ ਚਾਰਜ ਹੋਣ ਨੂੰ ਘੰਟੇ ਤੋਂ ਵੱਧ ਸਮਾਂ ਲੱਗ ਜਾਂਦਾ ਹੈ, ਉੱਥੇ ਔਰਤ ਕੁਝ ਮਿੰਟਾਂ ਬਾਅਦ ਹੀ ਸਰੀਰਕ ਸੰਬੰਧ ਬਣਾਉਣ ਯੋਗ ਹੋ ਜਾਂਦੀ ਹੈ। ਸੋ, ਇਨ੍ਹਾਂ ਗੱਲਾਂ ਕਰਕੇ ਕੁਆਰੀ ਕੁੜੀ ਦਾ ਕੁਆਰੇ ਮੁੰਡਿਆਂ ਨਾਲ ਰਹਿਣ ਕਰਕੇ ਗਰਭਵਤੀ ਹੋਣਾ ਅਤੇ ਬਾਪ ਦਾ ਪਤਾ ਨਾ ਹੋਣਾ, ਭਾਵ ਖੀਰ ਮਿਲ-ਵੰਡ ਕੇ ਛਕਣ ਦੀ ਗੱਲ ਹਜ਼ਮ ਕੀਤੀ ਜਾ ਸਕਦੀ ਹੈ।

 

ਅਫਸੋਸ ਹੈ ਕਿ ਅਸੀਂ ਗੋਰਿਆਂ ਦੇ ਮਾਫ਼ ਕਰਨਾ ਤੇ ਧੰਨਵਾਦ ਸਭਿਆਚਾਰ ਨੂੰ ਅਪਣਾਉਣੋਂ ਇਨਕਾਰੀ ਹਾਂ, ਪਰ ਅਨੈਤਿਕ ਅਤੇ ਅਸਮਾਜਿਕ ਕੰਮਾਂ ਨੂੰ ਬਹੁਤਿਆਂ ਨੇ ਅਪਣਾ ਲਿਆ ਹੈ। ਜੈਸਾ ਦੇਸ, ਵੈਸਾ ਭੇਸ ਦੀ ਕਹਾਵਤ ਅਨੁਸਾਰ ਦੇਸੀ ਵਿਦਿਆਰਥਣਾਂ ਦਾ ਦੇਹ-ਵਪਾਰ ਵੀ ਗੋਰੀ ਵਿਦਿਆਰਥਣਾਂ ਦੇ ਦੇਹ-ਵਪਾਰ ਦੀ ਉਪਜ ਹੈ। ਫ਼ਰਕ ਸਿਰਫ਼ ਇੰਨਾ ਹੈ ਕਿ ਗੋਰੀਆਂ ਦਾ ਸੈਕਸ ਗਿਆਨ ਦਾ ਘੇਰਾ ਵੱਡਾ ਅਤੇ ਢੱਕਣ ਬਿਨ੍ਹਾਂ ਕੁਝ ਨਹੀਂ ਦੀ ਨੀਤੀ ਕਰਕੇ ਉਹ ਤਰੱਕੀਆਂ ਦੀਆਂ ਬੁਲੰਦੀਆਂ ਤੱਕ ਪਹੁੰਚ ਜਾਂਦੀਆਂ ਹਨ, ਪਰ ਦੇਸੀ ਵਿਦਿਆਰਥਣਾਂ ਅਗਿਆਨਤਾ ਅਤੇ ਅਸੁਰੱਖਿਅਤ ਸੈਕਸ ਕਰਕੇ ਹਾਲਾਤ ਦੀਆਂ ਮਾਰੀਆਂ, ਬੇਚਾਰੀਆਂ ਬਣ ਕੇ ਰਹਿ ਜਾਂਦੀਆਂ ਹਨ। ਅਲੋਚਨਾ ਜਾਂ ਵਿਰੋਧ ਕਰਨ ਤੋਂ ਪਹਿਲਾਂ ਗੋਰੀ ਵਿਦਿਆਰਥਣਾਂ ਦੇ ਦੇਹ-ਵਪਾਰ ਵਿਸ਼ੇ ਦਾ ਮੰਥਨ ਕਰਨਾ ਜ਼ਰੂਰੀ ਹੈ।

 

