ਹਰਦੀਪ ਸਿੰਘ ਮਾਨ ਕਲਾਕਾਰੀ

ਕਾਰਜੀ ਪੰਜਾਬੀ

ਲੇਖਕ: ਡਾ. ਰਣਜੀਤ ਕੌਰ

ਭੂਮਿਕਾ, ਮੁੱਢਲੀ ਗੱਲ, ਤਤਕਰਾ

ਭੂਮਿਕਾ

ਕਾਰਜੀ ਪੰਜਾਬੀਪ੍ਰਕਾਰਜੀ ਪੰਜਾਬੀ (Functional Punjabi) ਦਾ ਵਿਸ਼ਾ ਪੰਜਾਬੀ ਭਾਸ਼ਾ ਦੇ ਪਠਨ ਪਾਠਨ ਲਈ ਕੋਈ ਬਹੁਤਾ ਪੁਰਾਣਾ ਵਿਸ਼ਾ ਨਹੀਂ ਹੈ। ਪੰਜਾਬੀ ਭਾਸ਼ਾ ਦੀ ਸਿਧਾਂਤਕ ਜਾਣਕਾਰੀ ਦੇ ਨਾਲ-ਨਾਲ ਉਸਦੀ ਕਿੱਤਾਮੁੱਖੀ ਜਾਣਕਾਰੀ ਲਈ ਪ੍ਰਕਾਰਜੀ ਪੰਜਾਬੀ ਦਾ ਵਿਸ਼ਾ ਪ੍ਰਸਤੁਤ ਕੀਤਾ ਗਿਆ ਹੈ। ਇਸਦਾ ਸੰਬੰਧ ਭਾਸ਼ਾ ਦੇ ਪ੍ਰਕਾਰਜੀ ਸਰੂਪ ਨਾਲ ਹੈ। ਪ੍ਰਕਾਰਜੀ ਭਾਸ਼ਾ ਦੀ ਵਰਤੋਂ ਕਿਸੇ ਸੰਚਾਰ/ਸੁਨੇਹੇ ਲਈ ਨਹੀਂ ਕੀਤੀ ਜਾਂਦੀ ਸਗੋਂ ਪ੍ਰਕਾਰਜੀ ਭਾਸ਼ਾ ਉਹ ਭਾਸ਼ਾ ਹੈ ਜੋ ਕਿਸੇ ਪ੍ਰਕਾਰਜ/ਮੰਤਵ ਦੀ ਪੂਰਤੀ ਲਈ ਵਰਤੀ ਜਾਂਦੀ ਹੈ। ਇਹ ਕਿਸੇ ਵਿਅਕਤੀ ਦੀ ਮਾਤਭਾਸ਼ਾ ਨਹੀਂ ਹੁੰਦੀ। ਇਹ ਬਣਾਉਟੀ ਭਾਸ਼ਾ ਹੋਣ ਕਰਕੇ ਕੁਦਰਤੀ ਨਹੀਂ ਹੁੰਦੀ। ਦਫ਼ਤਰੀ ਕਾਰਵਿਹਾਰ ਅਤੇ ਆਪਣੇ ਉਤਪਾਦ ਦੀ ਮਸ਼ਹੂਰੀ ਲਈ ਇਸਦੀ ਵਰਤੋਂ ਕੀਤੀ ਜਾਂਦੀ ਹੈ। ਦਫ਼ਤਰੀ ਭਾਸ਼ਾ ਜਿੱਥੇ ਟਕਸਾਲੀ ਭਾਸ਼ਾ ਦੇ ਬਹੁਤ ਨੇੜੇ ਹੋਣ ਕਰਕੇ ਵਿਆਕਰਨਕ ਨੇਮਾਂ ਦਾ ਪਾਲਣ ਕਰਦੀ ਹੈ, ਉਥੇ ਵਿਗਿਆਪਨ ਭਾਸ਼ਾ ਕਦੀ ਵੀ ਸੰਪੂਰਨ, ਸਰਲ ਅਤੇ ਸਪੱਸ਼ਟ ਨਹੀਂ ਹੁੰਦੀ। ਇਹ ਵਿਆਕਰਨ ਨੇਮਾਂ ਦਾ ਵਿਘਟਨ ਕਰਦੀ ਹੋਈ ਭਾਵਾਂ ਨੂੰ ਉਤੇਜਿਤ ਕਰਦੀ ਹੈ।

 

ਪ੍ਰਕਾਰਜੀ ਪੰਜਾਬੀ ਭਾਸ਼ਾਈ ਵਿਦਿਆਰਥੀਆਂ ਨੂੰ ਨਿਰਧਾਰਤ ਪਾਠਕ੍ਰਮ ਵਿਚਲੇ ਵਿਸ਼ਿਆਂ ਦੇ ਅਧਿਐਨ ਲਈ ਵੱਖ-ਵੱਖ ਥਾਵਾਂ/ਪੁਸਤਕਾਂ ਤੋਂ ਸਮੱਗਰੀ ਇੱਕਤਰ ਕਰਨੀ ਪੈਂਦੀ ਹੈ। ਉਹਨਾਂ ਦੀਆਂ ਪਾਠਕ੍ਰਮੀ ਲੋੜਾਂ ਦੀ ਪੂਰਤੀ ਦਾ ਇਸ ਪੁਸਤਕ ਵਿੱਚ ਯਤਨ ਕੀਤਾ ਗਿਆ ਹੈ। ਪੰਜਾਬੀ ਭਾਸ਼ਾ ਦੀ ਸੰਰਚਨਾਤਮਕ ਜੁਗਤ ਅਤੇ ਪੰਜਾਬੀ ਦੀਆਂ ਕਿੱਤਾਮੁੱਖੀ ਲੋੜਾਂ ਸੰਬੰਧੀ ਮੁੱਢਲੀ ਜਾਣਕਾਰੀ ਦੇਣ ਦਾ ਮੰਤਵ ਪ੍ਰਮੁੱਖ ਹੈ। ਇਹ ਯਤਨ ਸਫ਼ਲ ਹੈ ਤਾਂ ਕਿੰਨੀ ਕੁ ਹੱਦ ਤੱਕ, ਇਸਦਾ ਫੈਸਲਾ ਪ੍ਰਕਾਰਜੀ ਪੰਜਾਬੀ ਦੇ ਵਿਦਿਆਰਥੀ ਅਤੇ ਖ਼ਾਸ ਤੌਰ ਤੇ ਅਧਿਆਪਕਾਂ ਉੱਤੇ ਨਿਰਭਰ ਹੈ। ਉਹਨਾਂ ਦੇ ਸੁਝਾਵਾਂ ਦੀ ਹਮੇਸ਼ਾ ਉਡੀਕ ਹੈ।

