ਹਰਦੀਪ ਸਿੰਘ ਮਾਨ ਕਲਾਕਾਰੀ

ਜੱਟ ਜੱਟਾਂ ਦੇ, ਭੋਲੂ ਨਰਾਇਣ ਦਾ

ਜੱਟਾਂ ਦਾ ਸੰਖੇਪ ਇਤਿਹਾਸ

ਲੇਖਕ: ਡਾ. ਆਸਾ ਸਿੰਘ ਘੁੰਮਣ

ਜੱਟ  

ਉਹ ਜਾਤ, ਬਰਾਦਰੀ, ਭਾਈਚਾਰਾ ਜਾਂ ਕਬੀਲਾ ਜਿਸ ਨੂੰ ਅਸੀਂ 'ਜੱਟ' ਦੇ ਨਾਂਅ ਨਾਲ ਜਾਣਦੇ ਹਾਂ, ਬੜੀ ਮੁੱਦਤ ਤੋਂ ਇਤਿਹਾਸਕ ਚਰਚਾ ਦਾ ਵਿਸ਼ਾ ਰਹੇ ਹਨਕੁਝ ਇਤਿਹਾਸਕਾਰ ਇਹ ਮੰਨਦੇ ਹਨ ਕਿ ਜੱਟ ਮੱਧ-ਏਸ਼ੀਆ ਵਿਚੋਂ ਭਾਰਤ ਆਉਣ ਵਾਲੇ ਆਰੀਆ ਲੋਕਾਂ ਵਿਚੋਂ ਹਨ, ਜਦੋਂ ਕਿ ਕੁਝ ਹੋਰਾਂ ਦਾ ਖਿਆਲ ਹੈ ਕਿ ਜੱਟ ਰਾਜਪੂਤਾਂ ਵਿਚੋਂ ਹਨ, ਪ੍ਰੰਤੂ ਇਹ ਵੀ ਧਾਰਨਾ ਦਿੱਤੀ ਜਾਂਦੀ ਹੈ ਕਿ ਰਾਜਪੂਤ ਖ਼ੁਦ ਵੀ ਆਰੀਆ ਲੋਕਾਂ ਵਿਚੋਂ ਹੀ ਹਨ। ਮਹਾਂਭਾਰਤ ਵਿਚ ਜੱਟਾਂ ਦਾ ਤਾਂ ਜ਼ਿਕਰ ਆਉਂਦਾ ਹੈ ਪਰ ਰਾਜਪੂਤਾਂ ਦਾ ਨਹੀਂ। ਮਹਾਂਭਾਰਤ ਸਮੇਂ ਮੰਨਿਆ ਜਾਂਦੈ ਕਿ ਭਾਰਤ ਵਰਸ਼ ਵਿਚ 244 ਰਾਜ ਸਨ ਜਿਨ੍ਹਾਂ 'ਚੋਂ 83 ਰਾਜ ਜੱਟਾਂ ਦੇ ਸਨਜੱਟ ਆਰੀਆ ਨਸਲ ਦੇ ਇੰਡੋ-ਸਿਥੀਅਨ ਘਰਾਣੇ ਵਿਚੋਂ ਹਨਇਹ ਲੋਕ ਮਸੀਹੀ ਸੰਮਤ ਤੋਂ ਬਹੁਤ ਸਮਾਂ ਪਹਿਲਾਂ ਭਾਰਤ ਵਿਚ ਆਏਸਿਥੀਅਨ ਮੱਧ-ਏਸ਼ੀਆਈ ਦੇਸ਼ ਸੀ, ਜਿਥੇ ਹੁਣ ਦੱਖਣੀ ਯੂਰਪ ਅਤੇ ਪੁਰਾਣਾ ਏਸ਼ਿਆਈ ਸੋਵੀਅਤ ਰੂਸ ਬਣਿਆ ਹੋਇਆ ਸੀਭਾਰਤ ਵਿਚ ਇਹ ਲੋਕ ਕਿਤੇ ਜੱਟ ਅਖਵਾਉਂਦੇ ਹਨ ਤੇ ਕਿਤੇ ਜਾਟਵੱਖ-ਵੱਖ ਦੇਸ਼ਾਂ ਦੇ ਉਚਾਰਨ ਵੱਖ-ਵੱਖ ਹੋਣ ਕਰਕੇ ਉਨ੍ਹਾਂ ਨੂੰ ਕਈ ਨਾਂਵਾਂ ਨਾਲ ਜਾਣਿਆ ਜਾਂਦਾ ਹੈ, ਜਿਵੇਂ ਜਟੇਹ, ਗੋਟ, ਗੋਥ, ਗੇਟੇ, ਜੇਟੀ, ਜੇਟੇ, ਜੁਟੀ, ਜੁਟ, ਜਟੂ ਆਦਿਪੱਛਮੀ ਏਸ਼ੀਆ, ਮੱਧ ਏਸ਼ੀਆ ਅਤੇ ਯੂਰਪ ਵਿਚ ਵੀ ਭਾਰਤੀ ਜੱਟਾਂ ਨਾਲ ਰਲਦੇ-ਮਿਲਦੇ ਗੋਤਾਂ ਦੇ ਲੋਕ ਮਿਲਦੇ ਹਨ, ਜਿਵੇਂ ਮਾਨ, ਢਿੱਲੋਂ, ਗਿੱਲ ਆਦਿਜਰਮਨ ਵਿਚ ਅੱਜ ਵੀ ਮਾਨ, ਭੁੱਲਰ ਅਤੇ ਹੇਰਾਂ ਨਾਲ ਰਲਦੇ-ਮਿਲਦੇ ਗੋਤਾਂ ਦੇ ਲੋਕ ਮਿਲ ਜਾਂਦੇ ਹਨਜਿਵੇਂ ਥਾਮਸ ਮਾਨ, ਡਾਕਟਰ ਪੀ. ਗਿੱਲਜ਼ ਆਦਿਕੋਈ ਸਮਾਂ ਸੀ ਜਦੋਂ ਯੂਰਪ ਦੇ ਡੈਨਮਾਰਕ ਇਲਾਕੇ ਨੂੰ ਜੱਟਲੈਂਡ ਕਿਹਾ ਜਾਂਦਾ ਸੀ


Dr. Asa Singh Ghuman
ਡਾ. ਆਸਾ ਸਿੰਘ ਘੁੰਮਣ

ਰਾਜਪੂਤਾਂ ਅਤੇ ਜੱਟਾਂ ਦੀ ਰਹਿਣੀ-ਸਹਿਣੀ ਅਤੇ ਤੌਰ-ਤਰੀਕਿਆਂ ਦਾ ਅਧਿਐਨ ਕਰਨ ਤੋਂ ਇਹੀ ਨਤੀਜੇ ਨਿਕਲਦੇ ਹਨ ਕਿ ਇਨ੍ਹਾਂ ਵਿਚ ਕਈ ਸਮਾਨਤਾਵਾਂ ਹਨਦੋਵਾਂ ਦੀ ਸਰੀਰਕ ਬਣਤਰ ਅਤੇ ਚਿਹਰਿਆਂ ਦੀ ਨਕਾਸ਼ੀ ਵੀ ਇਕੋ ਜਿਹੀ ਹੈਮਹਾਨ ਖੋਜੀ ਸਰ ਇਬਸਟਨ ਦਾ ਵੀ ਇਹੀ ਵਿਚਾਰ ਹੈ ਕਿ ਇਹ ਦੋਵੇਂ ਕਬੀਲੇ ਇਕੋ ਨਸਲ ਵਿਚੋਂ ਹਨਉਨ੍ਹਾਂ ਦੇ ਕਈ ਗੋਤ ਵੀ ਸਾਂਝੇ ਹਨਭਾਰਤ ਵਿਚ ਜੱਟ ਮੁੱਖ ਤੌਰ 'ਤੇ ਪੰਜਾਬ, ਹਰਿਆਣਾ, ਰਾਜਸਥਾਨ, ਉੱਤਰ ਪ੍ਰਦੇਸ਼ ਅਤੇ ਮੱਧ ਪ੍ਰਦੇਸ਼ ਵਿਚ ਚੋਖੀ ਗਿਣਤੀ ਵਿਚ ਮਿਲਦੇ ਹਨਕਿੱਤੇ ਵਜੋਂ ਅਤੇ ਰਹਿਣ-ਸਹਿਣ ਦੀਆਂ ਆਦਤਾਂ ਪੱਖੋਂ ਇਨ੍ਹਾਂ ਵਿਚ ਕਾਫ਼ੀ ਇਕਸਾਰਤਾ ਮਿਲਦੀ ਹੈਅਜੋਕੇ ਪੰਜਾਬ ਵਿਚ ਰਹਿੰਦੇ ਜੱਟ ਮੁੱਖ ਤੌਰ 'ਤੇ ਸਿੱਖ ਹਨ। ਭਾਵੇਂ ਕਿ ਸਾਰੇ ਸਿੱਖ ਜੱਟ ਨਹੀਂ ਹੁੰਦੇ ਪਰ ਫਿਰ ਵੀ ਨਾਵਾਕਫਾਂ ਵਿਚ ਅਜਿਹਾ ਹੀ ਪ੍ਰਭਾਵ ਪ੍ਰਚਲਿਤ ਹੈ। ਇਤਿਹਾਸਕ ਬੈਨਰਜੀ ਵੀ ਲਿਖਦਾ ਹੈ ਕਿ ਸਿੱਖ ਨੂੰ ਮਾੜਾ ਜਿਹਾ ਖਰੋਚੋ, ਵਿਚੋਂ ਜੱਟ ਨਿਕਲ ਆਵੇਗਾ


ਕਾਰੋਬਾਰ ਪੱਖੋਂ ਜੱਟ ਆਪਣੇ-ਆਪ ਨੂੰ ਜ਼ਿਮੀਂਦਾਰ ਅਖਵਾਉਂਦੇ ਹਨਭਾਵ ਉਹ ਜ਼ਮੀਨ ਦੇ ਮਾਲਿਕ ਹਨਜ਼ਿਆਦਾਤਰ ਜੱਟ ਪੱਗਾਂ ਬੰਨ੍ਹਦੇ ਹਨਇਕ ਖੋਜ ਨੇ ਇਹ ਤੱਥ ਸਾਹਮਣੇ ਲਿਆਂਦਾ ਹੈ ਕਿ ਈਰਾਨ-ਅਫ਼ਗਾਨਿਸਤਾਨ ਵਿਚ ਵੱਸਦੇ ਚੇਚਨੀਆਂ ਦੇ ਲੋਕ ਵੀ ਪੰਜਾਬੀ ਜੱਟਾਂ ਵਾਂਗ ਹੀ ਪੱਗਾਂ ਬੰਨ੍ਹਦੇ ਹਨ, ਰੋਟੀ ਪਕਾਉਣ ਲਈ ਤੰਦੂਰ ਵਰਤਦੇ ਹਨ, ਦੇਸੀ ਘਿਓ ਖਾਂਦੇ ਹਨ ਅਤੇ ਮਰਨੇ ਤੇ ਹਿੱਕ ਥਾਪੜ-ਥਾਪੜ ਕੇ ਸਿਆਪਾ ਕਰਦੇ ਹਨਇਹ ਸਾਰੀਆਂ ਗੱਲਾਂ ਕਿਸੇ ਹੋਰ ਕਬੀਲੇ ਵਿਚ ਘੱਟ ਹੀ ਨਜ਼ਰ ਆਉਂਦੀਆਂ ਹਨ


ਪੰਜਾਬ ਵਿਚ ਵੱਸਦੇ ਜੱਟਾਂ ਨੇ ਲੰਮੇ ਸਮੇਂ ਤੋਂ ਖਾਸ ਕਰਕੇ ਵਿਦੇਸ਼ੀ ਇਤਿਹਾਸਕਾਰਾਂ ਦੇ ਮਨ ਮੋਹੀ ਰੱਖੇ ਹਨਅੰਗਰੇਜ਼ਾਂ ਨੇ ਬਹੁਤ ਲੰਬਾ ਸਮਾਂ ਕੇਵਲ ਜੱਟ ਸਿੱਖਾਂ ਨੂੰ ਮਾਰਸ਼ਲ ਨਸਲ ਸਮਝ ਕੇ ਫ਼ੌਜ ਵਿਚ ਭਰਤੀ ਕੀਤਾਲਾਰਡ ਡਲਹੌਜ਼ੀ ਨੇ ਤਾਂ ਇਹ ਵੀ ਯਕੀਨੀ ਬਣਾਇਆ ਕਿ ਉਨ੍ਹਾਂ ਨੂੰ ਫੌਜ ਵਿਚ ਆਪਣੇ ਧਰਮ ਦੀ ਪਾਲਣਾ ਕਰਨ ਵਿਚ ਮੁਸ਼ਕਿਲ ਨਹੀਂ ਆਉਣੀ ਚਾਹੀਦੀਉਨ੍ਹਾਂ ਨੇ ਜੱਟਾਂ ਦੇ ਵਿਲੱਖਣ ਗੁਣਾਂ ਨੂੰ ਭਰਪੂਰ ਉਭਾਰਿਆ ਵੀ ਅਤੇ ਇਸ ਦਾ ਭਰਪੂਰ ਫਾਇਦਾ ਵੀ ਉਠਾਇਆਸੰਨ 1883 ਵਿਚ ਕੀਤੀ ਜਨਗਣਨਾ ਦੀ ਰਿਪੋਰਟ ਜੋ ਬਾਅਦ ਵਿਚ 'ਪੰਜਾਬ ਕਾਸਟਸ' ