ਹਰਦੀਪ ਸਿੰਘ ਮਾਨ ਕਲਾਕਾਰੀ

ਨਰਮ ਵਿਦਿਆਰਥੀ ਵੀਜ਼ਾ ਬਨਾਮ ਦੇਸ਼-ਵਿਦੇਸ਼ ਪੰਜਾਬੀ ਭਾਈਚਾਰਾ ਡਾਵਾਂਡੋਲ

ਮਸਲਾ ਦੇਸੀ ਵਿਦਿਆਰਥਣਾਂ ਦੇ ਜਿਸਮਾਨੀ ਸ਼ੋਸ਼ਣ ਕਰਨ ਜਾਂ ਕਰਵਾਉਣ ਦਾ

ਲੇਖਕ: ਹਰਦੀਪ ਮਾਨ ਜਮਸ਼ੇਰ, ਅਸਟਰੀਆ

ਹਰਦੀਪ ਸਿੰਘ ਮਾਨ ਕਲਾਕਾਰੀ  

ਇੰਗਲੈਂਡ ਵਿਚ ਖ਼ਾਸਕਰ ਸਾਊਥਾਲ ਦੇ ਮੌਜੂਦਾ ਹਾਲਾਤ ਦੀ ਗੱਲ ਕਰਨ ਤੋਂ ਪਹਿਲਾਂ ਪੰਜਾਬ ਦੇ ਹਾਲਾਤ ਬਾਰੇ ਗੱਲ ਕਰਨਾ ਜ਼ਰੂਰੀ ਹੈਕੁਝ ਅਖੌਤੀ ਚਿੰਤਕ ਪੇਂਡੂ ਪੰਜਾਬੀ ਪੁੱਤਰਾਂ ਤੇ ਇਲਜ਼ਾਮ ਲਗਾਉਂਦੇ ਹਨ ਕਿ ਇਹ ਤਾਂ ਪੜ੍ਹਦੇ ਹੀ ਨਹੀਂ, ਇਹਨਾਂ ਨੇ ਨੌਕਰੀਆਂ ਕੀ ਕਰਨੀਆਂ? ਦੂਜੇ ਪਾਸੇ ਸੱਚ ਇਹ ਹੈ ਕਿ ਆਮ ਉੱਚ-ਸਿੱਖਿਆ ਪ੍ਰਾਪਤ ਨੌਜਵਾਨ ਲਈ ਵੀ ਸਰਕਾਰੀ ਜਾਂ ਗੈਰ-ਸਰਕਾਰੀ ਨੌਕਰੀ ਦੀ ਇੱਛਾ ਕਰਨਾ ਦਿਨ ਵਿਚ ਤਾਰੇ ਦੇਖਣ ਦੇ ਬਰਾਬਰ ਹੈਇਸ ਕਰਕੇ ਪੜ੍ਹ-ਲਿਖ ਕੇ ਬਹੁਤਿਆਂ ਨੇ ਗਾਇਕੀ ਦੇ ਖੇਤਰ ਨੂੰ ਅਪਣਾ ਲਿਆ ਹੈਹਾਂ, ਪੰਜਾਬ ਦਾ 'ਖਾਸ ਵਰਗ' ਕਾਨੂੰਨੀ ਦਾਅ-ਪੇਚ ਕਰਕੇ ਨੌਕਰੀਆਂ ਪ੍ਰਾਪਤ ਕਰਨ ਵਿਚ ਸਫ਼ਲ ਹੋ ਰਿਹਾ ਹੈ, ਪਰ ਹੈ ਉਹ ਵੀ ਸਾਰਿਆਂ ਤੋਂ ਡਾਢੇ ਨਰਾਜ਼ਮੁੱਕਦੀ ਗੱਲ, ਇਸ ਸਮੇਂ ਪੰਜਾਬ ਵਿਚ ਕੋਈ ਵੀ ਵਰਗ ਖੁਸ਼ਹਾਲ ਅਤੇ ਸੰਤੁਸ਼ਟ ਨਹੀਂ ਹੈਕਿਸੇ ਨੂੰ ਵੱਖਰੇ ਪੰਥ ਵਸਾਉਣ ਦੀ ਚਿੰਤਾ ਹੈ ਤੇ ਕਿਸੇ ਨੂੰ ਬਚਾਉਣ ਦੀਇਨ੍ਹਾਂ ਚਿੰਤਾਵਾਂ ਵਿਚ ਪੰਜਾਬ ਦੀ ਆਰਥਿਕ ਸਥਿਤੀ ਨਿਘਰਦੀ ਜਾ ਰਹੀ ਹੈ ਅਤੇ ਬੇਰੁਜ਼ਗਾਰੀ ਦਾ ਆਲਮ ਦਿਨੋਂ ਦਿਨ ਵਧਦਾ ਹੀ ਜਾ ਰਿਹਾ ਹੈਸਿਆਸਤ ਗੰਧਲੀ ਹੋਣ ਕਰਕੇ ਪੰਜਾਬ ਦਾ ਕਿਸੇ ਨੂੰ ਫ਼ਿਕਰ ਨਹੀਂ, ਜੀਹਦਾ ਦਾਅ ਲੱਗ ਰਿਹਾ ਹੈ, ਲੁੱਟ ਰਿਹਾ ਹੈ

 