 

ਪੁਸਤਕ ਲਿਖਣ ਦਾ ਇਹ ਕਾਰਜ ਅਧੂਰਾ ਰਹਿੰਦਾ ਜੇ ਮੇਰੇ ਜੀਵਨ ਸਾਥੀ ਡਾ. ਜਸਪਾਲ ਸਿੰਘ ਹੁੰਦਲ ਦੀ ਲਗਾਤਾਰ ਹੱਲਾਸ਼ੇਰੀ ਅਤੇ ਪ੍ਰੇਰਨਾ ਨਾ ਮਿਲਦੀ। ਇਸ ਕਾਰਜ ਦੇ ਆਰੰਭ ਹੋਣ ਤੋਂ ਨੇਪਰੇ ਚਾੜ੍ਹਨ ਤੱਕ ਉਹਨਾਂ ਨੇ ਮੇਰੀ ਪੂਰੀ ਮਦਦ ਕੀਤੀ। ਆਪਣੇ ਛੋਟੇ ਵੀਰ ਗੁਰਪ੍ਰੀਤ ਸਿੰਘ ਪੁਰੇਵਾਲ ਅਤੇ ਆਪਣੇ ਸਾਰੇ ਪਰਿਵਾਰ ਦੀ ਵਿਸ਼ੇਸ਼ ਤੌਰ ਤੇ ਧੰਨਵਾਦੀ ਹਾਂ ਕਿ ਉਹਨਾਂ ਨੇ ਮੈਨੂੰ ਹਰ ਪੱਖੋਂ ਵਿਹਲ ਅਤੇ ਸਹੂਲੀਅਤ ਪ੍ਰਦਾਨ ਕੀਤੀ। (ਡਾ. ਰਣਜੀਤ ਕੌਰ)

 

ਖ਼ਬਰ: ਸਾਹਿਤ ਸਭਾ ਵਲੋਂ ਡਾ. ਰਣਜੀਤ ਕੌਰ ਸਨਮਾਨਿਤ

 

ਮੁੱਢਲੀ ਗੱਲ

ਭਾਵ-ਸੰਚਾਰ ਦੇ ਕਾਰਜ ਦੇ ਨਿਪਟਾਰੇ ਦੀ ਦ੍ਰਿਸ਼ਟੀ ਤੋਂ ਭਾਸ਼ਾ ਸਭ ਤੋਂ ਉੱਤਮ ਸੰਚਾਰ ਸਾਧਨ ਹੈ। ਭਾਸ਼ਾ ਹੀ ਹਰ ਪ੍ਰਕਾਰ ਦੀ ਸਵੈ-ਅਭਿਵਿਅਕਤੀ ਨੂੰ ਸੰਪੂਰਣਤਾ ਸਹਿਤ ਸੰਚਾਰਨ ਦੇ ਸਮਰਥ ਹੈ। ਮਾਨਵੀ ਵਿਚਾਰਾਂ ਦੀ ਅਭਿਵਿਅਕਤੀ, ਮੋਟੇ ਤੌਰ ਉੱਤੇ, ਦੋ ਰੂਪਾਂ-ਸਾਹਿਤਕ ਅਤੇ ਗ਼ੈਰ ਸਾਹਿਤਕ ਵਿਚ ਮਿਲਦੀ ਹੈ। ਸਾਹਿਤਕ ਰੂਪ, ਦਰਅਸਲ, ਭਾਸ਼ਾ ਦੀ ਸੁੰਦਰ ਅਤੇ ਸੁਹਜਮਈ ਵਰਤੋਂ ਦੇ ਪਾਸਾਰ ਦੀ ਨੁਮਾਇੰਦਗੀ ਕਰਦੇ ਹਨ। ਗ਼ੈਰਸਾਹਿਤਕ ਰੂਪਾਂ- ਲਿਖਤੀ ਅਤੇ ਉਚਰਿਤ ਵਿਚ ਭਾਸ਼ਾ ਨੂੰ ਵਿਭਿੰਨ ਪ੍ਰਕਾਰਜੀ ਦਿਸ਼ਾਵਾਂ ਅਤੇ ਦਸ਼ਾਵਾਂ ਦੇ ਸਨਮੁੱਖ ਹੋਣਾ ਪੈਂਦਾ ਹੈ। ਇਸ ਗੱਲੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਭਾਸ਼ਾਈ ਬੋਧ ਨੂੰ ਵਿਕਸਿਤ ਕਰਨ ਲਈ ਸੰਬੰਧਤ ਭਾਸ਼ਾ ਦੇ ਪ੍ਰਕਾਰਜੀ ਵਰਤਾਰੇ ਦੇ ਹਰ ਪੱਖ ਵੀ ਪੂਰੀ ਜਾਣਕਾਰੀ ਹੋਣਾ ਲਾਜ਼ਮੀ ਹੈ। ਇਸੇ ਸੰਦਰਭ ਵਿੱਚ, ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ, ਕੁਝ ਵਰ੍ਹੇ ਪਹਿਲਾਂ, ਬੀ.ਏ. (ਭਾਗ ਪਹਿਲਾ,ਦੂਜਾ ਅਤੇ ਤੀਜਾ) ਦੇ ਵਿਦਿਆਰਥੀ ਲਈ ਕਾਰਜੀ ਪੰਜਾਬੀ ਨਾਂ ਦਾ ਇੱਕ ਚੋਣਵਾਂ ਮਜ਼ਮੂਨ ਲਾਗੂ ਕੀਤਾ, ਜਿਸ ਦੇ ਪਾਠਕ੍ਰਮ ਵਿਚ ਪੰਜਾਬੀ ਭਾਸ਼ਾ ਦੀ ਸੰਰਚਨਾ ਅਤੇ ਵਰਤੋਂ ਵਿਹਾਰ ਦੇ ਵਿਭਿੰਨ ਪਹਿਲੂਆਂ ਨੂੰ ਤਾਂ ਸ਼ਾਮਲ ਕੀਤਾ ਗਿਆ, ਪਰ, ਹੁਣ ਤੱਕ, ਇਸ ਮਜ਼ਮੂਨ ਲਈ ਕਿਸੇ ਪਾਠਪੁਸਤਕ ਨੂੰ ਨਿਰਧਾਰਤ ਕੀਤੇ ਜਾਣ ਦਾ ਅਭਾਵ ਹੀ ਰਿਹਾ।