ਵਿਦਿਆਰਥੀ ਜ਼ਿੰਦਗੀ
ਫੋਟੋਕਾਰ: ਹਰਦੀਪ ਮਾਨ ਜਮਸ਼ੇਰ

ਵਿਦੇਸ਼ਾਂ ਵਿਚ ਉੱਚ-ਪੜ੍ਹਾਈ ਬਹੁਤ ਖ਼ਰਚੀਲੀ ਹੈ। ਆਰਥਿਕ ਮੰਦਵਾੜੇ ਕਰਕੇ ਜਿੱਥੇ ਕੰਮ ਘਟੇ ਹਨ, ਉੱਥੇ ਉੱਚ-ਪੜ੍ਹਾਈ ਲਈ ਪਰਿਵਾਰ ਅਤੇ ਪ੍ਰਸ਼ਾਸਨ ਵਲੋਂ ਮਾਲੀ ਮਦਦ ਨਾ ਮਿਲਣ ਕਰਕੇ ਜਵਾਨ ਗੋਰੀ ਵਿਦਿਆਰਥਣਾਂ ਦਾ ਜਿਸਮ ਵੇਚ ਕੇ ਪੜ੍ਹਾਈ ਦਾ ਖਰਚਾ ਚਲਾਉਣਾ ਮਾਮੂਲੀ ਗੱਲ ਹੈ। ਗੋਰੀਆਂ ਸੈਕਸ ਨੂੰ ਤੰਦਰੁਸਤੀ ਦੀ ਨਿਸ਼ਾਨੀ ਸਮਝਦੀਆਂ ਹਨ। ਉਨ੍ਹਾਂ ਦਾ ਕਹਿਣਾ ਹੈ, ਯੂਨੀਵਰਸਿਟੀ ਦੇ ਹੋਸਟਲਾਂ ਵਿਚ ਇਕੱਠੇ ਰਹਿੰਦੇ ਜਵਾਨ ਮੁੰਡੇ-ਕੁੜੀਆਂ ਵਿਚ ਸੈਕਸ ਸੁਭਾਵਿਕ ਹੈ ਤਾਂ ਇਸ ਨੂੰ ਕਮਾਈ ਦਾ ਸਾਧਨ ਬਣਾਉਣ ਵਿਚ ਕੀ ਹਰਜ ਹੈ?

 

2008 ਦੀ ਰਿਪੋਰਟ ਅਨੁਸਾਰ ਫਰਾਂਸ ਵਿਚ 40,000 ਵਿਦਿਆਰਥੀ ਦੇਹ-ਵਪਾਰ ਰਾਹੀ ਆਪਣੀਆਂ ਮੁੱਢਲੀਆਂ ਲੋੜਾਂ ਅਤੇ ਮਹਿੰਗੇ ਸ਼ੌਕ ਪੂਰੇ ਕਰ ਰਹੇ ਹਨ। ਕਈਆਂ ਦਾ ਤਾਂ ਮੰਨਣਾ ਹੈ ਮਹਿੰਗਾਈ ਨੂੰ ਦੇਖਦਿਆਂ ਬਿਨ੍ਹਾਂ ਦੇਹ-ਵਪਾਰ ਦੇ ਉੱਚ-ਪੜ੍ਹਾਈ ਕਰਨਾ ਅਸੰਭਵ ਹੈ, ਕਿਉਂਕਿ ਜਿੰਨੇ ਪੈਸੇ 8 ਘੰਟੇ ਸਖ਼ਤ ਮਿਹਨਤ ਨਾਲ ਬਣਦੇ ਹਨ, ਉਤਨੇ 1 ਘੰਟੇ ਵਿਚ ਕਮਾ ਹੋ ਜਾਂਦੇ ਹਨ, ਬਾਕੀ ਦੇ 7 ਘੰਟਿਆਂ ਵਿਚ ਉਹ ਪੇਪਰਾਂ ਦੀ ਤਿਆਰੀ ਕਰ ਸਕਦੇ ਹਨ। ਦੂਜੇ ਪਾਸੇ ਕੁਝ ਵਿਦਿਆਰਥਣਾਂ ਆਪਣੇ ਸੁਨਹਿਰੀ ਭਵਿੱਖ ਲਈ ਇਹ ਕਦਮ ਚੁੱਕਦੀਆਂ ਹਨ। ਉਨ੍ਹਾਂ ਦੀ ਸੋਚ ਹੈ ਕਿ ਪੜ੍ਹਾਈ ਦੇ ਮਿਥੇ ਟੀਚੇ ਨੂੰ ਪ੍ਰਾਪਤ ਕਰਨ ਤੋਂ ਬਾਅਦ ਉੱਚ ਦਰਜੇ ਦਾ ਕੰਮ ਲੱਭ ਕੇ ਉਹ ਇਸ ਅਨੈਤਿਕ ਕੰਮ ਦੀ ਛੁੱਟੀ ਕਰ ਸਕਦੇ ਹਨ।

 