09.01.2010
ਹਰਦੀਪ ਸਿੰਘ ਮਾਨ

ਜਿਸ ਦਾ ਭਰਪੂਰ ਫਾਇਦਾ ਰਾਤੋਂ-ਰਾਤ ਖੁੰਬਾਂ ਵਾਂਗ ਪੈਦਾ ਹੋਏ ਦਲਾਲ ਅਤੇ ਠੱਗ ਕੰਪਨੀਆਂ ਉਠਾ ਰਹੀਆਂ ਹਨਦਲਾਲ ਅਤੇ ਠੱਗ ਕੰਪਨੀਆਂ ਬੇਰੁਜ਼ਗਾਰ ਨੌਜਵਾਨ ਮੁੰਡੇ-ਕੁੜੀਆਂ ਨੂੰ ਸਬਜ਼ ਬਾਗ ਦਿਖਾ ਕੇ ਉਨ੍ਹਾਂ ਦਾ ਆਰਥਿਕ, ਮਾਨਸਿਕ ਅਤੇ ਸਰੀਰਕ ਸ਼ੋਸ਼ਣ ਰੱਜ ਕੇ ਕਰ ਰਹੀਆਂ ਹਨਇਸ਼ਤਿਹਾਰਾਂ ਅਤੇ ਪੋਸਟਰਾਂ ਵਿਚ ਜੋ ਦਿਖਾਇਆ ਜਾਂ ਦੱਸਿਆ ਜਾਂਦਾ ਹੈ, ਉਹ ਸੱਚ ਤੋਂ ਬਹੁਤ ਦੂਰ ਹੁੰਦਾ ਹੈਪੰਜਾਬ ਦਾ ਭਵਿੱਖ ਬਹੁਤ ਧੁੰਦਲਾ ਹੋਣ ਕਰਕੇ ਅਤੇ ਕੁਝ ਹੱਥ ਪੱਲੇ ਪੈਂਦਾ ਨਾ ਦੇਖ ਕੇ ਨਿਰਾਸ਼ ਹੋਇਆ ਨੌਜਵਾਨ ਵਰਗ ਘੋਰ ਉਦਾਸੀ ਅਤੇ ਨਮੋਸ਼ੀ ਹੇਠ ਵਿਦੇਸ਼ ਉਡਾਰੀ ਨੂੰ ਹੀ ਆਸ ਦੀ ਕਿਰਨ ਸਮਝਦਾ ਹੈਨੌਜਵਾਨ ਮੁੰਡੇ ਤਾਂ ਕਾਨੂੰਨੀ ਜਾਂ ਗੈਰ-ਕਾਨੂੰਨੀ ਢੰਗ ਨਾਲ ਕਈ ਸਾਲਾਂ ਤੋਂ ਬਾਹਰ ਨੂੰ ਵਹੀਰਾਂ ਘੱਤ ਰਹੇ ਹਨ, ਹੁਣ ਨਰਮ ਵਿਦਿਆਰਥੀ ਵੀਜ਼ਾ ਅਤੇ ਆਈਲਟਸ ਪ੍ਰਣਾਲੀ ਰਾਹੀ ਗਰੀਬ ਅਤੇ ਮੱਧ ਵਰਗ ਕੁੜੀਆਂ ਦੀ ਪੁੱਛ-ਪੜਤਾਲ ਵੱਧ ਗਈ ਹੈਜਿਸ ਦੇ ਸਿੱਟੇ ਵਜੋਂ ਘਰੇਲੂ ਆਰਥਿਕ ਹਾਲਾਤ ਸੁਧਾਰਨ ਲਈ ਪੰਜਾਬੀ ਅਣਖ ਤੇ ਗ਼ੈਰਤ ਨੂੰ ਕਿੱਲੀ ਤੇ ਟੰਗ ਕੇ ਜਵਾਨ ਕੁਆਰੀਆਂ ਕੁੜੀਆਂ ਨੂੰ ਵੀ ਵਿਦੇਸ਼ੀ ਮੁਲਕ ਦੇ ਜੀਵਨ ਸੰਘਰਸ਼ ਬਨਾਮ ਅੱਗ ਰੂਪੀ ਚੱਕਰ ਵਿਚ ਸੁੱਟਣ ਲਈ ਮਜਬੂਰ ਹੋ ਗਿਆ ਹੈਕਿਤੇ ਉਹ ਆਪ ਕੁੱਦ ਰਹੀਆਂ ਹਨ ਅਤੇ ਕਿਤੇ ਮਾਪਿਆਂ ਵਲੋਂ ਸੁੱਟੀਆਂ ਜਾ ਰਹੀਆਂ ਹਨ। 

 

ਇਸ ਦੌੜ ਵਿਚ ਬਹੁਤੇ ਪਰਿਵਾਰ, ਕਈ ਵਾਰ ਦੋ-ਪਰਿਵਾਰ (ਠੇਕਾ ਵਿਆਹ ਰਾਹੀ) ਆਰਥਿਕ ਪੱਖੋਂ ਅੱਗੇ ਨਾਲੋਂ ਕਾਫ਼ੀ ਸੁੱਖੀ ਅਤੇ ਕਾਮਯਾਬ ਹੋਏ ਹਨਪਰ ਮਾਮੂਲੀ ਗਿਣਤੀ ਵਿਚ ਜਿਹੜੀਆਂ ਜਵਾਨ ਕੁੜੀਆਂ ਗਲਤ ਸੰਗਤ ਜਾਂ ਅਨਸਰਾਂ ਕਰਕੇ ਆਪਣਾ ਜਿਸਮਾਨੀ ਸ਼ੋਸ਼ਣ ਕਰਨ ਜਾਂ ਕਰਵਾਉਣ ਲਈ ਮਜਬੂਰ ਹਨ, ਉਨ੍ਹਾਂ ਬਾਰੇ ਦਬੀ ਦਬੀ ਜ਼ੁਬਾਨ ਵਿਚ ਗੱਲ ਹੋ ਰਹੀ ਹੈਸ਼ਾਇਦ ਇਸ ਦਾ ਇੱਕ ਕਾਰਣ ਇਹ ਹੈ ਕਿ ਇਸ ਨਾਲ ਪੰਜਾਬੀਅਤ ਸ਼ਰਮਸਾਰ ਹੁੰਦੀ ਹੈਦੂਸਰਾ ਇਹ ਵੀ ਹੈ ਕਿ ਜੇਕਰ ਕੋਈ ਇਸ ਅਨੈਤਿਕ ਕੰਮ ਬਾਰੇ ਬੇਬਾਕੀ ਨਾਲ ਲਿਖ ਦਿੰਦਾ ਹੈ ਤਾਂ ਪੱਤਰਕਾਰੀ ਦੇ ਅਖੌਤੀ 'ਪਹਿਰੇਦਾਰ ਕੰਪਨੀ' ਦੇ ਕਰਿੰਦੇ, ਲੇਖਕ ਤੇ ਤਰਕ ਰਹਿਤ ਲੇਖਾਂ ਦਾ ਹਮਲਾ ਕਰ ਦਿੰਦੇ ਹਨ

 