 

ਮੇਰੀ ਜਾਚੇ, ਡਾ. ਰਣਜੀਤ ਕੌਰ ਦੀ ਪੁਸਤਕ ਕਾਰਜੀ ਪੰਜਾਬੀ ਇਸ ਮਜ਼ਮੂਨ ਦੀ ਕਿਸੇ ਪਾਠਪੁਸਤਕ ਦੇ ਆਭਾਵ ਦੀ ਮਹੱਤਵਪੂਰਨ ਅਤੇ ਸ਼ਲਾਘਾਯੋਗ ਪੂਰਤੀ ਹੈ। ਇਸ ਪੁਸਤਕ ਵਿਚ ਧੁਨੀ ਪੱਧਰ ਤੋਂ ਲੈ ਕੇ ਵਾਕ ਪੱਧਰ ਤੱਕ ਪੰਜਾਬੀ ਭਾਸ਼ਾ ਦੀ ਸੰਰਚਨਾ ਦੇ ਵਿਭਿੰਨ ਪਹਿਲੂਆਂ ਨੂੰ ਵਿਚਾਰਦਿਆਂ ਪੰਜਾਬੀ ਭਾਸ਼ਾ ਦੇ ਸਥਾਨਕ ਅਤੇ ਭਾਸ਼ਾਈਚਾਰਕ ਵਖਰੇਵਿਆਂ ਨੂੰ ਬਿਆਨਿਆ ਗਿਆ ਹੈ। ਇਸੇ ਪੁਸਤਕ ਵਿਚ ਵਿਭਿੰਨ ਜਨਸੰਚਾਰ ਸਾਧਨਾਂ- ਸਮਾਚਾਰ ਪੱਤਰ, ਰੇਡੀਓ, ਟੈਲੀਵਿਯਨ, ਫਿਲਮਾਂ ਆਦਿ ਦੇ ਭਾਸ਼ਾਈ ਵਤੀਰਿਆਂ ਦਾ ਵੇਰਵਾ ਦੇਂਦਿਆਂ ਇਸ ਸੰਦਰਭ ਵਿਚ ਕੰਪਿਊਟਰ ਤਕਨੌਲੌਜੀ ਦੀਆਂ ਭਾਸ਼ਾਈ ਬਰੀਕੀਆਂ ਨੂੰ ਨਜਿੱਠਿਆ ਗਿਆ ਹੈ। ਬਹੁਤੇ ਵੇਰਵੇ ਵਿੱਚ ਨਾ ਜਾਂਦਿਆਂ ਇਥੇ ਇਹ ਕਹਿਣਾ ਯੋਗ ਹੋਵੇਗਾ ਕਿ ਕਾਰਜੀ ਪੰਜਾਬੀ ਦੇ ਪਾਠਕ੍ਰਮ ਦਾ ਕੋਈ ਵੀ ਪਹਿਲੂ ਅਜਿਹਾ ਨਹੀਂ, ਜਿਸ ਨੂੰ ਇਸ ਪੁਸਤਕ ਵਿੱਚ ਵਿਧੀਵਤ ਵਿਚਾਰਿਆ ਨਾ ਗਿਆ ਹੋਵੇ।

 

ਭਾਸ਼ਾ ਵਿਗਿਆਨ ਦੇ ਵਿਦਿਆਰਥੀ ਵਜੋਂ ਮੈਂ ਮਹਿਸੂਸ ਕਰਦਾ ਹਾਂ ਕਿ ਇਸ ਪੁਸਤਕ ਵਿਚ ਭਾਸ਼ਾ ਵਿਗਿਆਨ ਦੇ ਮੁਢਲੇ ਸੰਕਲਪਾਂ, ਪੰਜਾਬੀ ਭਾਸ਼ਾ ਦੀ ਵਿਆਕਰਣਕ ਬਣਤਰ ਦੇ ਪ੍ਰਮੁੱਖ ਪਹਿਲੂਆਂ, ਭਾਸ਼ਾ ਦੀ ਰਸਮੀ ਅਤੇ ਗ਼ੈਰਰਸਮੀ ਵਰਤੋਂ ਵਿਚਲੇ ਵਖਰੇਵਿਆਂ, ਗੁਰਮੁਖੀ ਆਰਥੋਗ੍ਰਾਫ਼ੀ ਦੇ ਵਿਲੱਖਣ ਨੇਮਾਂ, ਆਦਿ ਦੀ ਮਿਲਦੀ ਸਰਲ ਅਤੇ ਸਪੱਸ਼ਟ ਜਾਣਕਾਰੀ ਜਿਥੇ ਵਿਦਿਆਰਥੀਆਂ ਦੀਆਂ ਅਕਾਦਮਕ ਲੋੜਾਂ ਦੀ ਪੂਰਤੀ ਕਰੇਗੀ, ਉਥੇ ਉਹਨਾਂ ਦੇ ਭਾਸ਼ਾਈ ਬੋਧ ਨੂੰ ਵਿਕਸਤ ਕਰਨ ਵਿੱਚ ਵੀ ਬਹੁਤ ਹੀ ਸਹਾਈ ਹੋਵੇਗਾ।
(ਡਾ. ਵੇਦ ਅਗਨੀਹੋਤਰੀ)