Clock Tower Sydney Uni Ledgeਖ਼ੁਦ ਵਿਕਟੋਰੀਆ ਪੁਲਿਸ ਦੀ ਖੁਫ਼ੀਆ ਰਿਪੋਰਟ ਨੇ ਸਨਸਨੀਖੇਜ਼ ਖੁਲਾਸਾ ਕੀਤਾ ਹੈ ਕਿ ਆਸਟ੍ਰੇਲੀਆ ਚ ਵਿਦਿਆਰਥੀਆਂ ਨੂੰ ਦੇਹ-ਵਪਾਰ ਦੇ ਧੰਦੇ ਚ ਧੱਕਿਆ ਜਾ ਰਿਹਾ ਹੈ। ਇੱਥੇ ਵੀ ਜ਼ਿਕਰਯੋਗ ਹੈ ਕਿ ਸੈਕਸ ਵਰਕਰ ਦੱਸਦੇ ਹਨ ਕਿ ਪਹਿਲੀ ਵਾਰ ਆਪਣੀ ਸੇਵਾ ਪ੍ਰਦਾਨ ਕਰਨ ਤੋਂ ਬਾਅਦ ਜਦੋਂ ਨਗਦ ਪੈਸੇ ਹੱਥ ਵਿਚ ਆਉਂਦੇ ਹਨ ਤਾਂ ਬਚੀ-ਖੁਚੀ ਸਾਰੀ ਸੰਗ-ਸ਼ਰਮ ਖੰਭ ਲਾ ਕੇ ਉੱਡ ਜਾਂਦੀ ਹੈ। ਸੋ, ਇਹ ਜ਼ਰੂਰੀ ਨਹੀਂ ਕਿ ਸਭ ਨੂੰ ਧੱਕਿਆ ਜਾ ਰਿਹਾ ਹੈ, ਕਈ ਸਵੈ-ਇੱਛੁਕ, ਜਿਨ੍ਹਾਂ ਨੂੰ ਆਦਤ ਪੈ ਚੁੱਕੀ ਹੈ, ਉਨ੍ਹਾਂ ਨੂੰ ਇਸ ਚਿੱਕੜ ਵਿਚੋਂ ਕੱਢਣਾ ਮੁਸ਼ਕਿਲ ਹੈ। ਜੇਕਰ ਆਸਟ੍ਰੇਲੀਆ ਦੇ ਵਿਦਿਆਰਥੀ ਜੀਵਨ ਦੀਆਂ ਖ਼ਬਰਾਂ ਦੀ ਗੱਲ ਕਰੀਏ ਤਾਂ ਨਵੰਬਰ 2009 ਨੂੰ ਇੱਕ ਵਿਦਿਆਰਥੀ ਜੋੜੇ ਨੇ ਬੰਦ ਕਮਰੇ ਵਿਚ ਕਰਨ ਵਾਲਾ ਕੰਮ ਦਿਨ-ਦਿਹਾੜੇ ਸਿਡਨੀ ਦੇ ਕਲਾਕ ਟਾਵਰ ਤੇ ਚੜ੍ਹ ਕੇ ਖੁੱਲ੍ਹੇ ਆਮ ਕੀਤਾ। ਜਿਸ ਦੀ ਖ਼ਬਰ ਅਤੇ ਤਸਵੀਰਾਂ ਦੁਨੀਆ ਭਰ ਵਿਚ ਲੱਗੀਆਂ। ਸੋ, ਇਸ ਖ਼ਬਰ ਨੂੰ ਤੁਸੀਂ ਵਿਦੇਸ਼ੀ ਵਿਦਿਆਰਥੀ ਜੀਵਨ ਤੇ ਇੱਕ ਝਾਤ ਕਹਿ ਸਕਦੇ ਹੋ। ਵਿਦਿਆਰਥੀ ਜੀਵਨ ਸੰਬੰਧੀ ਇੱਕ ਹੋਰ ਖ਼ਬਰ ਅਨੁਸਾਰ ਮੈਲਬੌਰਨ ਦੀ ਇਕ 12 ਸਾਲ ਦੀ ਬੱਚੀ ਨੇ ਬੱਚੇ ਨੂੰ ਜਨਮ ਦੇ ਕੇ, ਬੱਚੀ ਆਸਟ੍ਰੇਲੀਆ ਦੀ ਸਭ ਤੋਂ ਘੱਟ ਉਮਰ ਦੀ ਮਾਂ ਬਣ ਗਈ ਹੈ, ਜਿਸ ਦਾ ਜ਼ਿਕਰ ਵਿਮਨਜ਼ ਡੇ ਦੀ ਵੈੱਬ ਸਾਈਟ ਨੇ ਕੀਤਾ ਸੀ। ਅਸਟਰੀਆ ਵਿਚ ਨੌਜਵਾਨ ਮਾਂ ਦੀ ਉਮਰ 11 ਸਾਲ ਹੈ।

 