'ਸਿੱਖ ਚੈਨਲ' ਦੀ ਵਿਚਾਰ ਗੋਸ਼ਟੀ ਦੌਰਾਨ ਬਹੁਤੇ ਸਰੋਤਿਆਂ ਨੇ ਇਲਜ਼ਾਮ ਲਗਾਇਆ ਕਿ ਵਿਦੇਸ਼ਾਂ ਵਿਚੋਂ ਜਦੋਂ ਪੰਜਾਬੀ ਵੀਰ ਪੰਜਾਬ ਵਾਪਸ ਜਾਂਦੇ ਹਨ ਤਾਂ ਉਨ੍ਹਾਂ ਦੇ ਅੱਧਾ ਕਿਲੋ ਸੋਨਾ ਪਾਇਆ ਹੁੰਦਾ ਹੈ, ਕਾਰ-ਗੱਡੀ ਤੋਂ ਬਿਨ੍ਹਾਂ ਉਹ ਜ਼ਮੀਨ ਤੇ ਪੈਰ ਨਹੀਂ ਰੱਖਦੇਇਨ੍ਹਾਂ ਵੀਰਾਂ ਵੱਲ ਦੇਖ ਕੇ ਹੀ ਪੰਜਾਬ ਵਿਚ ਵਸਦੇ ਨੌਜਵਾਨ ਵਿਦੇਸ਼ ਆਉਣ ਬਾਰੇ ਸੋਚਣਾ ਸ਼ੁਰੂ ਕਰਦੇ ਹਨ, ਵਗੈਰਾ ਵਗੈਰਾਦੂਜੇ ਪਾਸੇ ਉਨ੍ਹਾਂ ਲਈ ਸਵਾਲ ਹੈ, ਕੀ ਪੰਜਾਬ ਵਿਚ ਵਸਦੇ ਅਮੀਰ ਵਰਗ ਕੋਲ ਕਾਰਾਂ-ਗੱਡੀਆਂ ਨਹੀਂ ਹਨ? ਕੀ ਉਨ੍ਹਾਂ ਨੇ ਆਲੀਸ਼ਾਨ ਕੋਠੀਆਂ ਨਹੀਂ ਪਾਈਆਂ? ਕੀ ਉਹ ਸੋਨਾ ਪਾਉਣ ਵਿਚ ਆਪਣੀ ਸ਼ਾਨ ਨਹੀਂ ਸਮਝਦੇ? ਕਈਆਂ ਦਾ ਕਹਿਣਾ ਹੈ ਕਿ ਪੰਜਾਬ ਵਾਸੀਆਂ ਨੂੰ ਜਿਨ੍ਹਾਂ ਮਰਜ਼ੀ ਸਮਝਾਓ, ਪਰ ਉਹ ਮੰਨਣੋਂ ਇਨਕਾਰੀ ਹਨਉਨ੍ਹਾਂ ਦੀ ਆਰਥਿਕ ਮੰਦਹਾਲੀ ਨੇ ਅਕਲ ਤੇ ਪਰਦਾ ਪਾਇਆ ਹੋਇਆ ਹੈਇਸ ਕਰਕੇ ਬਿਨ੍ਹਾਂ ਪੱਕੇ ਪੈਰੀਂ ਜਵਾਨ ਕੁੜੀਆਂ ਨੂੰ ਜਹਾਜ਼ੇ ਚੜ੍ਹਾਉਣ ਦੀ ਹਵਾ ਜ਼ੋਰਾਂ ਨਾਲ ਚੱਲ ਪਈ ਹੈ

 

UK Visa Application Centreਜਿੱਥੇ ਸਾਰੀ ਦੁਨੀਆ ਦੇ ਦੇਸ਼ ਆਰਥਿਕ ਮੰਦਹਾਲੀ ਨਾਲ ਜੂਝ ਰਹੇ ਹਨ, ਉੱਥੇ ਇੰਗਲੈਂਡ ਵੀ ਆਪਣੇ ਖਾਲੀ ਖ਼ਜ਼ਾਨੇ ਭਰਨ ਲਈ ਕੋਈ ਨਾ ਕੋਈ ਜੁਗਾੜ ਘੜਦਾ ਰਹਿੰਦਾ ਹੈਇਸੇ ਕਰਕੇ ਹੀ ਇਸ ਨੇ ਇੱਕ ਵਾਰ ਬਾਲੀਵੁੱਡ ਨਿਰਮਾਤਾਵਾਂ ਨੂੰ ਇੰਗਲੈਂਡ ਦੀ ਧਰਤੀ ਤੇ ਬਣਾਈ ਫ਼ਿਲਮ ਦਾ ਕੁਝ ਖ਼ਰਚਾ ਵਾਪਸ ਕਰਨ ਦਾ ਵਾਅਦਾ ਕੀਤਾ ਸੀ ਤਾਂ ਕਿ ਵੱਧ ਤੋਂ ਵੱਧ ਇੰਗਲੈਂਡ ਵਿਚ ਫ਼ਿਲਮਾਂ ਬਣਾਈਆਂ ਜਾਣ ਅਤੇ ਕਮਾਈ ਵਿਚ ਵਾਧਾ ਹੋ ਸਕੇ। ਹੁਣ ਇਸ ਨੇ ਆਪਣੇ ਦੱਬੇ ਖ਼ਜ਼ਾਨੇ ਪੁੱਟ ਕੇ ਇਤਿਹਾਸਕ ਚੀਜ਼ਾਂ ਦੀ ਨਿਲਾਮੀ ਕਰਨੀ ਸ਼ੁਰੂ ਕਰ ਦਿੱਤੀ ਹੈਫਿਰ ਕਿਸ ਨੇ ਕੰਨ ਵਿਚ ਫੂਕ ਮਾਰੀ, ਆ ਪੰਜਾਬੀ, ਬਾਹਲ਼ੇ ਕਾਹਲੇ ਰਹਿੰਦੇ ਵਲੈਤ ਆਉਣ ਨੂੰ, ਬਥੇਰੀਆਂ ਜ਼ਮੀਨਾਂ ਤੇ ਪੈਲ਼ੀਆਂ ਇਹਨਾਂ ਕੋਲ ਹੈ ਹਾਲੇ, ਕਿਉਂ ਨਾ ਇਨ੍ਹਾਂ ਕੋਲੋਂ ਵੀ ਕੁਝ ... ਹਾਲਾਂ ਕਿ ਇੰਗਲੈਂਡ ਦੀ ਜੰਮਪਲ ਬਹੁਤੀ ਪੜ੍ਹੀ ਲਿਖੀ ਪਨੀਰੀ ਬੇਰੁਜ਼ਗਾਰ ਬੈਠੀ ਹੈ ਅਤੇ ਇੰਗਲੈਂਡ ਦੀਆਂ ਖੁਫ਼ੀਆ ਏਜੰਸੀਆਂ ਨੂੰ ਵੀ ਪਤਾ ਹੈ ਕਿ ਬਾਹਰ ਆਉਣ ਦੇ ਚਹੇਤਾ ਨੌਜਵਾਨ ਪੰਜਾਬੀ ਪੜ੍ਹਾਈ ਵਿਚ ਕਿੰਨੇ ਕੁ ਹੁਸ਼ਿਆਰ ਹਨ? ਪਰ ਲਾਗੀ ਨੇ ਤਾਂ ਲਾਗ ਲੈਣਾ ਹੈ, ਚਾਹੇ ਜਾਂਦੀ ਰੰਡੀ ਹੋ ਜਾਵੇ ਦੇ ਆਧਾਰ ਤੇ ਆਪਾਂ ਤਾਂ ਚਾਰ ਪੈਸੇ ਕਮਾਉਣੇ, ਪੰਜਾਬੀ ਤਾਣਾ-ਬਾਣਾ ਜਾਵੇ ਢੱਠੇ ਖੂਹ ', ਵਾਲੀ ਗੱਲ ਕਰ ਦਿੱਤੀ ਗਈ

 

ਪੰਜਾਬ ਵਿਚ ਹਿੰਦੀ ਨਾਟਕਾਂ ਰਾਹੀ ਸਦੀਆਂ ਤੋਂ ਗੁਲਾਮ ਤੇ ਬੇਚਾਰੀ ਦਿਖਾਈ ਜਾਣ ਵਾਲੀ ਨਾਰੀ ਨੇ ਸੋਚਿਆ, ਕਿਸੇ ਅਨਪੜ੍ਹ ਪ੍ਰਦੇਸੀ ਦੇ ਪੱਲੇ ਪੈਣ ਨਾਲੋਂ ਚੰਗਾ ਹੈ ਕਿ ਵਿਆਹ ਤੇ ਵੀ ਲੱਖਾਂ ਰੁਪਏ ਖ਼ਰਚ ਕਰਨੇ ਹਨ, ਕਿਉਂ ਨਾ ਵਿਦਿਆਰਥੀ ਵੀਜ਼ੇ ਰਾਹੀ ਵਿਦੇਸ਼ ਵਿਚ ਮਿਹਨਤ-ਮਸ਼ੱਕਤ ਕਰ ਕੇ, ਪੱਕਿਆਂ ਹੋ ਕੇ ਆਪਣੀ ਪਸੰਦ ਦੇ ਮੁੰਡੇ ਨਾਲ ਵਿਆਹ ਕਰਵਾਇਆ ਜਾਵੇਉਧਰ ਮਾਪਿਆਂ ਨੂੰ ਵੀ ਬਾਹਰ ਦੇਖਣ ਦੇ ਚਾਅ ਨੇ ਕੁੜੀ ਦੀ ਸੋਚ ਨੂੰ ਪਰ ਲਾ ਦਿੱਤੇਹੁਣ ਕੁੜੀ ਦੀ ਸੋਚ ਅਤੇ ਮਾਪਿਆਂ ਦੇ ਮਕਸਦ ਨੂੰ ਚਾਰ ਚੰਨ ਲੱਗ ਜਾਣੇ ਸੀ, ਪਰ ਜੇ ਨਾ ਹੁੰਦੇ 'ਠੱਗ ਦਲਾਲ' ਅਤੇ ਬੇਰੁਜ਼ਗਾਰੀ

 

'ਠੱਗ ਦਲਾਲਾਂ' ਸੰਬੰਧੀ ਜਾਣਕਾਰੀ ਦੇਣ ਲਈ, ਜਲੰਧਰ, 25 ਦਸੰਬਰ ਦੀ ਖ਼ਬਰ ਦਾ ਜ਼ਿਕਰ ਕਰਨਾ ਜ਼ਰੂਰੀ ਹੈਜਿਸ ਵਿਚ ਸ. ਰਾਮੂਵਾਲੀਆ ਨੇ ਮਾਸੂਮ ਕੁੜੀਆਂ ਦਾ ਮਾਮਲਾ ਸਾਹਮਣੇ ਲਿਆਂਦਾ, ਜਿਨ੍ਹਾਂ ਨੂੰ ਗਿਣੀ-ਮਿਥੀ ਸਾਜ਼ਿਸ਼ ਤਹਿਤ 'ਠੱਗ ਦਲਾਲ' ਬਾਹਰ ਲਿਜਾ ਕੇ ਚੰਗੇ ਕੰਮ ਕਾਰ ਦੇਣ ਦੀ ਬਜਾਏ ਦੇਹ ਵਪਾਰ ਦੇ ਧੰਦੇ ਵਿਚ ਧੱਕ ਰਹੇ ਸਨਕੁਝ ਤਾਂ ਇਸ ਜਲਾਲਤ ਦੇ ਧੰਦੇ 'ਚ ਪੈਣ ਨਾਲੋਂ ਕਰਜ਼ਾਈ ਹੋ ਕੇ ਜੀਣ ਨੂੰ ਬਿਹਤਰ ਸਮਝਦੇ ਹੋਏ ਵਾਪਸ ਆ ਜਾਂਦੇ ਹਨ, ਕਿਉਂਕਿ 3 ਜਾਂ 4 ਲੱਖ ਰੁਪਏ ਮੱਧ ਵਰਗ ਘਰ ਗਹਿਣੇ ਰੱਖ ਬੰਦੋਬਸਤ ਕਰ ਸਕਦਾ ਹੈ, ਪਰ ਅਫਸੋਸ ਬਹੁਤ ਸਾਰੀਆਂ ਕੁੜੀਆਂ ਜਿਨ੍ਹਾਂ ਦੇ ਘਰ ਵਿਚ ਕਮਾਉਣ ਵਾਲਾ ਹੋਰ ਕੋਈ ਨਹੀਂ ਹੁੰਦਾ, ਉਹ ਆਤਮਾ ਮਾਰ ਕੇ ਜਿਸਮ ਵੇਚਣਾ ਸ਼ੁਰੂ ਕਰ ਦਿੰਦੀਆਂ ਹਨਇਸੇ ਕਰਕੇ ਪੰਜਾਬ ਦੇ ਪ੍ਰਵਾਸੀ ਭਾਰਤੀ ਮਾਮਲਿਆਂ ਦੇ ਮੰਤਰੀ ਸੇਵਾ ਸਿੰਘ ਸੇਖਵਾਂ ਨੇ ਵੀ 27 ਨਵੰਬਰ ਨੂੰ ਸਮੂਹ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਲੜਕੀਆਂ ਨੂੰ ਪੜ੍ਹਾਈ ਲਈ ਵਿਦੇਸ਼ ਭੇਜਣ ਦੇ ਮਾਮਲੇ 'ਚ ਪੂਰਨ ਅਹਿਤਿਆਤ ਵਰਤਣ

                                                                                                                                                   

ਸਾਊਹਾਲ ਵਿਚ ਪੰਜਾਬੀ ਵਿਦਿਆਰਥੀਆਂ ਦੇ ਹਾਲਾਤਇੰਗਲੈਂਡ ਨੇ ਵਿਦਿਆਰਥੀ ਵੀਜ਼ਾ ਨਰਮ ਕੀ ਕੀਤਾ, ਸਾਊਥਾਲ ਵਿਚ ਜਵਾਨ ਮੁੰਡੇ ਕੁੜੀਆਂ ਦਾ ਹੜ੍ਹ ਆ ਗਿਆਜਿਸ ਕੋਲ ਪੰਜਾਬ ਵਿਚ ਠੀਕ-ਠਾਕ ਨੌਕਰੀ ਸੀ, ਉਸ ਨੇ ਵੀ ਸੁਨਹਿਰੀ ਭਵਿੱਖ ਲਈ ਉਡਾਰੀ ਮਾਰਨੀ ਠੀਕ ਸਮਝਿਆਟੀਵੀ ਚੈਨਲ ਦੀ ਵਿਚਾਰ ਗੋਸ਼ਟੀ ਪ੍ਰੋਗਰਾਮਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਕਈ ਅਖੌਤੀ ਵਿਦਿਆਰਥੀਆਂ ਨੂੰ ਤਾਂ ਅੰਗ੍ਰੇਜ਼ੀ ਦਾ ੳ ਅ ਵੀ ਨਹੀਂ ਆਉਂਦਾ, ਫਿਰ ਵੀ ਉਨ੍ਹਾਂ ਨੂੰ ਕਾਨੂੰਨ ਦਾ ਆਦਰ-ਸਤਿਕਾਰ ਕਰਕੇ 'ਜੀ ਆਇਆ ਨੂੰ' ਕਹਿਣਾ ਪੈ ਰਿਹਾ ਹੈਬਹੁਤੇ ਵਿਦਿਆਰਥੀਆਂ ਨੂੰ ਹਵਾਈ ਅੱਡੇ ਤੋਂ ਬਾਹਰ ਬੇਰੁਜ਼ਗਾਰੀ ਅਤੇ ਠੱਗ ਪੁਣੇ ਨਾਲ ਦੋ-ਦੋ ਹੱਥ ਕਰਨ ਪਏਦਲਾਲਾਂ ਨੇ ਭਰੋਸਾ ਦਿੱਤਾ ਸੀ ਕਿ ਪੜ੍ਹਾਈ ਨਾਲ ਥੋੜਾ ਕੰਮ ਕਰਕੇ ਤੁਸੀਂ ਆਪਣੀ ਪੜ੍ਹਾਈ ਦਾ ਖਰਚਾ ਅਤੇ ਹੋਰ ਖਰਚੇ ਚਲਾ ਸਕਦੇ ਹੋਪਰ ਜਦ ਕੰਮ ਹੀ ਨਹੀਂ ਹੋਣਗੇ ਤਾਂ ਪੜ੍ਹਾਈ ਦੂਰ ਦੀ ਗੱਲ ਰਹੀ, ਰਹਿਣ-ਸਹਿਣ ਅਤੇ ਖਾਣ-ਪੀਣ ਦੇ ਖ਼ਰਚੇ ਕਿਵੇਂ ਹੋਣਗੇ? ਆਖਰ ਹਾਲਾਤ ਇਹ ਹੋ ਗਏ ਕਿ ਮਾਵਾਂ ਦੇ ਲਾਡਲੇ ਪੁੱਤਰਾਂ ਨੂੰ ਗੁਰਦੁਆਰਿਆਂ 'ਚ ਲੰਗਰ ਛਕ ਕੇ ਹੱਡ ਚੀਰਵੀਂ ਠੰਡ 'ਚ ਬੈਂਚਾਂ ਤੇ ਰਾਤਕਟੀ ਕਰਨ ਲਈ ਮਜਬੂਰ ਹੋਣਾ ਪਿਆਪਰ ਲਾਡਲੀਆਂ ਧੀਆਂ ਸੰਬੰਧੀ ਕੋਈ ਖ਼ਬਰ ਪੰਜਾਬ ਵਿਚਲੀਆਂ ਅਖ਼ਬਾਰਾਂ ਵਿਚ ਪੜ੍ਹਨ ਨੂੰ ਨਹੀਂ ਮਿਲੀਸ਼ਾਇਦ ਇਸ ਨਾਜ਼ੁਕ ਮਸਲੇ ਜਾਂ ਸਮਾਜਿਕ ਬੁਰਾਈ ਦਾ ਹੱਲ ਪੰਜਾਬੀ ਭਾਈਚਾਰਾ ਆਪਸ ਵਿਚ ਮਿਲ ਬੈਠ ਕੇ ਕਰਨਾ ਚਾਹੁੰਦਾ ਸੀ ਨਾ ਕਿ ਅਖ਼ਬਾਰਾਂ ਵਿਚ ਢੰਡੋਰਾ ਪਿੱਟ ਕੇ

 

ਪਰ ਆਖਰਕਾਰ ਦਲਿਤਾਂ, ਘੱਟ ਗਿਣਤੀਆਂ ਤੇ ਕਿਰਤੀ ਵਰਗ ਦਾ ਬੁਲਾਰਾ 'ਇੰਟਰਨੈਸ਼ਨਲ ਅੰਬੇਡਕਰ ਲਹਿਰ' (7 ਸਤੰਬਰ) ਦੇ ਰਸਾਲੇ ਵਿਚ ਖ਼ਬਰ ਆ ਗਈ ਕਿ ਏਜੰਟਾਂ ਹੱਥੋਂ ਬਰਬਾਦ ਪੰਜਾਬੀ ਧੀਆਂ ਮਜਬੂਰੀ ਕਾਰਨ ਅਫ਼ਰੀਕੀਆਂ ਤੇ ਪਾਕਿਸਤਾਨੀਆਂ ਨਾਲ ਵਿਆਹ ਲਈ ਲੱਗੀਆਂ ਮਿੰਨਤਾਂ ਕਰਨਖ਼ਬਰ ਵਿਸਥਾਰ ਇਸ ਤਰ੍ਹਾਂ ਹੈ: ਨਵੀਂ ਦਿੱਲੀ - ਸੂਤਰਾਂ ਤੋਂ ਪਤਾ ਲੱਗਾ ਹੈ ਕਿ ਵਿਦਿਆਰਥੀ-ਵੀਜ਼ੇ ਲਗਵਾ ਕੇ ਇੰਗਲੈਂਡ ਭੇਜੀਆਂ ਗਈਆਂ ਪੰਜਾਬੀ ਕੁੜੀਆਂ ਉੱਥੇ ਭਿਖਾਰੀਆਂ ਵਾਂਗ ਰੁਲ ਰਹੀਆਂ ਹਨਕੋਸਲਟੈਂਸੀ ਵਾਲਿਆਂ ਅਤੇ ਏਜੰਟਾਂ ਵੱਲੋਂ ਤਿਆਰ ਝੂਠੇ ਕਾਗ਼ਜ਼ਾਂ, ਝੂਠੀਆਂ ਬੈਂਕ ਰਕਮਾਂ ਆਦਿ ਦੇ ਸਹਾਰੇ ਇੰਗਲੈਂਡ ਦੇ ਕਾਲਜਾਂ ਦਾ ਦਾਖਲਾ ਦਿਵਾ ਕੇ ਇਨ੍ਹਾਂ ਨੂੰ ਉੱਥੇ ਭੇਜਿਆ ਗਿਆ ਹੈਉਨ੍ਹਾਂ ਕੋਲੋਂ 4-4 ਲੱਖ ਰੁਪਏ ਤੱਕ ਫੀਸ ਲਈ ਗਈ ਹੈ, ਪਰ ਇਹ ਫੀਸ ਬਰਤਾਨੀਆ ਦੇ ਕਾਲਜਾਂ ਨੂੰ ਨਹੀਂ ਭੇਜੀ ਗਈਇੰਝ ਪੰਜਾਬੀ ਕੁੜੀਆਂ ਬਰਤਾਨੀਆ ਤਾਂ ਪੁੱਜ ਗਈਆਂ, ਪਰ ਫੀਸਾਂ ਨਾ ਪੁੱਜਣ ਕਾਰਨ ਉੱਥੋਂ ਦੇ ਕਾਲਜਾਂ ਵਾਲੇ ਉਨ੍ਹਾਂ ਨੂੰ ਕਲਾਸ 'ਚ ਵੜਨ ਨਹੀਂ ਦਿੰਦੇਕੁੜੀਆਂ ਬਰਤਾਨੀਆ ਵਿਚ ਰਹਿਣ ਲਈ ਅਫ਼ਰੀਕਣ, ਫਿਲੀਪਨ, ਪਾਕਿਸਤਾਨੀ ਮੁੰਡਿਆਂ ਨਾਲ ਪੱਕੇ ਹੋਣ ਕਰਕੇ ਵਿਆਹਾਂ ਲਈ ਤਰਲੇ-ਮਿੰਨਤਾਂ ਕਰਦੀਆਂ ਹਨਇੱਥੇ ਮੈਂ ਪਾਠਕਾਂ ਦੀ ਜਾਣਕਾਰੀ ਦੱਸ ਦੇਵਾਂ, ਖ਼ਬਰ ਦੇ ਪੇਸ਼ਕਾਰੀ ਸੰਬੰਧੀ ਪਾਠਕ ਆਪਣਾ ਬਹੁਤਾ ਸਿਰ ਨਾ ਖੁਰਕਣ, ਕਿਉਂਕਿ ਬੇਗਾਨੇ ਭਾਈਚਾਰੇ ਸੰਬੰਧੀ ਇਹ ਬੁਲਾਰਾ ਇਸੇ 'ਸਟਾਈਲ' ਵਿਚ ਖ਼ਬਰ ਲਾਉਂਦਾ ਹੈਪਾਠਕਾਂ ਨੂੰ ਸਾਰਾ ਮਸਲਾ ਸਮਝਾਉਣ ਲਈ ਇੰਨਾ ਹੀ ਦੱਸਣਾ ਕਾਫ਼ੀ ਹੈ ਕਿ ਰਸਾਲੇ ਦੀ ਸਹਿ-ਸੰਪਾਦਕਾ ਦਾ ਨਾਮ ਕਮਲੇਸ਼ ਅਹੀਰ ਹੈਪੇਸ਼ ਹੈ ਇਕ ਹੋਰ ਖ਼ਬਰ ਸੁਰਖ਼ੀ: ਟੋਲ ਪਰਚੀ ਨੂੰ ਲੈ ਕੇ ਹੋਏ ਝਗੜੇ 'ਚ ਭਗਵੰਤ ਮਾਨ ਦੀ ਛਿੱਤਰ-ਪਰੇਡ

 

ਲਾਡ-ਪਿਆਰ ਨਾਲ ਪਾਲੀਆਂ ਕੁੜੀਆਂ ਜਿਨ੍ਹਾਂ ਨੇ ਪੰਜਾਬ ਵਿਚ ਢੱਕਾਂ ਵੀ ਨਹੀਂ ਤੋੜਿਆ, ਹੁਣ ਦੋ ਪੌਂਡ ਘੰਟੇ ਲਈ ਪਾਰਟੀਆਂ ਵਿਚ ਝੂਠੇ ਭਾਂਡੇ ਚੱਕ ਰਹੀਆਂ ਹਨਟੀਵੀ ਚੈਨਲ ਤੇ ਇਕ ਸਰੋਤੇ ਨੇ ਫ਼ੋਨ ਕਰ ਕੇ ਦੱਸਿਆ ਕਿ ਇਕ ਵਿਦਿਆਰਥਣ ਜਦ ਦੁਕਾਨ ਤੇ ਕੰਮ ਪੁੱਛਣ ਗਈ ਤਾਂ ਦੁਕਾਨਦਾਰ ਨੇ ਕਿਹਾ ਕਿ ਤੂੰ ਸਾਡੇ ਨਾਲ ਸਹਿਮਤ ਹੋ ਜਾ, ਤੈਨੂੰ ਪੱਕੇ ਕਰਵਾ ਦੇਵਾਂਗਾਇਸੇ ਤਰ੍ਹਾਂ ਕਈ ਮੁੰਡਿਆਂ ਨਾਲ ਇੱਕ ਕੁੜੀ ਰਹਿਣ ਦੀ ਵੀ ਜਾਣਕਾਰੀ ਸਾਹਮਣੇ ਆਈ, ਕੁੜੀ ਨੂੰ ਸ਼ਰਨਾਰਥੀਆਂ ਨੇ ਸਹਾਰਾ ਦਿੱਤਾ ਹੈ ਜਾਂ ਵਿਦਿਆਰਥੀਆਂ ਨੇ ਇਹ ਪਤਾ ਨਹੀਂ ਲੱਗ ਸਕਿਆਇਕ ਵਕੀਲ ਨੇ ਇਹ ਵੀ ਸਿੱਧ ਕੀਤਾ ਕਿ ਕੁੜੀ ਨੂੰ ਮੁੰਡਿਆਂ ਨੇ ਭੈਣ ਬਣਾ ਕੇ ਰੱਖਿਆ ਹੈਹੁਣ ਹੋਰ ਕੁੜੀਆਂ ਨੂੰ ਮੁੰਡਿਆਂ ਨੇ ਭੈਣ ਜਾਂ ਸਰੋਪਤੀ ਬਣਾ ਕੇ ਰੱਖਿਆ ਹੈ? ਇਹ ਰੱਬ ਹੀ ਜਾਣਦਾ ਹੈਮੁੱਕਦੀ ਗੱਲ, ਜਦ ਕੁੜੀਆਂ ਦੇ ਸ਼ੋਸ਼ਣ ਬਾਰੇ ਕੁਝ ਸਮਾਜ ਸੇਵੀ ਸੰਸਥਾਵਾਂ ਨੂੰ ਪਤਾ ਲੱਗਾ ਤਾਂ ਉਨ੍ਹਾਂ ਨੇ ਕੁੜੀਆਂ ਨੂੰ ਪੰਜਾਬੀ ਪਰਿਵਾਰਾਂ ਵਿਚ ਸੰਭਾਲਣ ਲਈ ਯਤਨ ਅਰੰਭੇ ਅਤੇ ਕੁਝ ਹੱਦ ਤੱਕ ਸਫ਼ਲ ਵੀ ਹੋਏਪਰ ਸੱਚ ਇਹ ਵੀ ਹੈ ਕਿ ਸਾਰੀਆਂ ਕੁੜੀਆਂ ਨੂੰ ਬਚਾਉਣਾ ਜਾਂ ਸੰਭਾਲਣਾ ਅਸੰਭਵ ਹੈ

 

ਰਾਤਕਟੀ ਇੰਝ ਹੁੰਦੀ ਹੈਸੋ ਇਸ ਕਰਕੇ ਜੇਕਰ ਇਸ ਨਰਮ ਵਿਦਿਆਰਥੀ ਵੀਜ਼ਾ ਪ੍ਰਣਾਲੀ ਨੂੰ ਪੰਜਾਬੀ ਭਾਈਚਾਰੇ ਤੇ ਹਮਲਾ ਕਹੀਏ ਤਾਂ ਅਤਿਕਥਨੀ ਨਹੀਂ ਹੋਵੇਗੀ, ਕਿਉਂਕਿ ਇਸ ਨਾਲ ਸਾਰੇ ਪੰਜਾਬੀ ਭਾਈਚਾਰੇ ਦਾ ਤਾਣਾ-ਬਾਣਾ ਉਲਝ ਗਿਆ ਹੈਧਰਮੀ ਪੁਰਸ਼ ਜੇਕਰ ਵਿਦਿਆਰਥੀਆਂ ਦੀ ਮਾਲੀ ਮਦਦ ਕਰਦੇ ਹਨ ਤਾਂ ਉਨ੍ਹਾਂ ਦੇ ਬੱਚੇ ਮਿਹਣਾ ਮਾਰਦੇ ਹਨ ਕਿ ਸਾਡੇ ਲਈ ਤਾਂ ਪੈਸੇ ਨਿਕਲਦੇ ਨਹੀਂ, ਬੇਗਾਨਿਆਂ ਨੂੰ ਦੇ ਹੋ ਰਹੇ ਹਨਇੰਗਲੈਂਡ ਜੰਮਪਲ ਪੀੜੀ ਦੀ ਇੱਛਾ ਇਹ ਹੀ ਹੋਵੇਗੀ ਕਿ ਵਿਦਿਆਰਥੀ ਪੰਜਾਬ ਵਾਪਸ ਪਰਤ ਜਾਣ, ਜਿਵੇਂ ਕਿ ਇਕ ਸਰੋਤੇ ਨੇ ਫ਼ੋਨ ਕਰ ਕੇ ਕਿਹਾ ਸੀਪਰ ਵਾਪਸ ਪਰਤਣ ਨੂੰ ਨਾ ਹੀ ਕੋਈ ਤਿਆਰ ਹੈ ਅਤੇ ਨਾ ਹੀ ਜਾਇਜ਼ ਹੈਕਿਉਂਕਿ ਜਿਹੜਾ ਪੰਜਾਬ ਵਿਚ ਕਰਜ਼ਾ ਚੁੱਕ ਕੇ ਆਏ ਹਨ, ਉਹ ਕੌਣ ਉਤਾਰੇਗਾ? ਪਰ ਪਤਾ ਨਹੀਂ ਕਿਸ ਮਿੱਟੀ ਦੇ ਬਣੇ ਹੋਏ ਹਨ ਇਹ ਦਲਾਲ, ਅਣਗਿਣਤ ਕਾਲਜਾਂ ਦੇ ਲਾਇਸੰਸ ਰੱਦ ਹੋਣ ਦੇ ਬਾਵਜੂਦ, ਹਾਲੇ ਵੀ ਪੰਜਾਬ ਦੀ ਅਖ਼ਬਾਰਾਂ ਵਿਚ ਖ਼ਬਰਾਂ ਲਗਵਾ ਰਹੇ ਹਨ ਕਿ ਘਬਰਾਉਣ ਦੀ ਲੋੜ ਨਹੀਂ, ਮਾਹੌਲ ਠੀਕ ਹੈ, ਆ ਜਾਓ ਸਾਰੇ

 

ਇੱਕ ਹੋਰ ਜੋ ਗੰਭੀਰ ਮਸਲਾ ਸਾਹਮਣੇ ਆਇਆ ਹੈ ਕਿ ਪੰਜਾਬ ਤੋਂ ਆ ਰਹੇ ਬਹੁਤੇ ਨੌਜਵਾਨ ਅਪੂਰਨ (ਪਤਿਤ) ਸਿੱਖ ਹਨਇਸ ਕਰਕੇ ਧਰਮੀ ਪੁਰਸ਼ਾਂ ਨੂੰ ਇੰਗਲੈਂਡ ਵਿਚ ਜੰਮਪਲ ਸਿੱਖੀ ਦੀ ਫੁਲਵਾੜੀ ਇਨ੍ਹਾਂ ਅਪੂਰਨ ਸਿੱਖਾਂ ਤੋਂ ਪ੍ਰਭਾਵਿਤ ਹੋ ਕੇ ਭਵਿੱਖ ਵਿਚ ਉੱਜੜਦੀ ਦਿਸ ਰਹੀ ਹੈਪਰ ਜ਼ਿਆਦਾ ਨਾਜ਼ੁਕ ਮਸਲਾ ਫਿਰ ਵੀ ਕੁਆਰੀ ਕੁੜੀਆਂ ਦਾ ਹੀ ਹੈਜਿੱਥੇ ਸਿੱਖ ਕੁੜੀਆਂ ਪਹਿਲਾਂ ਤੋਂ ਹੀ ਇਕ ਧਰਮ ਦੇ ਨਜ਼ਰੇ ਚੜ੍ਹੀਆਂ ਰਹੀਆਂ ਹਨ ਅਤੇ ਅੰਦਰਖਾਤੇ ਮੌਕਾ ਦੇਖ ਕੇ ਢੰਗ ਵੀ ਮਾਰਦੇ ਰਹੇ ਹਨ, ਹੁਣ ਇਹ ਕੰਮ ਖੁੱਲ੍ਹੇ ਆਮ ਹੋ ਗਿਆ ਹੈਦੂਜੇ ਪਾਸੇ ਕੁਝ ਦਲਾਲ ਗਰੋਹ ਜਿਹੜੇ ਸ਼ੁਰੂ ਤੋਂ ਕੁੜੀਆਂ ਨੂੰ ਗਿਣੀ-ਮਿਥੀ ਸਾਜ਼ਿਸ਼ ਹੇਠ ਇੰਗਲੈਂਡ ਜਿਸਮ ਫ਼ਰੋਸ਼ੀ ਲਈ ਧੋਖੇ ਵਿਚ ਲਿਆ ਰਹੇ ਹਨਉਹ ਵੀ ਚਿੰਤਾ ਦਾ ਵਿਸ਼ਾ ਹੈ

 

ਮੁਲਕ ਭਾਵੇਂ ਸਾਈਪ੍ਰਸ, ਆਸਟ੍ਰੇਲੀਆ ਜਾਂ ਇੰਗਲੈਂਡ ਹੋਵੇਮੁੱਕਦੀ ਗੱਲ ਇਹ ਹੈ ਕਿ ਕਿਸੇ ਸਮੇਂ ਧੀ, ਭਾਵ ਘਰ ਦੀਕਿਰਨਜੀਤ ਕੌਰ ਦਾ ਦੁਖਦਾਈ ਹਾਦਸਾ ਇੱਜ਼ਤ ਨੂੰ ਰਿਸ਼ਤੇਦਾਰ ਦੇ ਘਰ ਵੀ ਰਾਤ ਠਹਿਰਨ ਦੀ ਇਜਾਜ਼ਤ ਨਹੀਂ ਹੁੰਦੀ ਸੀਪਰ ਅੱਜ ਹਾਲਾਤ ਇਹ ਹੈ ਕਿ ਖ਼ੁਦ ਪਿਓ ਬੇਗਾਨੇ ਪੁੱਤ ਨੂੰ ਆਪਣੀ ਧੀ ਦੀ ਬਾਂਹ ਫੜਾ ਕੇ ਕਹਿ ਰਿਹਾ ਹੈ, ਪੁੱਤ ਇਹਨੂੰ ਵੀ ਨਾਲ ਰੱਖ ਲੀ

 

ਪਰ ਜੇਕਰ ਈ. ਜੀ. ਐੱਸ. ਅਧਿਆਪਕਾ ਕਿਰਨਜੀਤ ਕੌਰ ਦੇ ਅੰਤ ਵੱਲ ਦੇਖੀਏ ਤਾਂ ਮਜਬੂਰਨ ਲਿਖਣਾ ਪੈ ਰਿਹਾ ਹੈਗੰਧਲੀ ਰਾਜਨੀਤੀ, ਭ੍ਰਿਸ਼ਟ ਸਮਾਜ, ਭਗਤ, ਗੁਰੂ ਅਤੇ ਸੰਤ ਦੇ ਮਸਲੇ ਨੇ ਪੜ੍ਹੇ-ਲਿਖੇ ਨੌਜਵਾਨ ਵਰਗ ਦੇ ਹਾਲਾਤ ਇੱਥੋਂ ਤੱਕ ਪਹੁੰਚਾ ਦਿੱਤੇ ਹਨ ਕਿ ਪੰਜਾਬ ਵਿਚ ਉਹ ਸਰੀਰ ਨੂੰ ਮਾਰ ਰਿਹਾ ਹੈ ਅਤੇ ਪੰਜਾਬ ਤੋਂ ਬਾਹਰ ਆਤਮਾ ਨੂੰਹਾਲਾਤ ਤੋਂ ਹਾਰੇ ਇਨਸਾਨ ਨੂੰ ਫੈਸਲਾ ਲੈਣਾ ਪੈ ਰਿਹਾ ਕਿ ਜਿਸਮ ਨੂੰ ਜਲਾਉਣਾ ਠੀਕ ਹੈ ਜਾਂ ਜਿਸਮ ਨੂੰ ਵੇਚਣਾ? ਆਸਟ੍ਰੇਲੀਆ ਵਿਚ ਨੌਜਵਾਨ ਵਿਦਿਆਰਥਣ 'ਵੰਨ ਕੱਪ ਟੀ' ਦੀ ਪੇਸ਼ਕਸ਼ ਕਰਨ ਲਈ ਮਜਬੂਰ ਹੈ ਅਤੇ ਇੰਗਲੈਂਡ ਵਿਚ ਮਾਲਸ਼ ਦੀ ਜਿੱਥੇ ਖ਼ੁਸ਼ਹਾਲੀ ਹੁੰਦੀ ਹੈ, ਉੱਥੇ ਅਣਖ ਤੇ ਗ਼ੈਰਤ ਹੁੰਦੀ ਹੈ। ਜਿੱਥੇ ਬੇਰੁਜ਼ਗਾਰੀ ਹੁੰਦੀ ਹੈ, ਉੱਥੇ ਸਿਰਫ਼ ਜਿੱਦਾ-ਕਿੱਦਾ ਪੇਟ ਭਰਨ ਦਾ ਸਵਾਲ ਹੁੰਦਾ ਹੈ। ਪੀਰਾਂ, ਫ਼ਕੀਰਾਂ, ਗੁਰੂਆਂ ਦੀ ਇਸ ਧਰਤੀ ਵਿਚੋਂ ਪੈਦਾ ਹੋਏ ਪੰਜਾਬੀ ਨੂੰ ਕਿਸੇ ਹੋਰ ਦੀ ਨਹੀਂ, ਸਗੋਂ ਆਪਣਿਆਂ ਦੀ ਹੀ ਨਜ਼ਰ ਲੱਗੀ ਹੋਈ ਹੈ ਕਿ ਨੈਤਿਕ ਕਦਰਾਂ-ਕੀਮਤਾਂ ਮਿੱਟੀ ਵਿਚ ਮਿਲ ਗਈਆਂ ਹਨ।

 

ਲੇਖ ਲਿੰਕ:           ਪੰਜਾਬ ਸਪੈੱਕਟ੍ਰਮ ਰਸਾਲਾ                    Punjab Express (Australia)

ਜੱਟ ਸਫ਼ੇ ਲਈ ਕਲਿੱਕ ਕਰੋ
ਹਰਦੀਪ ਸਫ਼ੇ ਲਈ ਕਲਿੱਕ ਕਰੋ
Deutsch ਸਫ਼ੇ ਲਈ ਕਲਿੱਕ ਕਰੋ
info@jattsite.com