ਤਤਕਰਾ

ਅਧਿਆਏ ੧

੧.੦. ਪੰਜਾਬੀ ਭਾਸ਼ਾ ਦੀ ਸੰਰਚਨਾ

੧ ਵਾਕ

ਵਾਕ ਦਾ ਵਰਗੀਕਰਨ

ਰੂਪ ਦੇ ਅਧਾਰ ਤੇ

ੳ. ਅਪੂਰਨ ਵਾਕ

   ੧. ਰੈਡੀਮੇਡ ਵਾਕ

   ੨. ਪ੍ਰੰਸਗਮੂਲਕ ਵਾਕ

ਅ. ਪੂਰਨ ਵਾਕ

   ੧. ਸਧਾਰਨ ਵਾਕ

   ੨. ਸੰਯੁਕਤ ਵਾਕ

   ੩. ਮਿਸ਼ਰਿਤ ਵਾਕ

    ਪ੍ਰਕਾਰਜ ਦੇ ਆਧਾਰ ਤੇ

ੳ. ਬਿਆਨੀਆ ਵਾਕ

    ੧. ਹਾਂਵਾਚੀ ਬਿਆਨੀਆ ਵਾਕ

    ੨. ਨਾਂਹਵਾਚੀ ਬਿਆਨੀਆ ਵਾਕ

ਅ. ਪ੍ਰਸ਼ਨਵਾਚੀ ਵਾਕ

    ੧. ਹਾਂ ਜਾਂ ਨਾਂਹਵਾਚੀ ਪ੍ਰਸ਼ਨ

    ੨. ਪ੍ਰਸ਼ਨਸੂਚੀ ਪ੍ਰਸ਼ਨ

    ੩. ਪੁਸ਼ਟੀ ਪ੍ਰਸ਼ਨ

ੲ. ਆਗਿਆਵਾਚੀ ਵਾਕ

    ੧. ਹੁਕਮੀਆ ਵਾਕ

    ੨. ਬੇਨਤੀਸੂਚਕ ਵਾਕ

ਵਾਕ ਸਿਰਜਨਾ

    ਸਧਾਰਨ ਵਾਕਾਂ ਤੋਂ ਸੰਯੁਕਤ ਵਾਕ ਬਣਾਉਣੇ

    ਸਧਾਰਨ ਵਾਕਾਂ ਤੋਂ ਮਿਸ਼ਰਿਤ ਵਾਕ ਬਣਾਉਣੇ

    ਮਿਸ਼ਰਿਤ ਵਾਕਾਂ ਤੋਂ ਸਧਾਰਨ ਵਾਕ ਬਣਾਉਣੇ

੨. ਸ਼ਬਦ

     ੧. ਸ਼ਬਦਾਵਲੀ

ੳ. ਵਿਕਾਰੀ ਸ਼ਬਦ

      ੧. ਨਾਂਵ

      ੨. ਪੜਨਾਂਵ

      ੩. ਕਿਰਿਆ

      ੪. ਵਿਸ਼ੇਸ਼ਣ

ਅ. ਅਵਿਕਾਰੀ ਸ਼ਬਦ

      ੧. ਕਿਰਿਆ ਵਿਸ਼ੇਸ਼ਣ

      ੨. ਸੰਬੰਧਕ

      ੩. ਯੋਜਕ

      ੪. ਨਿਪਾਤ ਸ਼ਬਦਾਵਲੀ

੧. ਨਾਂਹਵਾਚੀ ਅੰਸ਼

੨. ਦਬਾਵਾਚੀ ਅੰਸ਼

੩. ਵਿਸਮਿਕ

੨. ਸ਼ਬਦ ਬਣਤਰ

ੳ. ਧਾਤੂ

੧. ਸਧਾਰਨ ਧਾਤੂ

੨. ਮਿਸ਼ਰਿਤ ਧਾਤੂ

੩. ਸੰਯੁਕਤ ਧਾਤੂ

ਅ. ਵਧੇਤਰ

੧. ਅਗੇਤਰ

1.ਸ਼ਰੇਣੀ ਰੱਖਿਅਕ

2.ਸ਼ਰੇਣੀ ਬਦਲੂ

੨. ਪਿਛੇਤਰ

1. ਵਿਉਂਤਪਤ ਪਿਛੇਤਰ

1. ਸ਼ਰੇਣੀ ਬਦਲੂ

2. ਸ਼ਰੇਣੀ ਰੱਖਿਅਕ

11. ਰੂਪਾਂਤਰੀ ਪਿਛੇਤਰ

3. ਸ਼ਬਦ ਰਚਨਾ

   ੧. ਵਿਉਂਤਪਤੀ

   ੨. ਉਲਟ ਵਿਉਂਤਪਤੀ

   ੩. ਸ਼ਬਦ ਨਿਰਮਾਣ

3. ਧੁਨੀ ਵਿਉਂਤ

    ੧. ਖ਼ੰਡੀ ਧੁਨੀ ਚਿੰਨ

ੳ. ਵਿਅੰਜਨ

ਵਿਅੰਜਨਾਂ ਦਾ ਵਰਗੀਕਰਨ

ਉਚਾਰਨ ਸਥਾਨ ਦੇ ਅਧਾਰ ਤੇ

      ੧. ਦੋ ਹੋਂਠੀ  ਵਿਅੰਜਨ

      ੨.ਦੰਤੀ ਵਿਅੰਜਨ

      ੩.ਉਲਟਜੀਭੀ ਵਿਅੰਜਨ

     ੪.ਤਾਲਵੀ ਵਿਅੰਜਨ

     ੫.ਕੰਠੀ ਵਿਅੰਜਨ

     ੬.ਸੁਰਯੰਤਰੀ ਵਿਅੰਜਨ

ਉਚਾਰਨ ਲਹਿਜੇ ਦੇ ਆਧਾਰ ਤੇ

     ੧.ਡੱਕਵੇਂ ਵਿਅੰਜਨ

    ੨.ਨਾਸਕੀ ਵਿਅੰਜਨ

    ੩.ਟ੍ਰਿਲ ਅਤੇ ਫਲੈਪ ਵਿਅੰਜਨ

    ੪.ਪਾਸੇਦਾਰ ਵਿਅੰਜਨ

    ੫.ਸੰਘਰਸ਼ੀ ਵਿਅੰਜਨ

ਵਿਅੰਜਨ ਨੇੜਤਾ

    ੧.ਦੁੱਤ ਵਿਅੰਜਨ

    ੨.ਵਿਅੰਜਨ ਗੁੱਛੇ

    ੩.ਵਿਅੰਜਨ ਸੰਯੋਗ

ਅ. ਸੂਰ

ਸੂਰਾਂ ਦਾ ਵਰਗੀਕਰਨ

   ੧.ਜੀਭ ਦੀ ਸਥਿਤੀ ਦੇ ਆਧਾਰ ਤੇ

   ੨.ਜੀਭ ਦੀ ਉਚਾਈ ਦੇ ਆਧਾਰ ਤੇ

   ੩.ਬੁੱਲਾਂ ਦੀ ਸਥਿਤੀ ਦੇ ਆਧਾਰ ਤੇ

ਸੂਰ ਨੇੜਤਾ

   ੧.ਦੋਹਰੇ ਸੂਰ

   ੨.ਸੂਰ ਸੰਯੋਗ

ੲ. ਅਰਧ ਸੂਰ

2,ਅਖੰਡੀ ਧੁਨੀ ਚਿੰਨ

   ੧.ਸੁਰ ਤੇ ਵਾਕ ਸੁਰ

   ੨.ਨਾਸਿਕਤਾ ਤੇ ਦਬਾਤਮਕਤਾ

   ੩.ਵਿਸਰਾਮ ਚਿੰਨ

   ੪.ਪੰਜਾਬੀ ਸੁਰ ਪ੍ਰਬੰਧ

ੳ.ਸੁਰ

   ੧.ਸ਼ਬਦ ਦੀ ਮੁੱਢਲੀ ਸਥਿਤੀ ਵਿੱਚ

   ੨.ਸ਼ਬਦ ਦੀ ਵਿਚਕਾਰਲੀ ਸਥਿਤੀ ਵਿੱਚ

   ੩.ਸ਼ਬਦ ਦੀ ਅਖੀਰਲੀ ਸਥਿਤੀ ਵਿੱਚ

ਅ. ਵਾਕ ਸੁਰ

   ੧.ਪੂਰਨ ਵਾਕਸੁਰ

   ੨.ਅਪੂਰਨ ਵਾਕਸੁਰ

 

ਅਧਿਆਏ 2

ਗੁਰਮੁੱਖੀ ਆਰਥੋਗਰਾਫ਼ੀ ਦੇ ਤੱਤ ਅਤੇ ਨਿਯਮ

ਗੁਰਮੁਖੀ ਆਰਥੋਗਰਾਫ਼ੀ ਦੇ ਤੱਤ

   ੧.ਖ਼ਾਕਾ

   ੨.ਕ੍ਰਮਵਾਰ ਤਰਕੀਬਾਂ

   ੩.ਸੰਖਿਪਤ ਤਰਕੀਬਾਂ

   ੪.ਭਿੰਨਤਾਸੂਚਕ ਤਰਕੀਬਾਂ

   ੫.ਮੁੱਢ ਅੱਖੀ ਤਰਕੀਬਾਂ

ਗੁਰਮੁਖੀ ਅਰਥੋਗਾਰਫੀ ਦੇ ਨਿਯਮ

   ੧.ਲਿੱਪੀ

   ੨.ਸੂਰ ਵਾਹਕ

   ੩./ਹ/ਦੀ ਸਥਿਤੀ

   ੪.ਸਘੋਸ਼ ਮਹਾਂਪਰਾਣ ਧੁਨੀਆਂ ਦੀ ਵਰਤੋਂ ਦੇ ਨੇਮ

   ੫./ਲ/ਅਤੇ/ਲ਼/ਦੀ ਵਰਤੋਂ ਦੇ ਨੇਮ

   ੬.ਪੈਰ ਬਿੰਦੀ ਵਾਲੇ ਲਿਪਾਂਕ

   ੭.ਪੈਰ ਲਿਪਾਂਕ

   ੮.ਅਖੰਡੀ ਲਿਪਾਂਕ

   ੯.ਵਿਸਰਾਮ ਚਿੰਨ

   ੧੦.ਲਗਲਿਪਾਂਕ

   ੧੧.ਸ਼ਬਦ ਜੋੜਾਂ ਦੀਆਂ ਸਮੱਸਿਆਵਾਂ

 

ਅਧਿਆਏ 3

ਅੰਤਰਰਾਸ਼ਟਰੀ ਧੁਨੀ ਲਿੱਪੀ

ਭੂਮਿਕਾ

I PA ਦਾ ਮੰਤਵ

ਧੁਨੀ ਲਿੱਪੀ ਅੰਤਰਨ

   ੧.ਵਿਸਤ੍ਰਿਤ ਲਿੱਪੀ ਅੰਤਰਨ

   ੨.ਸੂਖਮ ਲਿੱਪੀ ਅੰਤਰਨ

ਪੰਜਾਬੀ ਭਾਸ਼ਾ ਅਤੇ I PA

   ੧.I PA ਵਿਚ ਪੰਜਾਬੀ ਸੂਰਾਂ ਦੇ ਚਿੰਨ

  ੨.I PA ਵਿਚ ਪੰਜਾਬੀ ਵਿਅੰਜਨਾਂ ਦੇ ਚਿੰਨ

ਗੁਰਮੁਖੀ ਲਿੱਪੀ ਦਾ I PA ਵਿਚ ਰੁਪਾਂਤਰਨ

 

ਅਧਿਆਏ 4

ਭਾਸ਼ਾਈ ਵਖਰੇਂਵੇ

ਭਾਸ਼ਾ ਦਾ ਖੇਤਰੀ ਵਖਰੇਵਾਂ

੧. ਮਾਝੀ

   ਧੁਨੀਆਤਮਕ ਵਿਸ਼ੇਸ਼ਤਾਵਾਂ

   ਵਿਆਕਰਨ ਵਿਸ਼ੇਸ਼ਤਾਵਾਂ

   ਸ਼ਬਦਾਵਲੀ

੨. ਮਲਵਈ

    ਧੁਨੀਆਤਮਕ ਵਿਸ਼ੇਸ਼ਤਾਵਾਂ

    ਵਿਆਕਰਨ ਵਿਸ਼ੇਸ਼ਤਾਵਾਂ

    ਸ਼ਬਦਾਵਲੀ

੩. ਦੁਆਬੀ

    ਧੁਨੀਆਤਮਕ ਵਿਸ਼ੇਸ਼ਤਾਵਾਂ

    ਵਿਆਕਰਨਕ ਵਿਸ਼ੇਸ਼ਤਾਵਾਂ

    ਸ਼ਬਦਾਵਲੀ

੪. ਪੁਆਧੀ

    ਧੁਨੀਆਤਮਕ ਵਿਸ਼ੇਸ਼ਤਾਵਾਂ

    ਵਿਆਕਰਨਕ ਵਿਸ਼ੇਸ਼ਤਾਵਾਂ

    ਸ਼ਬਦਾਵਲੀ

੫. ਪੋਠੋਹਾਰੀ

    ਧੁਨੀਆਤਮਕ ਵਿਸ਼ੇਸ਼ਤਾਵਾਂ

    ਵਿਆਕਰਨ ਵਿਸ਼ੇਸ਼ਤਾਵਾਂ

    ਸ਼ਬਦਾਵਲੀ

੬. ਮੁਲਤਾਨੀ

ਧੁਨੀਆਤਮਕ ਵਿਸ਼ੇਸ਼ਤਾਵਾਂ

ਵਿਅਕਰਨਕ ਵਿਸ਼ੇਸ਼ਤਾਵਾਂ

ਸ਼ਬਦਾਵਲੀ

੭. ਡੋਗਰੀ

   ਧੁਨੀਆਤਮਕ ਵਿਸ਼ੇਸ਼ਤਾਵਾਂ

   ਵਿਆਕਰਨਕ ਵਿਸ਼ੇਸ਼ਤਾਵਾਂ

   ਸ਼ਬਦਾਵਲੀ

ਅ. ਸਮਾਜਿਕ ਵਖਰੇਵਾਂ

    ੧.ਲਿੰਗਕ,ਆਯੂਮੂਲਕ,ਕਿੱਤਈ ਅਤੇ ਪੇਂਡੂ/ ਸ਼ਹਿਰੀ ਵਖਰੇਂਵੇ

    ੨.ਸਮਾਜਿਕ ਉਪਭਾਸ਼ਾਵਾਂ

1.ਰਜਿਸਟਰ

2.ਵਿਅਕਤੀ ਭਾਸ਼ਾ

3.ਅਪਭਾਸ਼ਾ

4.ਗੁਪਤ ਭਾਸ਼ਾ

ੲ. ਸੰਪਰਕ ਸਥਿਤੀ ਅਧਾਰਿਤ ਭਾਸ਼ਾਈ ਵਖਰੇਵਾਂ

੧. ਪਿਜਿਨ

   ਪਿਜਿਨ ਨੂੰ ਪਛਾਣਨ ਦੇ ਮਾਪਦੰਡ

   ਭਾਰਤੀ ਪਿਜਿਨ ਭਾਸ਼ਾਵਾਂ

੨.ਕਰਿਓਲ

  ਪਿਜਿਨ ਅਤੇ ਕਰਿਓਲ ਦਾ ਤੁਲਨਾਤਮਕ ਅਧਿਐਨ

 

ਅਧਿਐਨ 5

ਸੰਚਾਰ, ਜਨਸੰਚਾਰ ਅਤੇ ਪ੍ਰਸਾਰਨ

ਸੰਚਾਰ ਕੀ ਹੈ?

ਸੰਚਾਰ ਦੇ ਪ੍ਰਕਾਰਜ

ਸੰਚਾਰ ਪ੍ਰਕਿਰਿਆ

ਸੰਚਾਰ ਦੀਆਂ ਕਿਸਮਾਂ

੧.ਸਵੈ ਸੰਚਾਰ

੨.ਅੰਤਰ ਵਿਅਕਤੀ ਸੰਚਾਰ

੩.ਗਰੁੱਪ ਸੰਚਾਰ

੪.ਜਨਸੰਚਾਰ

  ਸੰਚਾਰ ਦੇ ਮੌਖਿਕ ਸਾਧਨ

  ਜਨ ਸੰਚਾਰ ਦੇ ਗੁਣ

ਜਨਸੰਚਾਰ ਦੇ ਸਾਧਨ ਅਤੇ ਉਹਨਾਂ ਦੇ ਪ੍ਰਭਾਵ

1.ਪ੍ਰਿੰਟ ਮੀਡੀਆ

2.ਇਲੈਕਟ੍ਰੋਨਿਕ ਮੀਡੀਆ

੧.ਰੇਡੀਓ

੨.ਟੈਲੀਵਿਜ਼ਨ

੩.ਫਿਲਮਾਂ

ਜਨਸੰਚਾਰ ਦੇ ਮਾਰੂ ਪ੍ਰਭਾਵ

ਪ੍ਰਸਾਰਨ ਦੇ ਮੁੱਢਲੇ ਨਿਯਮ

ਪ੍ਰਸਾਰਨ, ਜਨਸੰਚਾਰ ਅਤੇ ਸਮਾਜ

ਜਲੰਧਰ ਦੂਰਦਰਸ਼ਨ ਅਤੇ ਪੰਜਾਬੀ ਭਾਸ਼ਾ

 

ਅਧਿਆਏ 6

ਸਮਾਚਾਰ

ਸਮਾਚਾਰ ਕੀ ਹੈ?

ਸਮਾਚਾਰਾਂ ਦੇ ਤੱਤ ਜਾਂ ਸਿਧਾਂਤ

ਸਮਾਚਾਰ ਲਿਖਣ ਦੀਆਂ ਵਿਧੀਆਂ

    ੧.ਉਲਟੀ ਤਿਕੋਣ ਵਿਧੀ

    ੨.ਸਿੱਧੀ ਤਿਕੋਣ ਵਿਧੀ

    ੩. ਮਿਸ਼ਰਿਤ ਵਿਧੀ

ਸਮਾਚਾਰ ਦੇ ਪ੍ਰਕਾਰ

    ੧.ਸਖਤ ਸਮਾਚਾਰ

    ੨.ਨਰਮ ਸਮਾਚਾਰ

ਸਮਾਚਾਰ ਦੇ ਹਿੱਸੇ

ਸਮਾਚਾਰਾਂ ਦੇ ਸੋਮੇ

ਪੀਲੀ ਪੱਤਰਕਾਰੀ

ਸਮਾਚਾਰਾਂ ਦੇ ਕੁਝ ਨਮੂਨੇ

 

ਅਧਿਆਏ 7

ਵਿਗਿਆਪਨ

ਵਿਗਿਆਪਨ ਦੀ ਪਰਿਭਾਸ਼ਾ

ਵਿਗਿਆਪਨ ਦੇ ਉਦੇਸ਼

ਵਿਗਿਆਪਨ ਦੇ ਲਾਭ

ਉਤਪਾਦਕਾਂ ਨੂੰ ਲਾਭ

ਉਪਭੋਗਤਾ ਨੂੰ ਲਾਭ

ਸਮਾਜ ਅਤੇ ਦੇਸ਼ ਨੂੰ ਲਾਭ

ਵਿਗਿਆਪਨਕਾਰੀ ਦੀਆਂ ਹਾਨੀਆਂ

ਵਿਗਿਆਪਨ ਦੇ ਮਾਧਿਅਮ

ਵਿਗਿਆਪਨਾਂ ਦਾ ਵਰਗੀਕਰਨ

1.ਛਪਾਈ ਅਧਾਰਿਤ ਸੰਚਾਰ ਮਾਧਿਅਮਾਂ ਰਾਹੀਂ ਦਿੱਤੇ ਵਿਗਿਆਪਨ

2.ਆਵਾਜ਼ ਅਧਾਰਿਤ ਸੰਚਾਰ ਮਾਧਿਅਮਾਂ ਰਾਹੀਂ ਦਿੱਤੇ ਵਿਗਿਆਪਨ

3.ਆਵਾਜ਼ ਅਤੇ ਦ੍ਰਿਸ਼ ਅਧਾਰਿਤ ਸੰਚਾਰ ਮਾਧਿਅਮਾਂ ਵਾਲੇ ਵਿਗਿਆਪਨ

ਵਿਗਿਆਪਨ ਭਾਸ਼ਾ

ਆਮ ਭਾਸ਼ਾ

ਸਾਹਿਤਿਕ ਭਾਸ਼ਾ

ਵਿਗਿਆਪਨ ਭਾਸ਼ਾ

ਕੁਝ ਵਿਗਿਆਪਨਾਂ ਦੇ ਨਮੂਨੇ

 


 

ਅਧਿਆਏ 8

ਕੰਪਿਊਟਰ ਅਤੇ ਸੂਚਨਾ ਤਕਨੌਲੌਜੀ

ਕੰਪਿਊਟਰ ਕੀ ਹੈ?

ਕੰਪਿਊਟਰ ਦੀ ਪਰਿਭਾਸ਼ਾ

ਕੰਪਿਊਟਰ ਦੇ ਮੁੱਖ ਕਾਰਜ

ਕੰਪਿਊਟਰ ਦੀਆਂ ਮੁੱਖ ਵਿਸ਼ੇਸ਼ਤਾਵਾਂ

ਕੰਪਿਊਟਰ ਦੀਆਂ ਸੀਮਾਵਾਂ

ਕੰਪਿਊਟਰ ਦੀ ਵਰਤੋਂ ਦੇ ਪ੍ਰਭਾਵ ਖੇਤਰ

ਕੰਪਿਊਟਰ ਦਾ ਸੰਗਠਨ

ਕੰਪਿਊਟਰ ਦਾ ਪ੍ਰਬੰਧ

ਕੰਪਿਊਟਰ ਦੇ ਹਿੱਸੇ

   ੳ. ਇਨਪੁੱਟ ਉਪਕਰਨ

   ਅ. ਆਊਟਪੁੱਟ ਉਪਕਰਨ

   ੲ. ਕੇਂਦਰੀ ਪ੍ਰੋਸੈਸਿੰਗ ਯੂਨਿਟ

ਡੈਟਾ ਸਟੋਰ ਕਰਨ ਵਾਲੇ ਉਪਕਰਨ

 1. ਫਲੌਪੀ ਡਿਸਕ
 2. ਹਾਰਡ ਡਿਸਕ
 3. ਸੀ.ਡੀ. ਡਰਾਇਵ

ਓਪਰੇਟਿੰਗ ਸਿਸਟਮ

ਓਪਰੇਟਿੰਗ ਸਿਸਟਮ ਦੇ ਮੰਤਵ

ਓਪਰੇਟਿੰਗ ਸਿਸਟਮ ਸਾਧਨ ਮੈਨੇਜਰ ਦੇ ਤੌਰ ਤੇ

ਓਪਰੇਟਿੰਗ ਸਿਸਟਮ ਦੇ ਵਿਭਿੰਨ ਤੱਤ

ਐਮ ਐਸ ਆਫਿਸ

 1. ਐਮ ਐਸ ਵਰਡ
 2. ਐਮ ਐਸ ਪਾਵਰ ਪੁਆਇੰਟ
 3. ਐਮ ਐਸ ਐਕਸੈੱਲ

ਪੇਜ ਮੇਕਰ

ਨੈੱਟਵਰਕ

ਇੰਟਰਨੈੱਟ

ਈ-ਮੇਲ

ਮੇਲ ਮਰਜ

ਸੂਚਨਾ ਤਕਨੌਲੌਜੀ

 

ਅਧਿਆਏ 9

ਚਿੱਠੀ ਪੱਤਰ

ਚਿੱਠੀ ਪੱਤਰ ਦਾ ਮਹੱਤਵ

ਚਿੱਠੀ ਪੱਤਰ ਦੀਆਂ ਕਿਸਮਾਂ

    ੧.ਨਿੱਜੀ  ਚਿੱਠੀ ਪੱਤਰ

    ੨.ਸਰਕਾਰੀ ਚਿੱਠੀ ਪੱਤਰ

    ੩. ਵਪਾਰਕ ਚਿੱਠੀ ਪੱਤਰ

9.3. ਚਿੱਠੀ ਪੱਤਰ ਲਿਖਣ ਦੀ ਵਿਧੀ

   1. ਆਰੰਭ

   2. ਵਸਤੂ

   3. ਅੰਤ

 

ਸਰਕਾਰੀ ਪੱਤਰਾਂ ਦੀਆਂ ਕਿਸਮਾਂ ਅਤੇ ਨਮੂਨੇ

 1. ਮੀਮੋ
 2. ਨੋਟਿਸ
 3. ਏਜੰਡਾ
 4. ਰਿਪੋਰਟ
 5. ਗਸ਼ਤੀ ਪੱਤਰ
 6. ਤਾਰ
 7. ਐਕਸਪ੍ਰੈੱਸ ਪੱਤਰ
 8. ਅਧਿਸੂਚਨਾ
 9. ਪਿੱਠਅੰਕਣ
 10. ਸੰਖੇਪ ਰੂਪ

ਅਧਿਆਏ 10

ਸੰਦੇਸ਼

ਸੰਦੇਸ਼ ਕੀ ਹੈ?

 1. ਸ਼ੁੱਭ ਸੰਦੇਸ਼
 2. ਅਸ਼ੁੱਭ ਸੰਦੇਸ਼

ਸੰਦੇਸ਼ਾਂ ਦੇ ਨਮੂਨੇ

 

ਅਧਿਆਏ 11

ਫ਼ਾਇਲਿੰਗ ਸਿਸਟਮ

ਫ਼ਾਇਲ ਪ੍ਰਣਾਲੀ ਕੀ ਹੈ?