ਜਿਵੇਂ ਕਿ ਪੀਟਰ ਐੱਨ. ਵਰਗੀਜ਼ ਆਪਣੇ ਲੇਖ ਵਿਚ ਲਿਖਦਾ ਹੈ ਕਿ ਆਸਟ੍ਰੇਲੀਆ ਵਿਚ ਸਸਤੀ ਰਿਹਾਇਸ਼ ਦੀ ਭਾਲ ਵਿਚ ਵਿਦਿਆਰਥੀ ਅਪਰਾਧਾਂ ਵਾਲੀ ਬਸਤੀ ਨੇੜੇ ਪਹੁੰਚ ਸਕਦਾ ਹੈ। ਸੋ, ਜਿਸ ਬਸਤੀ ਵਿਚ ਅਪਰਾਧ ਹਨ, ਉੱਥੇ ਦੇਹ-ਵਪਾਰ ਵੀ ਹੈ। ਹੁਣ ਜੇਕਰ ਕੋਈ ਦੇਸੀ ਵਿਦਿਆਰਥਣ ਉੱਥੇ ਪਹੁੰਚ ਜਾਂਦੀ ਹੈ ਅਤੇ ਉਸ ਲਾਗੇ ਕੋਈ ਸੱਚਾ ਪੰਜਾਬੀ ਰਾਹ ਦਸੇਰਾ ਦੇ ਰੂਪ ਵਿਚ ਕੋਲ ਨਹੀਂ ਹੈ। ਖ਼ਰਚੇ ਪੂਰੇ ਨਹੀਂ ਹੋ ਰਹੇ ਅਤੇ ਪੰਜਾਬ ਵਾਪਸੀ ਤੇ ਰੋਕ ਹੈ, ਕਾਰਣ ਚਾਹੇ ਮਾਪਿਆਂ ਵਲੋਂ ਮਨਾਹੀ ਜਾਂ ਆਰਥਿਕ ਮੰਦਹਾਲੀ ਜਾਂ ਕਰਜ਼ਾ ਹੋਵੇ, ਤਾਂ ਉਹ ਵਿਚਾਰੀ ਕੰਨਿਆ ਕੀ ਫੈਸਲਾ ਲਵੇਂਗੀ? ਇੱਥੇ ਇਹ ਲਿਖਣ ਦੀ ਲੋੜ ਨਹੀਂ। ਇਹ ਸੁਭਾਵਿਕ ਹੈ ਕਿ ਪੰਜਾਬ ਵਿਚ 100 ਦੇਸੀ ਕੁੜੀਆਂ ਤੇ 1 ਗੋਰੀ ਖੜ੍ਹੀ ਹੋਵੇ ਤਾਂ ਗੱਭਰੂ ਦੀ ਨਜ਼ਰ ਦੇਸਣ ਤੋਂ ਤਿਲਕ ਕੇ ਗੋਰੀ ਤੇ ਜਾਵੇਗੀ। ਉਸੇ ਤਰ੍ਹਾਂ ਵਿਦੇਸ਼ਾਂ ਵਿਚ ਇਕ ਦੇਸੀ ਭਾਈ ਦੀ ਲਲਚਾਈ ਨਜ਼ਰ 100 ਗੋਰੀਆਂ ਛੱਡ ਕੇ 1 ਦੇਸਣ ਤੇ ਰੁਕੇਂਗੀ। ਕਹਿਣ ਤੋਂ ਭਾਵ ਹੈ ਕਿ ਇਸ ਦੀ ਵੀ ਕੀ ਗਰੰਟੀ ਹੈ ਕਿ ਉਸ ਅਬਲਾ ਨਾਰੀ ਦੀ ਬਾਂਹ ਫੜਨ ਵਾਲਾ ਡਾ. ਹਰਸ਼ਿੰਦਰ ਕੌਰ ਦੇ ਲੇਖ ਵਿਚਲਾ ਭਾਰਤੀ ਹੋਟਲ ਮਾਲਕ ਵਰਗਾ ਸਮਾਜ ਸੇਵਕ ਨਹੀਂ ਹੋਵੇਗਾ। ਮਨੁੱਖੀ ਸੁਭਾਅ ਹੈ ਕਿ ਕਾਲਾ ਜਿਸਮ ਗੋਰੇ ਜਿਸਮ ਨੂੰ ਭਾਲਦਾ ਹੈ ਅਤੇ ਗੋਰਾ ਜਿਸਮ ਕਾਲੇ ਨੂੰ। ਇਹ ਵੱਖਰੀ ਗੱਲ ਹੈ ਕਿ ਗੋਰੇ ਲਈ ਦੇਸੀ ਜਿਸਮ ਦਾ ਭੋਗ ਸਿਰਫ਼ ਨਿਜੀ ਕਾਮ-ਸੂਚੀ ਤੇ ਇੰਡੀਅਨ ਸ਼ਬਦ ਚਾੜ੍ਹਨਾ ਹੁੰਦਾ, ਕਿਉਂਕਿ ਆਮ ਧਾਰਨਾ ਹੈ ਕਿ ਗੋਰੀਆਂ ਵਲੋਂ ਵੱਧ ਸਹਿਯੋਗ ਦਿੱਤਾ ਜਾਂਦਾ ਹੈ। ਇਸੇ ਕਰਕੇ ਸਾਰੀ ਰਾਤ ਐਸ਼ ਕਰਨ ਤੋਂ ਬਾਅਦ, ਸਵੇਰੇ ਬਿਨ੍ਹਾਂ ਪੈਸੇ ਦਿੱਤਿਆਂ, ਗਾਲ੍ਹਾਂ ਕੱਢ ਯੂ ਰਾਸਕਲ ਇੰਡੀਅਨਜ਼ ਕਹਿ ਕੇ ਘਰੋਂ ਬਾਹਰ ਕੱਢਣ ਦੀ ਗੱਲ ਤੇ ਵਿਸ਼ਵਾਸ ਕੀਤਾ ਜਾ ਸਕਦਾ ਹੈ।

 

ਕੁਝ ਲੋਕਾਂ ਦਾ ਕਹਿਣਾ ਹੈ ਕਿ ਸਾਨੂੰ ਆਸਟ੍ਰੇਲੀਆ ਵਿਚ ਰਹਿੰਦਿਆਂ ਇੰਨੇ ਸਾਲ ਹੋ ਗਏ, ਪਰ ਸਾਨੂੰ ਤਾਂ ਕੋਈ ਅਜਿਹੀ ਬਦਨਾਮ ਗਲੀ ਬਾਰੇ ਕੋਈ ਜਾਣਕਾਰੀ ਨਹੀਂ। ਅਸਲ ਵਿਚ ਇਨਸਾਨ ਜਿਸ ਤਰ੍ਹਾਂ ਦਾ ਹੁੰਦਾ ਹੈ, ਉਸ ਨੂੰ ਸਾਰੇ ਆਪਣੇ ਤਰ੍ਹਾਂ ਦੇ ਹੀ ਦਿਸਦੇ ਹਨ। ਸ਼ਰੀਫ਼ ਆਦਮੀ ਨੂੰ ਸਾਰੇ ਸ਼ਰੀਫ਼ ਦਿਸਣਗੇ। ਦੂਜੇ ਪਾਸੇ, ਅਨੈਤਿਕ ਕੰਮਾਂ ਦੀ ਜੜ੍ਹ ਚੋਰੀ-ਛੁਪੇ ਕਰਨ ਤੇ ਟਿਕੀ ਹੁੰਦੀ ਹੈ। ਇਨ੍ਹਾਂ ਕੰਮਾਂ ਬਾਰੇ ਜਾਣਕਾਰੀ ਅਚੰਭੇ ਨਾਲ ਆਉਂਦੀ ਹੈ। ਜੇਕਰ ਅਨੈਤਿਕ ਕੰਮ ਆਮ ਜਾਂ ਸ਼ਰੀਫ਼ ਆਦਮੀ ਨੂੰ ਦਿਸਦੇ ਹੁੰਦੇ ਤਾਂ ਹਰ ਘਰੋਂ ਭੱਜਣ ਵਾਲੀ ਕੁੜੀ ਦੇ ਪਿਓ ਨੂੰ ਪਹਿਲਾਂ ਹੀ ਪਤਾ ਨਹੀਂ ਲੱਗ ਜਾਂਦਾ?

 

ਇਨ੍ਹਾਂ ਮੈਨੂੰ ਪੜ੍ਹੋ ਲੇਖਕਾਂ ਨੂੰ, ਜਿਨ੍ਹਾਂ ਦੀ ਸੋਚ ਹੈ, ਤੁਮ ਨਹੀਂ ਮਿਲੇ ਤੋਂ ਸਾਰੀ ਉਮਰ ਕੁਆਰੀ ਰਹੂੰਗੀ ਦਾ ਨਾਮ ਪੰਜਾਬੀ ਸਭਿਆਚਾਰ ਹੈ, ਆਓ ਹੁਣ ਕੁਝ ਅਸਮਾਜਿਕ ਖ਼ਬਰਾਂ ਦੀਆਂ ਸੁਰਖ਼ੀਆਂ ਰਾਹੀ ਮੌਜੂਦਾ ਪੰਜਾਬ ਦੇ ਹਾਲਾਤ ਜਾਣੀਏ। ਕਾਤਲ ਪਤਨੀ

 

ਪਤੀ ਪਤਨੀ ਦਾ ਰਿਸ਼ਤਾ ਕਿੰਨਾ ਪਵਿੱਤਰ ਹੈ?

ਮਹਿਤਪੁਰ, 16 ਜਨਵਰੀ - ਤਿੰਨ ਬੱਚਿਆਂ ਦੀ ਮਾਂ ਪ੍ਰੇਮੀ ਨਾਲ ਫਰਾਰ, ਜਾਂਦੀ ਪਤੀ ਨੂੰ ਨਸ਼ੇ ਵਾਲੀ ਚਾਹ ਪਿਆ ਗਈ।

ਜਲੰਧਰ, 7 ਜਨਵਰੀ - ਆਸ਼ਕ ਨਾਲ ਮਿਲ ਕੇ ਪਤੀ ਦਾ ਕਤਲ, ਮ੍ਰਿਤਕ ਦੀ ਲਾਸ਼ ਕੋਲ ਵਿਰਲਾਪ ਕਰਕੇ ਪੁਲਿਸ ਨੂੰ ਬੇਵਕੂਫ਼ ਬਣਾਉਣ ਦੀ ਕੋਸ਼ਿਸ਼ ਕੀਤੀ।

ਜਲੰਧਰ, 25 ਨਵੰਬਰ - ਪਤਨੀ ਦੇ ਕਮਰੇ ਚ ਵੜਿਆ ਪ੍ਰੇਮੀ ਕਾਬੂ, ਡਾਕਟਰ ਵਲੋਂ ਪਤਨੀ ਦਾ ਪ੍ਰੇਮੀ ਰੰਗੇ ਹੱਥੀ ਕਾਬੂ।

ਜਲੰਧਰ, 10 ਅਕਤੂਬਰ - ਵਿਆਹੇ-ਵਰ੍ਹੇ ਵਿਅਕਤੀ ਦੇ ਘਰ ਅੱਗੇ ਅਸਫਲ ਪ੍ਰੇਮਿਕਾ ਵਲੋਂ ਖੱਪਖਾਨਾ, ਮਹਾ ਮਾਈ ਦੀ ਮੂਰਤੀ ਚੁੱਕ ਕੇ ਮੱਥੇ ਚ ਮਾਰ ਲਈ।

 

ਨਾਬਾਲਗ ਬੱਚੇ ਪੰਜਾਬ ਵਿਚ ਕਿੰਨੇ ਸੁਰੱਖਿਅਤ ਹੈ?

ਕਰਤਾਰਪੁਰ, 22 ਜੁਲਾਈ - 45 ਸਾਲਾ ਵਿਅਕਤੀ ਨਾਬਾਲਗ ਲੜਕੀ (ਉਮਰ 15 ਸਾਲ) ਲੈ ਕੇ ਫਰਾਰ।

ਜਲੰਧਰ, 13 ਜਨਵਰੀ - ਬੱਚੇ (8) ਨਾਲ ਅਸ਼ਲੀਲ ਹਰਕਤਾਂ ਕਰਨ ਵਾਲੇ ਧਾਰਮਿਕ ਥਾਂ ਦੇ ਸੇਵਾਦਾਰ ਨੂੰ ਕੁਟਾਪਾ।

ਜਲੰਧਰ, 7 ਜਨਵਰੀ - ਆਪਣੀ ਕੁੜੀ (7) ਨਾਲ ਬਲਾਤਕਾਰ ਕਰਨ ਵਾਲੇ ਪਿਓ ਨੂੰ 14 ਸਾਲਾਂ ਦੀ ਕੈਦ।

ਪਟਿਆਲਾ, 10 ਦਸੰਬਰ - ਛੇ ਬੱਚਿਆਂ ਦੇ ਬਾਪ (42) ਨੇ ਆਪਣੀ ਹੀ ਧੀ (15) ਨੂੰ ਬਣਾਇਆ ਹਵਸ ਦਾ ਸ਼ਿਕਾਰ।

ਤਲਵੰਡੀ ਭਾਈ/ਫਿਰੋਜ਼ਪੁਰ, 21 ਅਕਤੂਬਰ - 13 ਸਾਲਾਂ ਦੀ ਵਿਦਿਆਰਥਣ ਨੇ ਬਾਥਰੂਮ ਚ ਦਿੱਤਾ ਅਵਿਕਸਿਤ ਬੱਚੇ ਨੂੰ ਜਨਮ।

 ਭਾਬੀ ਨਾਲ ਰੰਗਰਲੀਆਂ

ਪਵਿੱਤਰ ਰਿਸ਼ਤਿਆਂ ਤੇ ਭਾਰੀ ਹੁੰਦੀ ਹਵਸ

ਜਲੰਧਰ, 13 ਨਵੰਬਰ - ਭਾਬੀ ਨਾਲ ਰੰਗਰਲੀਆਂ ਮਨਾਉਣ ਆਇਆ ਅੜਿੱਕੇ, ਭਰਾ ਸਣੇ ਇਲਾਕਾ ਨਿਵਾਸੀਆਂ ਨੇ ਸੜਕ ਤੇ ਕੀਤੀ ਛਿੱਤਰ ਪਰੇਡ।

ਮਲੋਟ, 22 ਜਨਵਰੀ - ਪਤਨੀ ਨਾਲ ਨਾਜਾਇਜ਼ ਸੰਬੰਧਾਂ ਦੇ ਸ਼ੱਕ ਚ ਭੂਆ ਦੇ ਪੁੱਤਰ ਦਾ ਕਤਲ।

ਜਲੰਧਰ, 23 ਦਸੰਬਰ - ਪ੍ਰੇਮੀ ਦੀ ਸੜਕ ਵਿਚਾਲੇ ਹੀ ਭੁਗਤ ਸੁਆਰੀ, ਕੁੜੀ ਦੇ ਰਿਸ਼ਤੇਦਾਰਾਂ ਨੇ ਗੱਡੀ ਵੀ ਭੰਨ ਦਿੱਤੀ, ਪ੍ਰੇਮੀ ਪ੍ਰੇਮਕਾ ਆਪਸ ਵਿਚ ਰਿਸ਼ਤੇਦਾਰ।

ਜਲੰਧਰ, 8 ਅਕਤੂਬਰ - ਰਸੋਈ ਚ ਲੁਕਾਈ ਮੁਟਿਆਰ ਮੁੰਡੇ ਦੀ ਰਿਸ਼ਤੇਦਾਰ ਨਿਕਲੀ!, ਕਾਲੋਨੀ ਦੇ ਵਿਗੜਦੇ ਮਾਹੌਲ ਕਰਕੇ ਪੁਲਿਸ ਬੁਲਾਈ।

 

ਪ੍ਰੇਮ-ਪਿਆਰ ਦਾ ਤਾਣਾ-ਬਾਣਾ!

ਜਲੰਧਰ, 9 ਨਵੰਬਰ - 11ਵੀਂ ਦੇ ਵਿਦਿਆਰਥਣ ਤੇ ਵਿਦਿਆਰਥੀ ਨੂੰ ਇਤਰਾਜ਼ਯੋਗ ਹਰਕਤਾਂ ਕਰਦੇ ਫੜਿਆ, ਲੋਕਾਂ ਫੜ ਕੇ ਮੁੰਡਾ ਕੁੱਟ ਤਾ, ਘਰੋਂ ਲਿਆਏ ਸਨ ਡਬਲ ਬੈੱਡ ਦੀ ਚਾਦਰ, ਟਿਊਸ਼ਨ ਤੇ ਹੋਈ ਸੀ ਦੋਵਾਂ ਦੀ ਸੈਟਿੰਗ।

ਘਨੌਲੀ, 30 ਜੁਲਾਈ - ਪ੍ਰੇਮੀ ਜੋੜੇ ਨੇ ਮੋਟਰ-ਸਾਈਕਲ ਸਮੇਤ ਭਾਖੜਾ ਨਹਿਰ ਚ ਮਾਰੀ ਛਾਲ, ਲੜਕੇ (21) ਦੀ ਮੌਤ, ਨਾਬਾਲਗ ਲੜਕੀ (13) ਨੂੰ ਰਾਹਗੀਰਾਂ ਨੇ ਬਚਾਇਆ, ਲੜਕੀ ਨੂੰ ਸਕੂਲੋਂ ਭਜਾਇਆ ਸੀ।

ਜਲੰਧਰ, 5 ਨਵੰਬਰ - ਮੁੰਡੇ ਨਾਲ ਫੜੀ ਜਾਣ ਤੇ ਕੁੜੀ ਵਲੋਂ ਰੇਲ ਗੱਡੀ ਅੱਗੇ ਕੁੱਦ ਕੇ ਆਤਮ ਹੱਤਿਆ, ਘਰ ਦੇ ਜਗਰਾਤੇ ਤੇ ਪ੍ਰੇਮੀ ਘਰ,  ਅਚਾਨਕ ਭਜਨ ਪੁਸਤਕ ਘਰੋਂ ਲੈਣ ਆਏ ਭਰਾ ਨੇ ਭੈਣ ਨੂੰ ਪ੍ਰੇਮੀ ਨਾਲ ਇਤਰਾਜ਼ਯੋਗ ਹਾਲਾਤ ਵਿਚ ਦੇਖਿਆ ਤੇ ਰੌਲਾ ਪਾਇਆ।

ਜਲੰਧਰ, 31 ਅਕਤੂਬਰ - ਰੰਗੀਨੀਆਂ ਮਾਣਨ ਲੱਗੇ ਕਾਬੂ, ਮਾਹੌਲ ਖਰਾਬ ਹੁੰਦਾ ਵੇਖ ਲੋਕਾਂ ਬਾਹਰੋਂ ਕੁੰਡੀ ਲਗਾਈ, ਪੁਲਸ ਨੂੰ ਸੂਚਿਤ ਕੀਤਾ।

ਕਾਦੀਆਂ, 29 ਸਤੰਬਰ - ਪਿਓ ਨੇ ਧੀ ਦੇ ਆਸ਼ਕ ਨੂੰ ਕਰੰਟ ਲਾ ਕੇ ਮਾਰ ਤਾ!, ਪਿਓ-ਧੀ ਗ੍ਰਿਫ਼ਤਾਰ, ਲਾਵਾਰਿਸ ਲਾਸ਼ ਆਸ਼ਕ ਡਰਾਈਵਰ।

ਲੁਧਿਆਣਾ, 16 ਜਨਵਰੀ - ਪਿਤਾ ਨੇ ਰਾਤ ਨੂੰ ਫੋਨ ਕਰਨ ਤੋਂ ਰੋਕਿਆ ਤਾਂ ਕੁੜੀ (20) ਨੇ ਫਾਹਾ ਲੈ ਲਿਆ।

ਜਲੰਧਰ, 8 ਅਕਤੂਬਰ - ਵਿਆਹ ਤੋਂ ਪਹਿਲਾਂ ਚਾਅ ਲਾਹੁੰਦੇ ਮੰਗੇਤਰ ਫੜੇ, ਬਿਨਾਂ ਕਾਰਵਾਈ ਦੇ ਚੌਕੀ ਇਨਚਾਰਜ ਨੇ ਛੱਡਿਆ।

 

ਗੈਂਗਰੇਪ

ਜਲੰਧਰ, 20 ਨਵੰਬਰ - ਗੈਂਗਰੇਪ ਕਰਕੇ ਗਰਭਵਤੀ ਕਰਨ ਦਾ ਦੋਸ਼ (ਭਾਵ ਖੀਰ ਮਿਲ-ਵੰਡ ਕੇ ਛਕੀ), ਪੀੜਤ ਨੇ ਲਾਈ ਇਨਸਾਫ ਦੀ ਗੁਹਾਰ।

 

ਚੰਡੀਗੜ੍ਹ ਦੀ ਰਿਪੋਰਟ ਅਨੁਸਾਰ ਪੰਜਾਬ ਚ ਔਰਤਾਂ ਦੇ ਅਗਵਾ, ਜਿਸਮਾਨੀ ਛੇੜ-ਛਾੜ, ਬਲਾਤਕਾਰ ਅਤੇ ਹੱਤਿਆਵਾਂ ਦੇ ਕੇਸਾਂ ਚ ਸੱਤ ਗੁਣਾਂ ਵਾਧਾ ਹੋਇਆ ਹੈ। ਨਿੱਤ ਨਵੇਂ ਸੈਕਸ ਸਕੈਂਡਲ ਅਖ਼ਬਾਰਾਂ ਦੀਆਂ ਸੁਰਖ਼ੀਆਂ ਬਣੇ ਰਹਿੰਦੇ ਹਨ। ਆਏ ਦਿਨ ਦੇਹ-ਵਪਾਰ ਦੇ ਅੱਡੇ-ਹੋਟਲ ਬੇਨਕਾਬ ਹੁੰਦੇ ਹਨ। ਪੰਜਾਬ ਵਿਚ ਸੈਕਸ ਦੇ ਧੰਦੇ ਨੇ ਪਿੰਡਾਂ ਦੀਆਂ ਕੁੜੀਆਂ ਨੂੰ ਵੀ ਆਪਣੀ ਲਪੇਟ ਵਿਚ ਲੈ ਲਿਆ ਹੈ। ਸ਼ਹਿਰ ਵਿਚ ਕੋਰਸ ਜਾਂ ਨੌਕਰੀ ਕਰਨ ਦੇ ਬਹਾਨੇ ਆਉਣ ਵਾਲੀਆਂ ਪੇਡੂ ਕੁੜੀਆਂ ਗ਼ਲਤ ਅਨਸਰਾਂ ਦੇ ਹੱਥੇ ਚੜ੍ਹ ਕੇ ਇਕ ਘੰਟੇ ਵਿਚ 2 ਹਜ਼ਾਰ ਰੁਪਏ ਕਮਾਉਣ ਦੇ ਰਾਹ ਪੈ ਜਾਂਦੀਆਂ ਹਨ। ਸ਼ਾਦੀ ਸ਼ੁਦਾ ਔਰਤਾਂ ਦਾ ਕਹਿਣਾ ਹੈ ਕਿ ਉਹ ਆਪਣੇ ਬੱਚਿਆਂ ਦੀ ਪੜ੍ਹਾਈ ਖਾਤਰ ਅਤੇ ਘਰ ਦਾ ਖਰਚਾ ਚਲਾਉਣ ਲਈ ਅਜਿਹਾ ਕਰਨ ਲਈ ਮਜਬੂਰ ਹਨ। ਕਿਉਂਕਿ ਉਨ੍ਹਾਂ ਦੇ ਪਤੀ ਘਰ ਦੀ ਜ਼ਿੰਮੇਵਾਰੀ ਚੁੱਕਣ ਤੋਂ ਇਨਕਾਰੀ ਹਨ। ਉਨ੍ਹਾਂ ਨੂੰ ਇਹ ਪਾਪ ਬੱਚਿਆਂ ਨੂੰ ਭੁੱਖੇ ਮਾਰਨ ਦੇ ਪਾਪ ਨਾਲੋਂ ਪਵਿੱਤਰ ਲੱਗਦਾ ਹੈ। ਮਜਬੂਰੀ ਵੱਸ ਉਨ੍ਹਾਂ ਨੂੰ ਇਹ ਅੱਕ ਚੱਬਣਾ ਪੈਂਦਾ ਹੈ।

 

ਚਾਹੇ ਪੰਜਾਬ ਹੋਵੇ ਜਾਂ ਵਿਦੇਸ਼ ਦੇਹ ਵਪਾਰ ਦੇ ਪਿੱਛੇ ਸਭ ਤੋਂ ਵੱਡਾ ਕਾਰਨ ਬੇਰੁਜ਼ਗਾਰੀ ਹੈ। ਇਕ ਪਾਸੇ ਬੇਰੁਜ਼ਗਾਰੀ ਨੇ ਮੁੰਡਿਆਂ ਨੂੰ ਨਸ਼ਿਆਂ ਵੱਲ ਧੱਕ ਦਿੱਤਾ ਹੈ ਅਫ਼ੀਮ, ਸਮੈਕ, ਹੈਰੋਇਨ, ਚਰਸ, ਬਰਾਊਨ ਸ਼ੂਗਰ, ਇਸ ਤੋਂ ਇਲਾਵਾ ਕੈਪਸੂਲ, ਕਿਰਲੀਆਂ ਦੀਆਂ ਪੂਛਾਂ, ਆਇਓਡੈਕਸ ਆਦਿ ਹੋਰ ਨਸ਼ੇ ਵੀ ਪੰਜਾਬ ਦੇ ਛੇਵੇਂ ਦਰਿਆ ਵਿਚ ਵਹਿ ਰਹੇ ਹਨ। ਦੂਜੇ ਪਾਸੇ, ਬੇਰੁਜ਼ਗਾਰੀ ਕਾਰਣ ਪੈਦਾ ਹੋਈ ਆਰਥਿਕ ਮਜਬੂਰੀ ਹੀ ਮੁਟਿਆਰ ਨੂੰ ਜਿਸਮ ਵੇਚਣ ਲਈ ਮਜਬੂਰ ਕਰਦੀ ਹੈ, ਕਿਉਂਕਿ ਮੋਬਾਇਲ ਫ਼ੋਨ ਨੇ ਸੰਪਰਕ ਸਿੱਧਾ ਕਰ ਦਿੱਤਾ ਹੈ। ਕਿਤੇ ਸ਼ਾਦੀ ਸ਼ੁਦਾ ਮਜਬੂਰ ਔਰਤਾਂ, ਕਿਤੇ ਨੌਕਰੀ ਚਾਹੁਣ ਵਾਲੀਆਂ ਅਤੇ ਕਿਤੇ ਨੌਕਰੀ ਬਰਕਰਾਰ ਰੱਖਣ ਲਈ, ਕਿਤੇ ਮਹਿੰਗੇ ਸ਼ੌਕ ਅਤੇ ਘਰੇਲੂ ਮਜਬੂਰੀਆਂ ਅਤੇ ਕਿਤੇ ਜਲਦੀ ਅਮੀਰ ਹੋਣ ਦੇ ਸੁਪਨੇ ਸਾਕਾਰ ਕਰਨ ਲਈ ਔਰਤਾਂ ਇਸ ਬਦਨਾਮ ਗਲੀ ਦੇ ਰਾਹ ਪੈ ਰਹੀਆਂ ਹਨ

 

ਲੇਖਕ ਸਮਾਜ ਦਾ ਸ਼ੀਸ਼ਾ ਹੁੰਦਾ ਹੈ, ਪਰ ਕੁਝ ਥੋਕ ਵਿਚ ਲਿਖਣ ਵਾਲੇ ਲੇਖਕਾਂ ਦੀ ਜੁੰਡਲੀ ਉਸ ਤੇ ਕਾਲੀ ਫ਼ਿਲਮ ਚੜ੍ਹਾਂ ਕੇ ਪੱਤਰਕਾਰੀ ਦੇ ਪਹਿਰੇਦਾਰ ਹੇਠ ਆਪਣੀ ਫੋਟੋ ਲਾਉਣਾ ਚਾਹੁੰਦੇ ਹਨ। ਪਾਠਕਾਂ ਨੂੰ ਉਹਨਾਂ ਤੋਂ ਸੁਚੇਤ ਰਹਿਣਾ ਚਾਹੀਦਾ ਹੈ। (ਖ਼ਤਮ)

ਜੱਟ ਸਫ਼ੇ ਲਈ ਕਲਿੱਕ ਕਰੋ
ਹਰਦੀਪ ਸਫ਼ੇ ਲਈ ਕਲਿੱਕ ਕਰੋ
Deutsch ਸਫ਼ੇ ਲਈ ਕਲਿੱਕ ਕਰੋ
info@jattsite.com