ਹਰਦੀਪ ਸਿੰਘ ਮਾਨ ਕਲਾਕਾਰੀ

ਦੁਨੀਆ ਦੀ ਪੈਦਲ ਯਾਤਰਾ ਕਰਨ ਵਾਲਾ ਪਹਿਲਾਂ ਆਦਮੀ ਦੇਵਾਸੀਸ ਡੇ

ਮੁਲਾਕਾਤੀ: ਹੈਪੀ ਮਾਨ

ਹਰਦੀਪ ਸਿੰਘ ਮਾਨ ਨਾਲ ਦੇਵਾਸੀਸ ਡੇ
ਹਰਦੀਪ ਸਿੰਘ ਮਾਨ ਅਤੇ ਦੇਵਾਸੀਸ ਡੇ

ਮੈਂ ਹਰੇਕ ਐਤਵਾਰ ਗੁਰਦੁਆਰੇ ਜਾਂਦਾ ਹਾਂ ਤੇ ਉਸ ਦਿਨ ਵੀ ਗਿਆਲੰਗਰ ਖਾਣ ਤੋਂ ਬਾਅਦ ਜਦ ਮੈਂ ਆਪਣੇ ਦੋਸਤਾਂ ਕੋਲ ਹਾਲ ਵਿਚ ਆਇਆ ਤਾਂ ਉਹਨਾਂ ਨੇ ਮੈਨੂੰ ਇਕ ਬੰਦੇ ਵਲ ਇਸ਼ਾਰਾ ਕਰਦਿਆਂ ਕਿਹਾ ਜੇ ਮੁਲਾਕਾਤ ਕਰਨੀ ਹੈ ਤਾਂ ਉਸ ਨਾਲ ਕਰਉਹਨਾਂ ਨੂੰ ਪਤਾ ਸੀ ਅਸੀਂ ਅਸਟਰੀਆ ਵਿਸ਼ੇਸ਼ ਅੰਕ ਲਈ ਨਵੇਂ ਤੇ ਪੁਰਾਣੇ ਬੰਦਿਆਂ ਦੀ ਇੰਟਰਵਿਊ ਲੈਂਦੇ ਹਾਂ

 

ਪਹਿਲਾਂ ਤਾਂ ਮੈਂ ਸੋਚਿਆ ਕਿ ਉਹ ਮੈਨੂੰ ਮਜ਼ਾਕ ਕਰ ਰਹੇ ਹਨ ਪਰ ਮੈਂ ਦੇਖਿਆ ਕਿ ਇਕ ਬੰਦੇ ਦੇ ਮੂਹਰੇ ਫਾਈਲ ਤੇ ਨਾਲ ਹੀ ਸ਼ਿਲਿੰਗ (ਅਸਟਰੀਆ ਦੀ ਪੁਰਾਣੀ ਮੁਦਰਾ) ਪਏ ਹੋਏ ਸਨ ਤੇ ਉਹ ਕੁਝ ਦਿਖਾ ਰਿਹਾ ਸੀਮੇਰੇ ਪੁੱਛਣ ਤੇ ਪਤਾ ਲੱਗਿਆ ਕਿ ਉਹ ਬੰਦਾ ਦੁਨੀਆ ਦੀ ਪੈਦਲ ਯਾਤਰਾ ਕਰਦਾ ਹੋਇਆ ਅੱਜ ਅਸਟਰੀਆ ਪਹੁੰਚਿਆ ਹੈਮੈਂ ਉਸਨੂੰ ਇੰਟਰਵਿਊ ਦੇਣ ਲਈ ਪੁੱਛਿਆਉਸਨੇ ਨਾ-ਨੁੱਕਰ ਕਰਦਿਆਂ ਕਿਹਾ ਕਿ ਉਸ ਨੇ ਅੱਜ ਅਸਟਰੀਆ ਤੋਂ ਚਲਿਆ ਜਾਣਾ ਹੈ

 

ਸ਼ਾਮ ਵੀ ਹੋਣ ਵਾਲੀ ਸੀ ਮੇਰਾ ਘਰ ਗੁਰਦੁਆਰੇ ਤੋਂ ਦੂਰ ਹੋਣ ਕਰਕੇ ਉਸ ਨੂੰ ਆਪਣੇ ਨਾਲ ਘਰ ਲਿਜਾਣ ਵਿਚ ਕੋਈ ਫਾਇਦਾ ਨਹੀਂ ਦਿਸਿਆਮੈਂ ਆਪਣੇ ਨਾਲ ਫੋਟੋ ਕੈਮਰਾ ਜਾਂ ਰਿਕਾਡਿੰਗ ਮਸ਼ੀਨ ਨਹੀਂ ਸੀ ਲੈ ਕੇ ਗਿਆਨਹੀਂ ਤਾਂ ਉਸ ਦੀ ਗੁਰਦੁਆਰੇ ਵਿਚ ਇੰਟਰਵਿਊ ਲਈ ਜਾ ਸਕਦੀ ਸੀਹਾਲੇ ਮੈਂ ਕੋਈ ਹੱਲ ਬਾਰੇ ਸੋਚ ਹੀ ਰਿਹਾ ਸੀ, ਫੇਰ ਪਤਾ ਨਹੀਂ ਉਸਦੇ ਦਿਮਾਗ ਵਿਚ ਕੀ ਆਇਆ ਤੇ ਉਸਨੇ ਮੈਨੂੰ ਕਿਹਾ ਕੋਈ ਗੱਲ ਨਹੀਂ ਉਹ ਅਸਟਰੀਆ ਤੋਂ ਅਗਲੇ ਮੁਲਕ ਲਈ ਕੱਲ੍ਹ ਨੂੰ ਚਲਿਆ ਜਾਵੇਗਾ ਤੇ ਮੈਂ ਉਸ ਨੂੰ ਆਪਣੇ ਨਾਲ ਘਰ ਲੈ ਆਇਆ

 

੧) ਤੁਹਾਡਾ ਨਾਮ ਕੀ ਹੈ?

ਮੇਰਾ ਨਾਮ ਦੇਵਾਸੀਸ ਡੇ ਹੈ

 

੨) ਤੁਹਾਡੀ ਜਨਮ ਮਿਤੀ ਕੀ ਹੈ?

ਮੇਰਾ ਜਨਮ ੪ ਦਸੰਬਰ ੧੯੬੩ ਨੂੰ ਹੋਇਆ

 

Kalkutta nach Bad Godesberg

੩) ਇੰਡੀਆ ਵਿਚ ਕੀ ਕੰਮ ਕਰਦੇ ਸੀ?

ਮੈਂ ਅਨਾਥ ਬੱਚਿਆਂ ਦੇ ਸਕੂਲ ਵਿਚ ਇਕ ਸਾਲ ਅਧਿਆਪਕ ਵਜੋਂ ਸੇਵਾ ਕੀਤੀ

 

੪) ਤੁਸੀਂ ਕਿੰਨਾ ਪੜ੍ਹੇ ਹੋ?

ਮੈਂ ਕਲਕੱਤਾ ਦੀ ਯੂਨੀਵਰਸਿਟੀ ਵਿਚ ਐਮ. ਏ. ਤੱਕ ਪੜ੍ਹਿਆ ਹਾਂ, ਪਰ ਪੂਰੀ ਨਹੀਂ ਕੀਤੀ

 

੫) ਕਲਕੱਤਾ ਵਿਚ ਕਿੱਥੇ ਰਹਿੰਦੇ ਹੋ?

ਹੈਸਸਟੀਗ ਵਿਚ

 

੬) ਜਦ ਤੁਸੀਂ ਇੰਡੀਆ ਵਿਚ ਸੀ, ਤੁਹਾਡੇ ਕੀ ਸ਼ੌਕ ਸੀ?

ਜਦ ਮੈਂ ਇੰਡੀਆ ਘਰ ਵਿਚ ਹੁੰਦਾ ਸੀ ਉਦੋਂ ਮੈਂ ਗਾਣੇ ਸੁਣਨਾ, ਬਾਹਰ ਯਾਤਰਾਵਾਂ ਕਰਨਾ ਤੇ ਵੱਖਰੇ-ਵੱਖਰੇ ਲੋਕਾਂ ਨੂੰ ਮਿਲਣਾ ਉਹਨਾਂ ਬਾਰੇ ਜਾਨਣਾ ਮੇਰੇ ਸ਼ੌਕ ਸਨ ਪਰ ਬਾਹਰ ਆਉਣ ਕਰਕੇ ਹੁਣ ਮੇਰੇ ਸਾਰੇ ਸ਼ੌਕ ਬਦਲ ਗਏ ਨੇ

 

੭) ਇੰਡੀਆ ਵਿਚ ਤੁਸੀਂ ਆਪਣੇ ਮਾਤਾ-ਪਿਤਾ ਨਾਲ ਰਹਿੰਦੇ ਸੀ?

ਹਾਂ ਜੀ

 

੮) ਤੁਹਾਡੇ ਮਾਤਾ-ਪਿਤਾ ਕੀ ਕੰਮ ਕਰਦੇ ਹਨ?

ਮੇਰੇ ਪਿਤਾ ਜੀ ਮੰਤਰੀ ਦੇ ਕਲੈੱਕਟਰ ਹਨ ,ਤੇ ਮਾਤਾ ਜੀ ਸਮਾਜ ਸੇਵਾ ਦਾ ਕੰਮ ਕਰਦੇ ਹਨ

 

੯) ਤੁਹਾਡੇ ਕਿੰਨੇ ਭੈਣ-ਭਰਾ ਹਨ? United Nations

ਮੇਰੇ ਤੋਂ ਛੋਟੇ ਮੇਰਾ ਇਕ ਭਰਾ ਤੇ ਭੈਣ ਹੈ

 

੧੦) ਕੀ ਤੁਹਾਡਾ ਵਿਆਹ ਹੋਇਆ ਹੈ?

ਵਿਆਹ ਕਰਵਾਉਣ ਲਈ ਟਾਈਮ ਨਹੀਂ ਹੈਹਾਂ ਜੇ ਕੋਈ ਵੈਸੇ ਦੁਨੀਆ ਦੀ ਪੈਦਲ ਯਾਤਰਾ ਲਈ ਨਾਲ ਤੁਰ ਪਵੇ ਤਾਂ ਵੱਖਰੀ ਗੱਲ ਹੈ

 

੧੧) ਦੁਨੀਆ ਦੀ ਪੈਦਲ ਯਾਤਰਾ ਕਰਨ ਦਾ ਵਿਚਾਰ ਮਨ ਵਿਚ ਕਦੋਂ ਆਇਆ?

ਮੇਰੀ ਬਚਪਨ ਤੋਂ ਹੀ ਇੱਛਾ ਸੀ

 

੧੨) ਕਿਸ ਤਰ੍ਹਾਂ ਦੁਨੀਆ ਦੀ ਪੈਦਲ ਯਾਤਰਾ ਸ਼ੁਰੂ ਕੀਤੀ?

ਸਭ ਤੋਂ ਪਹਿਲਾਂ ਮੈਂ ਬੰਗਾਲ ਗੌਰਮਿੰਟ ਤੋਂ ਇਜਾਜ਼ਤ ਲਈ ਫੇਰ ਦਿੱਲੀ ਤੋ  ਉਸ ਤੋਂ ਬਾਅਦ ਯੂ. ਐਨ. ਓ.(U.N.O.)

 

੧੩) ਇਜਾਜ਼ਤ ਲੈਣ ਵਿਚ ਕਿਸੇ ਤਰ੍ਹਾਂ ਦੀ ਮੁਸ਼ਕਿਲ ਆਈ?

ਨਹੀਂ ਬਿਲਕੁਲ ਨਹੀਂਭਾਰਤ ਸਰਕਾਰ, ਬੰਗਾਲ ਸਰਕਾਰ ਤੇ ਯੂ.ਐਨ.ਓ. ਮਦਦ ਕਰ ਰਹੀ ਹੈ

 

੧੪) ਤੁਸੀਂ ਕਿਸੇ ਹੋਰ ਨੂੰ ਜਾਣਦੇ ਹੋ ਜਿਸਨੇ ਪਹਿਲਾਂ ਕਦੇ ਇਸ ਤਰ੍ਹਾਂ ਯਾਤਰਾ ਕੀਤੀ ਹੋਵੇ?

ਨਹੀਂ ਦੁਨੀਆ ਦੀ ਪੈਦਲ ਯਾਤਰਾ ਕਰਨ ਵਾਲਾ ਮੈਂ ਪਹਿਲਾ ਆਦਮੀ ਹਾਂਮੈਂ ਸੁਣਿਆ ਹੈ ਪਰ ਜਾਣਦਾ ਕਿਸੇ ਨੂੰ ਨਹੀਂ, ਕਿਸੇ ਨੂੰ ਦੁਨੀਆ ਦੀ ਸਾਈਕਲ ਯਾਤਰਾ ਲਈ ਸੱਤ ਸਾਲ ਲੱਗੇਵੱਧ ਤੋਂ ਵੱਧ ਕਿਸੇ ਨੇ ਦਸ ਸਾਲ ਲਾਏ ਹਨਪਰ ਮੇਰੀ ਤਰ੍ਹਾਂ ਪੱਚੀ (੨੫) ਸਾਲ ਪੈਦਲ ਯਾਤਰਾ ਲਈ ਕਿਸੇ ਨਹੀਂ ਲਾਏ

 

੧੫) ਪੈਦਲ ਯਾਤਰਾ ਕਦੋਂ ਸ਼ੁਰੂ ਕੀਤੀ?

੧੯੯੧ ਵਿਚ

 

੧੬) ਸਭ ਤੋਂ ਪਹਿਲਾਂ ਕਿਹੜੇ ਦੇਸ਼ ਵਿਚ ਗਏ?

ਪਹਿਲਾਂ ਤਾਂ ਮੈਂ ਪੂਰੇ ਇੰਡੀਆ ਵਿਚ ਘੁੰਮਿਆ ੧੯੯੧-੧੯੯੫ ਤੱਕਦਿੱਲੀ ਤੋਂ ਸ਼ੁਰੂ ਕੀਤਾਸਭ ਤੋਂ ਪਹਿਲਾਂ ਹਰਿਆਣਾ, ਪੰਜਾਬ, ਜੰਮੂ-ਕਸ਼ਮੀਰ, ਲਦਾਖ, ਹਿਮਾਚਲ, ਰਾਜਸਥਾਨ ... ਸਾਰੇ ਰਾਜਾਂ ਵਿਚ ਗਿਆ

 

੧੭) ਭਾਰਤ ਤੋਂ ਬਾਅਦ ਕਿਹੜੇ ਕਿਹੜੇ ਦੇਸ਼ਾਂ ਵਿਚ ਗਏ?

ਨੇਪਾਲ, ਭੂਟਾਨ, ਬੰਗਲਾ ਦੇਸ਼, ਪਾਕਿਸਤਾਨ, ਇੰਡੋਨੇਸ਼ੀਆ, ਸਿੰਘਾਪੁਰ, ਮਲੇਸ਼ੀਆ, ਥਾਈਲੈਂਡ, ਬੂਨੇ, ਤਾਈਵਾਨ, ਈਸਟ ਤਾਈਵਾਨ, ਫਿਲਪਾਇਨ, ਕੰਬੋਡੀਆ, ਲਾਉਸ਼ ਵੀਅਤਨਾਮ, ਚੀਨ, ਕੋਰੀਆ, ਰਸ਼ੀਆ, ਯੌਰਪ ਵਿਚ ਫਿਨਲੈਂਡ, ਸਵੀਡਨ, ਨਾਰਵੇ, ਆਈਸਲੈਂਡ, ਡੈਨਮਾਰਕ, ਜਰਮਨੀ ਤੇ ਹੁਣ ਅਸਟਰੀਆ ਵਿਚ ਹਾਂ

 

੧੮) ਤੁਹਾਨੂੰ ਸਾਰੇ ਦੇਸ਼ਾਂ ਵਿਚੋਂ ਜਿੰਨੇ ਤੁਸੀਂ ਦੇਖੇ ਹਨ, ਕਿਹੜਾ ਦੇਸ਼ ਚੰਗਾ ਤੇ ਕੀ ਚੰਗਾ ਲੱਗਾ?