ਫ਼ਇਲਿੰਗ ਦੇ ਲਾਭ

ਚੰਗੀ ਫ਼ਾਇਲਿੰਗ ਪ੍ਰਣਾਲੀ ਦੇ ਜ਼ਰੂਰੀ ਤੱਤ

ਫ਼ਾਇਲਿੰਗ ਦੀਆਂ ਵਿਧੀਆਂ

   ੧. ਫ਼ਾਇਲਿੰਗ ਦੀਆਂ ਪੁਰਾਣੀਆਂ ਵਿਧੀਆਂ

   ੨. ਫ਼ਾਇਲਿੰਗ ਦੀਆਂ ਨਵੀਆਂ ਵਿਧੀਆਂ

1.ਲੇਟਵੀਂ ਫ਼ਾਇਲਿੰਗ ਵਿਧੀ

2.ਖੜਵੀਂ ਫ਼ਾਇਲਿੰਗ ਵਿਧੀ

ਲੇਟਵੀਂ ਅਤੇ ਖੜਵੀਂ ਫ਼ਾਇਲਿੰਗ ਪ੍ਰਣਾਲੀ ਵਿਚ ਤੁਲਨਾ

ਫ਼ਾਇਲ ਪ੍ਰਣਾਲੀ ਦਾ ਨਿਯੋਜਨ

ਫ਼ਾਇਲ ਪ੍ਰਣਾਲੀ ਦਾ ਸੰਗਠਨ

     ੧. ਕੇਂਦਰੀ ਫ਼ਾਇਲ ਵਿਵਸਥਾ

     ੨. ਵਿਕੇਂਦਰੀ ਫ਼ਾਇਲ ਵਿਵਸਥਾ

ਫ਼ਾਇਲਾਂ ਦਾ ਵਰਗੀਕਰਨ

 1. ਵਰਣਮਾਲਾ ਲੜੀ ਵਿਧੀ
 2. ਲੜੀ ਅੰਕ ਦੇਣ ਦੀ ਵਿਧੀ
 3. ਅਖਰੀਲਾ ਅੰਕ ਲੜੀ ਵਿਧੀ
 4. ਵਰਣ ਅਤੇ ਸੰਖਿਆ ਵਿਧੀ
 5. ਭੂਗੋਲਿਕ ਕ੍ਰਮ ਵਿਧੀ
 6. ਵਿਸ਼ੇ ਅਨੁਸਾਰ ਕ੍ਰਮ ਵਿਧੀ
 7. ਸਮੇਂ ਅਨੁਸਾਰ ਕ੍ਰਮ ਵਿਧੀ

ਉਪਯੁਕਤ ਪ੍ਰਣਾਲੀ ਦੀ ਚੋਣ

ਫਾਇਲ ਕਰਨ ਦੀ ਕਾਰਜ ਵਿਧੀ

ਫਾਇਲਾਂ ਉੱਤੇ ਨੋਟਿੰਗ ਦੇਣ ਦਾ ਅਭਿਆਸ

ਅਧਿਆਏ 12

ਪੰਜਾਬੀ ਲੋਕ ਕਾਵਿ ਰੂਪ ਅਤੇ ਰਿਸ਼ਤਾਨਾਤਾ ਪ੍ਰਣਾਲੀ

ਪੰਜਾਬ ਦੇ ਲੋਕ ਕਾਵਿ

 1. ਸਿੱਠਣੀ
 2. ਟੱਪਾ
 3. ਛੰਦ
 4. ਲੋਰੀ
 5. ਕੀਰਨਾ
 6. ਅਲਾਹੁਣੀ
 7. ਕਿੱਕਲੀ
 8. ਢੋਲਾ
 9. ਮਾਹੀਆਂ
 10. ਮਾਤਾ ਦੀਆਂ ਭੇਟਾਂ
 11. ਆਰਤੀ

ਰਿਸ਼ਤਾਨਾਤਾ ਪ੍ਰਣਾਲੀ

 

ਅਧਿਆਏ 13

ਦ੍ਰਿਸ਼, ਮਹਾਨ ਸਖ਼ਸ਼ੀਅਤ,ਘਟਨਾ ਅਤੇ ਦੁਰਘਟਨਾ

 1. ਦ੍ਰਿਸ਼
 2. ਮਹਾਨ ਸ਼ਖਸੀਅਤ
 3. ਘਟਨਾ ਅਤੇ ਦੁਰਘਟਨਾ

ਅਧਿਆਏ 14

ਵਿਭਿੰਨ ਸਥਿਤੀਆਂ ਵਿੱਚ ਵਾਰਤਾਲਾਪ

  • ਹੋਟਲ ਵਿਚ ਕਮਰਾ ਬੁੱਕ ਕਰਵਾਉਣਾ ।
  • ਬੱਸ ਅੱਡੇ/ ਰੇਲਵੇ ਸਟੇਸ਼ਨ ਉੱਤੇ ਟਿਕਟ ਬੁਕਿੰਗ।
  • ਰੈਸਟੋਰੈਂਟ ਵਿਚ ਖਾਣੇ ਲਈ ਆਦੇਸ਼ ਕਰਨਾ ।
  • ਦਵਾਈਆਂ ਦੀ ਦੁਕਾਨ ਉੱਤੇ।
  • ਹਸਪਤਾਲ ਵਿਚ।
  • ਡਾਕਟਰ ਕੋਲ।
  • ਇੱਕ ਪੌਸ਼ਾਕ ਖਰੀਦਣਾ
  • ਪ੍ਰਾਹੁਣਿਆਂ ਨੂੰ ਜੀ ਆਇਆਂ ਕਹਿਣਾ
  • ਪ੍ਰਾਹੁਣਿਆਂ ਨੂੰ ਵਿਦਾ ਕਰਨਾ
  • ਡਿਨਰ ਪਾਰਟੀ ਤੇ

ਨੋਟ: ਅਦਾਰੇ ਵਲੋਂ ਆਪ ਟਾਈਪ ਕੀਤਾ ਗਿਆ। ਮਾਂ ਬੋਲੀ ਪੰਜਾਬੀ ਦੇ ਨਾਮ ਨਿਸ਼ਕਾਮ ਸੇਵਾ। ੨੬.੦੬.੨੦੧੦

ਜੱਟ ਸਫ਼ੇ ਲਈ ਕਲਿੱਕ ਕਰੋ
ਹਰਦੀਪ ਸਫ਼ੇ ਲਈ ਕਲਿੱਕ ਕਰੋ
Deutsch ਸਫ਼ੇ ਲਈ ਕਲਿੱਕ ਕਰੋ
info@jattsite.com