ਆਇਰਲੈਂਡ ਮੈਨੂੰ ਬਹੁਤ ਚੰਗਾ ਲੱਗਾਉਥੋਂ ਦੇ ਲੋਕ, ਕਲਚਰ ਮਤਲਬ ਉਹਨਾਂ ਕੋਲ ਟਾਈਮ ਹੈ, ਬਾਹਰੋਂ ਆਉਣ ਵਾਲੇ ਲੋਕਾਂ ਦਾ ਸਵਾਗਤ ਕਰਨ ਵਾਸਤੇ

 

੧੯) ਤੁਹਾਨੂੰ ਪੈਦਲ ਯਾਤਰਾ ਵਿਚ ਕਿਹੜੀਆਂ-ਕਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ?

ਮੁਸ਼ਕਲਾਂ ਬਹੁਤ ਆਈਆਂ ਤੇ ਆ ਰਹੀਆਂ ਹਨਪੈਦਲ ਚਲਣ ਵਿਚ ਉਨ੍ਹੀਂ ਮੁਸ਼ਕਲ ਨਹੀਂ ਆਉਂਦੀ ਜਿੰਨੀ ਬੋਲੀ ਦੀ ਆਉਂਦੀ ਹੈਵੈਸੇ ਤਾਂ ਮੈਨੂੰ ਇੰਗਲਿਸ਼ ਆਉਂਦੀ ਹੈਪਰ ਹੁਣ ਮੈਂ ਯੂ. ਐਨ. ਓ. (U.N.O.) ਵਾਲਿਆਂ ਨਾਲ ਸੰਪਰਕ ਕਰਕੇ ਉਹਨਾਂ ਨੂੰ ਆਪਣੀ ਖਾਣੇ ਦੀ ਮੁਸ਼ਕਲ ਬਾਰੇ ਦੱਸਿਆਉਹ ਹੁਣ ਪਹਿਲਾਂ ਹੀ ਜਿਸ ਮੁਲਕ ਨੂੰ ਜਿਥੇ ਮੈਂ ਜਾਣਾ ਹੁੰਦਾ ਹੈ ਕੰਪਿਊਟਰ ਰਾਹੀਂ ਦੱਸ ਕੇ ਮੇਰੇ ਰਹਿਣ ਤੇ ਖਾਣ ਦਾ ਬੰਦੋਬਸਤ ਕਰ ਦਿੰਦੇ ਹਨ ਤੇ ਹੋਰ ਮੇਰਾ ਸੋਚਣ ਦਾ ਢੰਗ ਕੁਝ ਵੱਖਰਾ ਹੈਇਸ ਲਈ ਕਦੇ ਕਦੇ ਇਕ ਦੂਸਰੇ ਨੂੰ ਸਮਝਣ ਵਿਚ ਮੁਸ਼ਕਲ ਆ ਜਾਂਦੀ ਹੈ

 

੨੦) ਪੈਸੇ ਦੀ ਮੁਸ਼ਕਲ ਵੀ ਆਉਂਦੀ ਹੈ?

ਪੈਸੇ ਦੀ ਮੁਸ਼ਕਲ ਵੀ ਕਦੇ-ਕਦੇ ਆਉਂਦੀ ਹੈ, ਪਰ ਜਦ ਤੁਰ ਹੀ ਪਏ ਤਾਂ ਪੈਸੇ ਦੀ ਕੀ ਗੱਲ ਹੈ

 

੨੧) ਯਾਤਰਾ ਵਿਚ ਤੁਹਾਡੇ ਨਾਲ ਕੋਈ ਕਿਸੇ ਤਰ੍ਹਾਂ ਦੀ ਮਾੜੀ ਘਟਨਾ ਹੋਈ?

ਬਹੁਤ ਹੋਈਆਂ, ਇਕ ਬਾਰ ਮੈਨੂੰ ਸ਼ਰਾਬਣਾਂ ਨੇ ਕਿਡਨੈਪ ਕਰ ਲਿਆ ਸੀਉਹ ਮੇਰੇ ਕੋਲੋਂ ਸ਼ਰਾਬ ਲਈ ਪੈਸੇ ਮੰਗਦੀਆਂ ਸੀਰਸ਼ੀਆ ਵਿਚ ਸ਼ਰਾਬੀਆਂ ਨੇ ਮੈਨੂੰ ਬਹੁਤ ਕੁੱਟਿਆਮੇਰੇ ਕੋਲੋਂ ਮੇਰਾ ਕੈਮਰਾ ਖੋਹ ਲਿਆ ਸੀਯੌਰਪ ਵਿਚ ਸ਼ਰਾਬੀਆਂ ਤੋਂ ਬਹੁਤ ਬਚ ਰਹਿਣਾ ਪੈਂਦਾ ਹੈਪਰ ਕੋਈ ਗੱਲ ਨਹੀਂ, ਮੈਂ ਤਾਂ ਆਪਣਾ ਮਿਸ਼ਨ ਪੂਰਾ ਕਰਨਾ ਹੈ ਤੇ ਇੰਡੀਆ ਵਾਪਸ ਜਾਣਾ ਹੈ

 

੨੨) ਤੁਹਾਡੇ ਨਾਲ ਕਿੰਨੀ ਵਾਰ ਇਸ ਤਰ੍ਹਾਂ ਹੋਇਆ?

ਬਹੁਤੀ ਵਾਰੀ, ਥਾਈਲੈਂਡ ਵਿਚ, ਹੋਰ ਤੇ ਹੋਰ ਇੰਡੀਆ ਵਿਚ ਇਸ ਤਰ੍ਹਾਂ ਹੋਇਆਬਾਹਰ ਵਾਲਿਆਂ ਨੂੰ ਕੀ ਕਹਿਣਾ ਜਦ ਘਰ ਵਿਚ ਇਸ ਤਰ੍ਹਾਂ ਹੋਇਆ ਹੈ ਦੇਵਾਸੀਸ ਡੇ

 

੨੩) ਤੁਹਾਡੇ ਤਜਰਬੇ ਦੇ ਹਿਸਾਬ ਨਾਲ ਇੰਡੀਆ ਤੇ ਯੌਰਪ ਵਿਚ ਕੀ ਫਰਕ ਹੈ?

ਮੈਂ ਮੰਨਦਾ ਹਾਂ ਕਿ ਸਾਡੇ ਮੁਲਕ ਵਿਚ ਗਰੀਬੀ ਹੈ, ਭਾਰਤ ਬਾਕੀ ਮੁਲਕਾਂ (ਯੌਰਪ ਜਾਂ ਅਮਰੀਕਾ) ਨਾਲੋਂ ਪਿੱਛੇ ਹੈਪਰ ਫਿਰ ਵੀ ਮੇਰੇ ਤਜਰਬੇ ਨਾਲ ਇਕ ਇੰਡੀਅਨ ਖ਼ੁਸ਼ ਹੈਹਾਲੇ ਵੀ ਥੋੜੀ ਬਹੁਤੀ ਈਮਾਨਦਾਰੀ ਹੈਇਕ ਭਾਰਤੀ ਔਰਤ ਵਿਚ ਹਾਲੇ ਸ਼ਰਮ-ਹਿਆ ਹੈਪਰ ਯੌਰਪ ਔਰਤਾਂ ਬੜੀਆਂ ਖਤਰਨਾਕ ਹਨਮੈਨੂੰ ਉਹਨਾਂ ਕੋਲੋਂ ਬੜਾ ਡਰ ਲਗਦਾ ਹੈਮੇਰੇ ਨਾਲ ਇਕ ਵਾਰੀ ਹੋਇਆ ਵੀ ਇਸ ਤਰ੍ਹਾਂ, ਪਰ ਮੈਂ ਉਸ ਬਾਰੇ ਗੱਲ ਨਹੀਂ ਕਰਨਾ ਚਾਹੁੰਦਾਯੌਰਪ ਦਾ ਕਲਚਰ ਦਿਨ-ਬ-ਦਿਨ ਖਰਾਬ ਹੁੰਦਾ ਜਾਂਦਾ ਹੈਇੰਡੀਅਨ ਕਲਚਰ ਹਾਲੇ ਠੀਕ ਹੈਇਸ ਕਰਕੇ ਮੈਂ ਕਦੇ ਕਦੇ ਰੋਂਦਾ ਹਾਂ ਕਿ ਕੱਦ ਮੈਂ ਇੰਡੀਆ ਵਾਪਸ ਜਾਵਾਂਗਾਮੈ ਬਹੁਤ ਪ੍ਰਭਾਵਿਤ ਹਾਂ ਇੰਡੀਆ ਦੇ ਕਲਚਰ ਤੋਂਮੰਨਦੇ ਹਾਂ ਕਿ ਯੌਰਪ ਵਿਚ ਪੈਸੇ ਹਨ ਪਰ ਫੇਰ ਵੀ ਯੌਰਪੀਅਨ ਲੋਕ ਰੋਂਦੇ ਰਹਿੰਦੇ ਹਨ ਕਿ ਸਾਡੇ ਕੋਲ ਪੈਸੇ ਨਹੀਂ ਹਨਇਸ ਕਰਕੇ ਯੌਰਪ ਚੰਗਾ ਨਹੀਂ ਲੱਗਦਾ

 

੨੪) ਤੁਹਾਨੂੰ ਯੌਰਪ ਵਿਚ ਕੀ ਚੰਗਾ ਲੱਗਾ?

ਚੰਗਾ ਇਹ ਲੱਗਾ ਕਿ ਇਥੇ ਅਨੁਸ਼ਾਸਨ ਹੈਲਗਭਗ ਸਾਰੇ ਲੋਕੀ ਕੰਮ ਕਰਦੇ ਹਨਝੂਠ ਬਹੁਤ ਘੱਟ ਬੋਲਦੇ ਹਨਸਭ ਤੋਂ ਜਿਆਦਾ ਚੰਗਾ ਲੱਗਾ ਕਿ ਆਮ੍ਹੋ-ਸਾਹਮਣੇ ਗੱਲ ਕਰਦੇ ਹਨ, ਮਤਲਬ ਮਦਦ ਕਰਨੀ ਹੈ ਤਾਂ ਕਰਨਗੇ ਨਹੀਂ ਤਾਂ ਬਾਏ ਬਾਏਵਿਚ-ਵਿਚਾਲੇ ਵਾਲੀ ਗੱਲ ਨਹੀਂ ਕਰਨਗੇਇਹ ਸਾਡੇ ਇੰਡੀਆ ਵਿਚ ਨਹੀਂ ਹੈ

 

੨੫) ਅਸਟਰੀਆ ਜਾਂ ਇਥੋਂ ਦੇ ਲੋਕ ਕਿਸ ਤਰ੍ਹਾਂ ਦੇ ਲੱਗੇ?

ਆਸਟਰੀਆ ਕਲਚਰ ਦੇ ਤੌਰ ਤੇ ਪਿੱਛੇ ਹੁੰਦਾ ਜਾ ਰਿਹਾ ਹੈਚੰਗੇ ਬੁਰੇ ਲੋਕ ਤਾਂ ਹਰ ਇਕ ਦੇਸ਼ ਵਿਚ ਹੀ ਹੁੰਦੇ ਹਨਰਾਜਨੀਤੀ ਤੌਰ ਤੇ ਹੁਣ ਇੱਥੇ ਬਹੁਤ ਵੱਡਾ ਪਲਟਾ ਆਇਆ ਹੈਇਥੋਂ ਦੇ ਲੋਕ ਸੋਚ ਰਹੇ ਹਨ ਕਿ ਉਹ ਠੀਕ ਕਰ ਰਹੇ ਹਨ, ਪਰ ਦੁਨੀਆ ਦੀ ਨਜ਼ਰ ਵਿਚ ਇਹ ਗਲਤ ਹੋ ਰਿਹਾ ਹੈਅਸਟਰੀਅਨ ਪ੍ਰਵਾਸੀਆਂ ਦਾ ਬਹੁਤਾ ਸੁਆਗਤ ਨਹੀਂ ਕਰਦੇਉਹ ਸੋਚਦੇ ਹਨ ਪ੍ਰਵਾਸੀ ਆਵੇਗਾ ਇਥੇ ਕੰਮ ਕਰੇਗਾ ਤੇ ਫਿਰ ਇਥੇ ਪੱਕਾ ਰਹਿਣ ਲੱਗ ਪਵੇਗਾ

 

੨੬) ਕਿੰਨੇ ਕਿਲੋਮੀਟਰ ਹਾਲੇ ਪੈਦਲ ਤੁਰਨਾ ਹੈ ਜਾਂ ਤੁਰ ਲਿਆ ਹੈ?

ਮੈਂ ਹਜੇ ਦੋ ਲੱਖ ਤੀਹ ਹਜ਼ਾਰ ਕਿਲੋਮੀਟਰ ਤੁਰਨਾ ਹੈਚਾਲੀ ਹਜ਼ਾਰ ਕਿਲੋਮੀਟਰ ਪੂਰੇ ਇੰਡੀਆ ਦਾ ਚੱਕਰ ਲਾਉਣ ਲਈ ਲੱਗੇਇੰਡੀਆ ਤੋਂ ਬਾਹਰ ਤੀਹ ਹਜ਼ਾਰ

 

੨੭) ਹੋਰ ਅਜੇ ਕਿੰਨਾ ਚਿਰ ਲੱਗਣਾ ਹੈ?

ਦੋ ਹਜ਼ਾਰ ਚੌਦਾਂ (੨੦੧੪) ਵਿਚ ਵਾਪਸ ਜਾਉਗਾ

 

੨੮) ਜਿਥੇ ਤੁਰ ਕੇ ਨਹੀਂ ਪਹੁੰਚਿਆ ਜਾ ਸਕਦਾ ਉਥੇ ਕਿਸ ਤਰ੍ਹਾਂ ਪਹੁੰਚਦੇ ਹੋ?

ਛਿਪ ਰਾਹੀਂ

 

੨੯) ਟੀ. ਵੀ. ਜਾਂ ਅਖ਼ਬਾਰਾਂ ਵਿਚ ਤੁਹਾਡੀਆਂ ਖ਼ਬਰਾਂ ਛਪਦੀਆਂ ਹੋਣਗੀਆਂ?

ਬਹੁਤ ਵਾਰੀ, ਇੰਡੀਆ ਵਿਚ ਤਾਂ ਲਗਭਗ ਸਾਰੇ ਰਾਜਾਂ ਦੇ ਟੀ.ਵੀ. ਚੈਨਲਾਂ ਤੇ ਅਖ਼ਬਾਰਾਂ ਵਿਚ ਮੇਰੇ ਬਾਰੇ ਆਉਂਦਾ ਰਿਹਾ ਜਿਵੇਂ ਬੰਬਈ, ਦਿੱਲੀ, ਜਲੰਧਰ, ਬੰਗਲੌਰ ਤੇ ਹੋਰ ਯੌਰਪ ਵਿਚ ਤਿੰਨ ਚਾਰ ਵਾਰੀ ਮੇਰੀ ਟੀ.ਵੀ. ਤੇ ਅਖ਼ਬਾਰਾਂ ਵਿਚ ਮੁਲਾਕਾਤਾਂ ਆ ਚੁੱਕੀਆਂ ਹਨ

 

੩੦) ਹੁਣ ਤੱਕ ਤੁਸੀਂ ਜਿੰਨੇ ਦੇਸ਼ ਦੇਖੇ ਹਨ ਉਹਨਾਂ ਨਾਲ ਤੁਹਾਡੇ ਵਿਚ ਕੀ ਕੁਝ ਬਦਲਾਓ ਆਇਆ ਹੈ?

ਬਿਲਕੁਲ ਮੇਰੀ ਸੋਚਣੀ ਤੇ ਮੈਂ ਫਿਜ਼ੀਕਲ ਬਹੁਤ ਬਦਲ ਗਿਆ ਹਾਂ

 

੩੧) ਜਦੋਂ ਤੁਸੀਂ ਕਿਸੇ ਦੇਸ਼ ਪਹੁੰਚਦੇ ਹੋ ਤਾਂ ਕੀ ਕਹਿੰਦੇ ਹੋ?

ਮੈਂ ਕਹਿੰਦਾ ਹਾਂ ਕਿ ਮੈਂ ਦੁਨੀਆ ਦਾ ਪਹਿਲਾ ਆਦਮੀ ਹਾਂ ਅਤੇ ਮੈਂ ਰਾਸ਼ਟਰੀ ਸੰਘ ਦਾ ਝੰਡਾ ਲੈ ਕੇ ਪੈਦਲ ਚਲ ਰਿਹਾ ਹਾਂ

 

੩੨) ਤੁਹਾਡਾ ਮਕਸਦ ਕੀ ਹੈ ਜਾਂ ਤੁਸੀਂ ਕਿਉਂ ਇਹ ਯਾਤਰਾ ਕਰ ਰਹੇ ਹੋ?

ਮੈਂ ਕਲਚਰ, ਅਮਨ, ਸ਼ਾਂਤੀ, ਅਹਿੰਸਾ ਤੇ ਭਾਈਚਾਰੇ ਲਈ ਇਹ ਯਾਤਰਾ ਕਰ ਰਿਹਾ ਹਾਂਐਟਮ ਬੰਬ ਆਦਿ ਖਤਮ ਹੋਣੇ ਚਾਹੀਦੇ ਹਨ

 

੩੩) ਗੁਰਦੁਆਰੇ ਜਾਣਾ ਕਦੋਂ ਸ਼ੁਰੂ ਕੀਤਾ?

ਇਹ ਜਦ ਮੈਂ ਇੰਡੀਆ (ਪੰਜਾਬ) ਵਿਚ ਸੀ ਉਦੋਂ ਦਾ ਹੀ ਜਾਂਦਾ ਹਾਂਸਰਦਾਰ ਲੋਕ ਬਹੁਤ ਮਦਦ ਕਰਦੇ ਹਨਮੇਰੇ ਖਿਆਲ ਵਿਚ ਇਨਸਾਨੀਅਤ ਜੇ ਕਿਸੇ ਕੋਲ ਹੈ ਤਾਂ ਸਰਦਾਰ ਲੋਕਾਂ ਕੋਲਸਰਦਾਰ ਲੋਕ ਕਈ ਵੱਖਰੀ ਤਰ੍ਹਾਂ ਦੇ ਹਨਹੋ ਸਕਦਾ ਹੈ ਕਿ ਕਈ ਲੋਕਾਂ ਆਪਣਾ ਵਿਸ਼ਵਾਸ ਗੁਆ ਲਿਆ ਹੋਵੇਮੈਂ ਸਰਦਾਰ ਨਹੀਂ ਹਾਂ ਪੂਰਬੀ ਰਾਜ ਦਾ ਹਾਂ ਸਰਦਾਰ ਲੋਕੀ ਪੱਛਮੀ ਰਾਜ ਦੇ ਹਨ ਪਰ ਫਿਰ ਵੀ ਦੋਨਾਂ ਦਾ ਇੱਕੋ ਨਿਸ਼ਾਨਾ ਹੈ ਮਤਲਬ ਦੇਸ਼ ਨੂੰ ਕਿਸ ਤਰ੍ਹਾਂ ਅੱਗੇ ਵਧਾਇਆ ਜਾਵੇਮੇਰੀ ਪੈਦਲ ਯਾਤਰਾ ਵਿਚ ਜਦ ਵੀ ਮੈਨੂੰ ਪੈਸੇ ਦੀ ਮੁਸ਼ਕਲ ਆਉਂਦੀ ਹੈ ਤਾਂ ਮੈਂ ਗੁਰਦੁਆਰੇ ਜਾਂਦਾ ਹਾਂ, ਗੁਰਦੁਆਰੇ ਦੀ ਸੰਗਤ ਇੰਡੀਅਨ ਅੰਬੈਸੀ ਨਾਲੋਂ ਵੀ ਜਿਆਦਾ ਮੇਰੀ ਮਦਦ ਕਰਦੇ ਹਨ

 

੩੪) ਅੱਜ ਕਿੰਨੇ ਪੈਸੇ ਇਕੱਠੇ ਹੋਏ?

(ਖੁਸ਼ ਹੁੰਦੇ ਹੋਇਆ ਕਹਿੰਦਾ) ਚਾਰ ਹਜ਼ਾਰ ਸ਼ਿਲਿੰਗ (ਲਗਭਗ ਬਾਰਾਂ ਹਜ਼ਾਰ ਰੁਪਏ) ਅੱਗੇ ਵੀ ਕਨੇਡਾ ਲੰਡਨ ਵਿਚ ਗੁਰਦੁਆਰੇ ਹਨ ਉਥੇ ਵੀ ਜਾਉਗਾਗੱਲ ਗੁਰਦੁਆਰੇ ਦੀ ਨਹੀਂ ਹੈ, ਮੈਂ ਜਦੋਂ ਪੰਜਾਬ ਗਿਆ ਸੀ ਉਸ ਸਮੇਂ ਪੰਜਾਬ ਦੇ ਹਾਲਾਤ ਥੋੜੇ ਠੀਕ ਨਹੀਂ ਸੀਪਰ ਫਿਰ ਵੀ ਲੋਕਾਂ ਨੇ ਜਿੰਨੀ ਮੇਰੀ ਮਦਦ ਕੀਤੀ, ਮੈਂ ਜਿੰਨਾ ਕਹਿ ਲਵਾਂ ਥੋੜਾ ਹੈਮੈਂ ਪੰਜਾਬ ਵਿਚ ਉਸ ਸਮੇਂ ਪੁਲਿਸ ਸਟੇਸ਼ਨ ਰਹਿੰਦਾ ਸੀਮੈਂ ਦੇਖਿਆ ਦਿਨ ਵਿਚ ਕਿੰਨੀਆਂ ਕਿੰਨੀਆਂ ਲਾਸ਼ਾਂ ਆਉਂਦੀਆਂ ਸੀਕੋਈ ਡਰ ਦੇ ਮਾਰੇ ਦਰਵਾਜਾ ਨਹੀਂ ਸੀ ਖੋਲ੍ਹਦਾ ਹੁੰਦਾ, ਤਦ ਵੀ ਉਹਨਾਂ ਨੇ ਮੇਰੇ ਤੇ ਵਿਸ਼ਵਾਸ ਕੀਤਾ ਮੇਰੀ ਮਦਦ ਕੀਤੀਮੈਂ ਜਦ ਇੰਡੀਆ ਵਾਪਸ ਜਾਵਾਂਗਾ ਹੋਰ ਪੰਦਰਾਂ ਸਾਲ ਬਾਅਦਤਦ ਤਾਂ ਮੈਂ ਬੁੱਢਾ ਹੋ ਚੁੱਕਾ ਹੋਵਾਂਗਾਮੈਨੂੰ ਇਕ ਛੋਟਾ ਜਿਹਾ ਇਨਾਮ ਯੂ. ਐਨ. ਓ. ਵਲੋਂ ਮਿਲਣ ਵਾਲਾ ਹੈ ਤਾਂ ਮੈਂ ਦੱਸ ਸਕਦਾ ਹਾਂ ਕਿ ਮੈਂ ਸ਼ਾਂਤੀ ਸੂਚਕ ਆਦਮੀ ਹਾਂ

 

ਮੈਂ ਵਾਅਦਾ ਕਰਦਾ ਹਾਂ ਕਿ ਜਦ ਮੈਂ ਪੈਦਲ ਯਾਤਰਾ ਪੂਰੀ ਕਰਕੇ ਇੰਡੀਆ ਵਾਪਸ ਜਾਵਾਂਗਾ ਤਾਂ ਮੈਂ ਦੱਸਾਂਗਾ ਕਿ ਸਰਦਾਰ ਲੋਕਾਂ ਤੇ ਪੰਜਾਬੀ ਲੋਕਾਂ ਦਾ ਮੇਰੀ ਯਾਤਰਾ ਨੂੰ ਸਫ਼ਲ ਬਣਾਉਣ ਵਿਚ ਬਹੁਤ ਵੱਡਾ ਯੋਗਦਾਨ ਹੈਮੈਂ ਬੰਗਾਲ ਦਾ ਰਹਿਣ ਵਾਲਾ ਹਾਂ ਪਰ ਸਭ ਤੋਂ ਪਹਿਲਾਂ ਮੇਰੀ ਪਹਿਚਾਣ ਇਹ ਹੈ ਕਿ ਮੈਂ ਭਾਰਤੀ ਹਾਂਬਾਹਰਲੇ ਮੁਲਕ ਦੇ ਲੋਕ ਜਦ ਵੀ ਮੈਨੂੰ ਮਿਲਦੇ ਹਨ ਉਹ ਇਹ ਨਹੀਂ ਕਹਿੰਦੇ ਕਿ ਮੈਂ ਕਸ਼ਮੀਰੀ, ਬੰਗਾਲੀ ਜਾਂ ਹੋਰ ਕੁਝ ਹਾਂ ਉਹ ਕਹਿੰਦੇ ਹਨ ਕਿ ਮੈਂ ਇੰਡੀਅਨ ਹਾਂ

 

੩੫) ਤੁਹਾਡੇ ਨਾਲ ਕਦੇ ਕਿਸੇ ਪੰਜਾਬੀ ਨੇ ਗਲਤ ਵਿਵਹਾਰ ਕੀਤਾ?

ਇਕ ਵਾਰ ਪੰਜਾਬ ਵਿਚ ਹੋਇਆ ਸੀਪਰ ਪੰਜਾਬ ਤੋਂ ਬਾਹਰ ਜਾਂ ਬਾਹਰਲੇ ਮੁਲਕਾਂ ਵਿਚ ਕਦੇ ਇਸ ਤਰ੍ਹਾਂ ਨਹੀਂ ਹੋਇਆ

 

੩੬) ਕੀ ਗੱਲ ਹੋਈ ਸੀ?

ਉਹਨਾਂ ਨੇ ਸੋਚਿਆ ਸੀ ਕਿ ਮੈਂ ਸ਼ਾਇਦ ਜਾਸੂਸ ਹਾਂਇਸ ਲਈ ਉਹਨਾਂ ਨੇ ਮੈਨੂੰ ਤੰਗ ਕੀਤਾ ਸੀਪਰ ਬਾਅਦ ਵਿਚ ਉਹਨਾਂ ਨੂੰ ਮੇਰੇ ਬਾਰੇ ਪਤਾ ਲੱਗਾ ਤਦ ਸਭ ਕੁਝ ਠੀਕ ਹੋ ਗਿਆ ਸੀਇਕ ਦੂਸਰੇ ਨੂੰ ਸਮਝਣ ਵਿਚ ਗਲਤੀ ਹੋ ਗਈ ਸੀਉਹਨਾਂ ਖਰਾਬ ਹਾਲਾਤਾਂ ਵਿਚ ਵੀ ਪੰਜਾਬ ਦੇ ਸਕੂਲਾਂ ਵਿਚ ਗਿਆਹਾਲਾਂਕਿ ਪੁਲਿਸ ਵਾਲਿਆਂ ਨੇ ਮੈਨੂੰ ਰੋਕਣਾ ਚਾਹਿਆ ਤੇ ਕਿਹਾ ਕਿ ਵਿਦਿਆਰਥੀ ਸ਼ਾਇਦ ਮੈਨੂੰ ਤੰਗ ਕਰ ਸਕਦੇ ਹਨਪਰ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੋਈਵਿਦਿਆਰਥੀਆਂ ਨੇ ਮੇਰਾ ਬੜਾ ਸੁਆਗਤ ਕੀਤਾ

 

੩੭) ਇੰਡੀਆ ਦੇ ਹੁਣ ਦੇ ਹਾਲਾਤਾਂ ਬਾਰੇ ਕੁਝ ਕਹਿਣਾ ਚਾਹੋਗੇ?

ਜਿਸ ਆਜ਼ਾਦੀ ਲਈ ਅਸੀਂ ਪੰਜਾਹ ਸਾਲ ਕੁਰਬਾਨੀਆਂ ਦਿੱਤੀਆਂ ਸੀ, ਉਹ ਅਜ਼ਾਦੀ ਸਾਨੂੰ ਹਾਲੇ ਤੱਕ ਨਹੀਂ ਮਿਲੀਹਾਲੇ ਵੀ ਖੂਨ ਖ਼ਰਾਬਾ ਚਲ ਰਿਹਾ ਹੈਦੇਸ਼ ਵਿਚ ਭ੍ਰਿਸ਼ਟਾਚਾਰ ਫੈਲਿਆ ਹੋਇਆ ਹੈਮੈਂ ਜਦ ਬਾਹਰਲੇ ਮੁਲਕਾਂ ਵਿਚ ਜਾਂਦਾ ਹਾਂ ਤਾਂ ਬਹੁਤ ਸਾਰੇ ਰਾਜਨੀਤੀ ਨੇਤਾਵਾਂ, ਪੁਲਿਸ ਅਧਿਕਾਰੀਆਂ ਤੇ ਬੁੱਧੀਜੀਵੀਆਂ ਨਾਲ ਗੱਲਬਾਤ ਹੁੰਦੀ ਹੈ, ਉਹ ਕਹਿੰਦੇ ਹਨ ਤੁਹਾਡੇ ਮੁਲਕ ਦੇ ਨੇਤਾ ਜਿਨ੍ਹਾਂ ਨੇ ਦੇਸ਼ ਚਲਾਉਣਾ ਹੁੰਦਾ ਹੈ ਉਹ ਹੀ ਭ੍ਰਿਸ਼ਟਾਚਾਰੀ ਦੇ ਕੇਸਾਂ ਵਿਚ ਜੇਲ੍ਹਾਂ ਵਿਚ ਬੰਦ ਹਨਹੋਰ ਬਹੁਤ ਕੁਝ ਜੋ ਸਾਡੇ ਦੇਸ਼ ਵਿਚ ਗਲਤ ਹੋ ਰਿਹਾ ਹੈ ਉਹਨਾਂ ਬਾਰੇ ਕਹਿੰਦੇ ਹਨ

 

ਮਤਲਬ ਹੁਣ ਦੇਸ਼ ਵਿਚ ਕਿਸੇ ਤੇ ਵਿਸ਼ਵਾਸ ਨਹੀਂ ਕੀਤਾ ਜਾ ਸਕਦਾਵਿਸ਼ਵਾਸ ਹੌਲੀ ਹੌਲੀ ਖ਼ਤਮ ਹੁੰਦਾ ਜਾ ਰਿਹਾ ਹੈਵਿਸ਼ਵਾਸ ਹੈ ਤੇ ਹਾਲੇ ਬਾਹਰਲੇ ਮੁਲਕਾਂ ਵਿਚ ਹੈਜਦ ਮੈਂ ਬਾਹਰਲੇ ਮੁਲਕਾਂ ਦੇ ਸਕੂਲਾਂ ਵਿਚ ਜਾਂਦਾ ਹਾਂ ਤਾਂ ਉਥੇ ਦੇ ਵਿਦਿਆਰਥੀਆਂ ਨੂੰ ਇੰਡੀਆ ਦੇ ਕਲਚਰ, ਧਰਮ ਤੇ ਇਤਿਹਾਸ ਬਾਰੇ ਦੱਸਦਾ ਹਾਂ ਤਾਂ ਉਹ ਸੁਣ ਕੇ ਖ਼ੁਸ਼ ਹੁੰਦੇ ਹਨ ਤੇ ਧਰਮ ਤੇ ਕਲਚਰ ਦਾ ਸਨਮਾਨ ਕਰਦੇ ਹਨਮੇਰਾ ਕਹਿਣ ਦਾ ਮਤਲਬ ਜਿਨ੍ਹਾਂ ਮਾਨ ਸਨਮਾਨ ਇਹ ਲੋਕ ਕਰਦੇ ਹਨ ਉਹਨਾਂ ਸਾਡੇ ਆਪਣੇ ਦੇਸ਼ ਵਿਚ ਨਹੀਂ ਹੁੰਦਾ

 

ਮੇਰੇ ਖਿਆਲ ਵਿਚ ਬਹੁਤ ਘੱਟ ਇੰਡੀਅਨਾਂ ਨੂੰ ਪਤਾ ਹੈ ਕਿ ਇੰਡੀਅਨ ਸਭਿਅਤਾ ਦੁਨੀਆ ਦੀ ਸਭ ਤੋਂ ਪੁਰਾਣੀ ਸਭਿਅਤਾ ਹੈਮਤਲਬ ਹਿੰਦੂ ਧਰਮ ਤੋਂ ਲੈ ਕੈ ਗੁਰੂ ਨਾਨਕ ਤੱਕ ਜਾਂ ਬੁੱਧ ਤੋਂ ਹਜ਼ਰਤ ਮੁਹੰਮਦ ਤੱਕ ਸਾਡੇ ਇੰਡੀਆ ਸਭ ਕੁਝ ਹੀ ਹੈਕਰਿਸ਼ਚਨ ਧਰਮ ਵੀ ਹੈਜਿਵੇਂ ਅਮਰੀਕਾ ਵਿਚ ਸਾਰੇ ਧਰਮਾਂ ਦਾ ਸਤਿਕਾਰ ਕੀਤਾ ਜਾਂਦਾ ਹੈ, ਉਸੇ ਤਰ੍ਹਾਂ ਹੀ ਇੰਡੀਆ ਇਕ ਸੀ ਤੇ ਇਕ ਹੀ ਰਹੇਗਾਮੈਂ ਜਦ ਇੰਡੀਆ ਦੀ ਚਾਰ ਸਾਲ ਪੈਦਲ ਯਾਤਰਾ ਕੀਤੀ ਸੀ ਮੇਰੀ ਜਿੰਨੀ ਮਦਦ ਸਰਦਾਰ ਲੋਕਾਂ ਨੇ ਪੰਜਾਬ ਵਿਚ ਕੀਤੀ ਸੀ ਉਤਨੀ ਹੀ ਮਦਦ ਮੁਸਲਮਾਨ ਲੋਕਾਂ ਨੇ ਮੱਧ-ਪ੍ਰਦੇਸ਼, ਰਾਜਸਥਾਨ ਵਿਚ ਕੀਤੀ ਜਾਂ ਕਰਿਸ਼ਚਨ ਲੋਕਾਂ ਨੇ ਗੋਆ, ਮਿਜੋਰਮ ਤੇ ਅਰੁਨਾਚਲ-ਪ੍ਰਦੇਸ਼ ਤੇ ਹਿੰਦੂ ਲੋਕਾਂ ਨੇ ਕੇਰਲਾ ਤੇ ਤਾਮਿਲਨਾਡੂ ਵਿਚਮੇਰੇ ਦਸ ਸਾਲ ਦੇ ਤਜਰਬੇ ਨਾਲ ਯੌਰਪ ਭਾਵੇਂ ਹਰ ਪਾਸੇ ਅੱਗੇ ਹੈ ਪਰ ਉਹ ਕਲਚਰ ਵਿਚ ਪਿੱਛੇ ਹੁੰਦਾ ਜਾਂਦਾ ਹੈ

 

੩੮) ਤੁਹਾਡਾ ਇੰਡੀਆ ਪਹੁੰਚ ਕੇ ਕੀ ਕਰਨ ਦਾ ਇਰਾਦਾ ਹੈ?

ਮੈਂ ਇਕ ਕਿਤਾਬ ਲਿਖਾਂਗਾ

 

੩੯) ਤੁਸੀਂ ਕੁਝ ਕਹਿਣਾ ਚਾਹੁੰਦੇ ਹੋ?

ਮੈਂ ਇਹੀ ਕਹਿਣਾ ਚਾਹੁੰਦਾ ਹਾਂ ਕਿ ਮੈਂ ਦੁਨੀਆ ਨੂੰ ਦਿਖਾ ਦੇਵਾਂਗਾ ਕਿ ਇੰਡੀਆ ਵਿਚ ਬਹੁਤ ਕੁਝ ਹੈ ਤੇ ਇਕ ਇੰਡੀਅਨ ਵੀ ਬਹੁਤ ਕੁਝ ਕਰ ਸਕਦਾ ਹੈਇਕ ਗੱਲ ਹੋਰ ਕਹਿਣਾ ਚਾਹਾਂਗਾ ਕਿ ਜਦ ਇੰਡੀਆ ਵਿਚ ਸੀ ਪਤਾ ਨਹੀਂ ਸੀ ਹੁੰਦਾ ਕਿ ਇੰਡੀਆ ਕੀ ਚੀਜ਼ ਹੈ ਪਰ ਹੁਣ ਪਤਾ ਲੱਗਾ ਹੈ ਕਿ ਇੰਡੀਆ ਮਹਾਨ ਹੈਕਦੇ ਕਦੇ ਇੰਡੀਆ ਦੀ ਬਹੁਤ ਯਾਦ ਆਉਂਦੀ ਹੈ

 

੪੦) ਤੁਸੀਂ ਕੀ ਸੋਚਦੇ ਹੋ, ਜਦ ਤੁਸੀਂ ਪੈਦਲ ਯਾਤਰਾ ਕਰਕੇ ਇੰਡੀਆ ਵਾਪਸ ਪਹੁੰਚੋਗੇ ਤੁਹਾਡਾ ਕਿਸ ਤਰ੍ਹਾਂ ਦਾ ਸੁਆਗਤ ਹੋਵੇਗਾ?

ਮੈਨੂੰ ਕਿਸੇ ਤਰ੍ਹਾਂ ਦਾ ਸੁਆਗਤ ਨਹੀਂ ਚਾਹੀਦਾ ਕਿਉਂਕਿ ਮੈਂ ਕੋਈ ਨੇਤਾ ਨਹੀਂ ਹਾਂ ਮੈਂ ਇਕ ਆਮ ਆਦਮੀ ਹਾਂ

 

ਜਦੋਂ ਅਸੀਂ ਗੁਰਦੁਆਰੇ ਤੋਂ ਘਰ ਆ ਰਹੇ ਸੀ ਤਾਂ ਦੇਵਾਸੀਸ ਸਾਰੇ ਰਾਹ ਵਿਚ ਖੜ੍ਹਾ ਰਿਹਾ ਤੇ ਸੀ.ਡੀ. ਪਲੇਅਰ ਸੁਣਦਾ ਰਿਹਾਉਸਨੇ ਮੈਨੂੰ ਮਜ਼ਾਕ ਕਰਦਿਆਂ ਕਿਹਾ ਕਿ ਸੀ.ਡੀ. ਪਲੇਅਰ ਉਸਦੀ ਵਹੁਟੀ ਹੈ ਕਿਉਂਕਿ ਜਦ ਉਹ ਇਕੱਲਾ ਹੁੰਦਾ ਹੈ ਉਹ ਗਾਣੇ ਸੁਣ ਕੇ ਟਾਈਮ ਪਾਸ ਕਰਦਾ ਹੈਉਸ ਨੂੰ ਜੌਰਜ.ਮਾਈਕਲ ਤੇ ਮਾਈਕਲ ਜੈਕਸਨ ਦੇ ਗਾਣੇ ਬਹੁਤ ਪਸੰਦ ਹਨਉਹ ਵਿਦਿਆਰਥੀਆਂ ਨੂੰ ਬਹੁਤ ਪਸੰਦ ਕਰਦਾ ਹੈਜਦ ਗੁਰਦੁਆਰੇ ਵਿਚ ਕਿਸੇ ਵਿਦਿਆਰਥੀ ਨੇ ਉਸਨੂੰ ਉਸ ਬਾਰੇ ਪੁੱਛਿਆ ਤਾਂ ਉਸਨੇ ਝੱਟ ਫ਼ਾਈਲ ਕੱਢ ਕੇ ਫੜਾ ਦਿੱਤੀਉਹ ਜਦ ਵੀ ਕਿਸੇ ਮੁਲਕ ਵਿਚ ਜਾਂਦਾ ਹੈ ਤਾਂ ਉੱਥੇ ਦੇ ਸਕੂਲਾਂ ਤੇ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਮਿਲਦਾ ਹੈ ਉਹਨਾਂ ਨਾਲ ਵਿਚਾਰ ਵਟਾਂਦਰਾ ਕਰਦਾ ਹੈ ਤੇ ਕਹਿੰਦਾ ਹੈ ਕਿ ਉਹ ਦੁਨੀਆ ਵਿਚ ਅਮਨ ਸ਼ਾਂਤੀ ਲਈ ਇਨ੍ਹਾਂ ਕੁਝ ਕਰ ਰਿਹਾ ਹੈ ਤਾਂ ਉਹ ਵੀ ਪੜ੍ਹ ਲਿਖ ਕੇ ਦੁਨੀਆ ਲਈ ਕੁਝ ਕਰਨ

 

ਉਸ ਨਾਲ ਗੱਲ ਬਾਤ ਕਰਦਿਆਂ ਮੈਨੂੰ ਮਹਿਸੂਸ ਹੋਇਆ ਉਹ ਅੰਦਰ ਹੀ ਅੰਦਰ ਬਹੁਤ ਉਦਾਸ ਹੈਮੇਰੇ ਬਾਰ-ਬਾਰ ਪੁੱਛਣ ਤੇ ਉਸਨੇ ਦੱਸਿਆ ਕਿ ਉਸਨੂੰ ਆਪਣੇ ਮਾਤਾ-ਪਿਤਾ ਦੀ ਬਹੁਤ ਯਾਦ ਆਉਂਦੀ ਹੈਪਤਾ ਨਹੀਂ ਕਿ ਉਹ ਆਪਣੇ ਮਾਤਾ-ਪਿਤਾ ਨੂੰ ਮੁੜ ਦੇਖ ਪਾਏਗਾ ਜਾਂ ਨਹੀਂਹੋ ਸਕਦਾ ਹੈ ਕਿ ਉਸਦੀ ਰਾਹ ਵਿਚ ਹੀ ਕਿਤੇ ਮੌਤ ਹੋ ਜਾਏ ਜਦੋਂ ਉਸਦੇ ਮਾਤਾ ਪਿਤਾ ਨਾਲ ਗੱਲ ਕਰਨ ਲਈ ਇੰਡੀਆ ਫੋਨ ਮਿਲਾਇਆ ਤਾਂ ਘੰਟੀ ਤੱਕ ਨਹੀਂ ਵੱਜੀ ਤਦ ਉਹ ਕਹਿਣ ਲੱਗਾ ਪਤਾ ਨਹੀਂ ਉਹ ਹੈ ਵੀ ਕਿ ਸਈ ਜਾਂ ਕਿਤੇ ਮਰ ਮੁੱਕ ਤਾਂ ਨਹੀਂ ਗਏ (ਟੈਲੀਫੂਨ ਨਹੀਂ ਮਿਲਿਆ)

 

ਦੇਵਾਸੀਸ ਡੇਗੱਲਾਂ ਤਾਂ ਬਹੁਤ ਪੁੱਛਣੀਆਂ ਸੀ ਪਰ ਟਾਈਮ ਬਹੁਤ ਜਿਆਦਾ ਹੋ ਗਿਆ ਸੀ ਇਸ ਕਰਕੇ ਉਸਨੂੰ ਕੁਝ ਹੋਰ ਨਾ ਪੁੱਛ ਸਕਿਆਮੈਂ ਦੇਵਾਸੀਸ ਨੂੰ ਆਪਣੇ ਘਰ ਤੋਂ ਉਸਦੀ ਰਹਿਣ ਵਾਲੀ ਥਾਂ ਛੱਡਣ ਗਿਆ ਕਿਉਂਕਿ ਮੈਂ ਨਹੀਂ ਸੀ ਚਾਹੁੰਦਾ ਕਿ ਉਹ ਮੇਰੇ ਕਰਕੇ ਕਿਤੇ ਗਲਤ ਟਰੈਨ ਫੜ ਕਰਕੇ ਵੀਆਨਾ ਵਿਚ ਗੁੰਮ ਨਾ ਹੋ ਜਾਵੇਪਰ (ਮੈਂ ਕਮਲਾ) ਮੈਨੂੰ ਕੀ ਪਤਾ ਸੀ ਕਿ ਜਿਹੜਾ ਆਦਮੀ ਇਕੱਲਾ ਦਸਾਂ ਸਾਲਾਂ ਤੋਂ ਸਾਰੀ ਦੁਨੀਆ ਵਿਚ ਘੁੰਮ ਰਿਹਾ ਸੀ ਉਹ ਭਲਾ ਇਕ ਵੀਆਨਾ ਵਰਗੇ ਛੋਟੇ ਸ਼ਹਿਰ ਵਿਚ ਕਿਵੇਂ ਗੁਆਚ ਸਕਦਾ ਸੀ

 

ਉਹ ਦੇਖਣ ਵਿਚ ਬਹੁਤ ਕਮਜ਼ੋਰ ਲੱਗਦਾ ਸੀਵੈਸੇ ਤਾਂ ਉਹ ਕਾਫ਼ੀ ਸਾਲਾਂ ਤੋਂ ਸਾਰੀ ਦੁਨੀਆ ਵਿਚ ਘੁੰਮ ਰਿਹਾ ਸੀ , ਉਸਨੇ ਸਾਰੇ ਤਰ੍ਹਾਂ ਦੇ ਮੌਸਮ ਦੇਖੇ ਹੋਣੇ ਨੇ ਪਰ ਫਿਰ ਵੀ ਉਹ ਠੰਡ ਬਹੁਤ ਮੰਨਦਾ ਸੀਮੁਲਾਕਾਤ ਕਰਦੇ ਸਮੇਂ ਵੀ ਉਹ ਦੋ ਤਿੰਨ ਵਾਰ ਖੰਘਿਆਉਸਦਾ ਸਿਰ ਵੀ ਦੁਖਦਾ ਸੀ੧੫ ਕਿਲੋ ਭਾਰ ਪਿਠ ਪਿਛੇ ਚੁੱਕ ਕੇ ਸਾਰੀ ਦੁਨੀਆ ਨੂੰ ਅਮਨ ਤੇ ਸ਼ਾਂਤੀ ਦਾ ਸੰਦੇਸ਼ ਦੇਣਾ ਹਰ ਕਿਸੇ ਆਮ ਇਨਸਾਨ ਦਾ ਕੰਮ ਨਹੀਂ

 

ਰੱਬ ਕਰੇ ਉਹ ਆਪਣੇ ਮਕਸਦ ਵਿਚ ਕਾਮਯਾਬ ਹੋਵੇ

 

ਜਾਣਕਾਰੀ: ਮੁਲਾਕਾਤ ਸਿਰਫ਼ ਕਲਾਕਾਰਾਂ ਨਾਲ ਰਾਬਤਾ (ਮਈ-ਜੂਨ ੨000) ਰਸਾਲੇ ਵਿਚ ਲੱਗੀ

ਜੱਟ ਸਫ਼ੇ ਲਈ ਕਲਿੱਕ ਕਰੋ
ਹਰਦੀਪ ਸਫ਼ੇ ਲਈ ਕਲਿੱਕ ਕਰੋ
Deutsch ਸਫ਼ੇ ਲਈ ਕਲਿੱਕ ਕਰੋ
info@jattsite.com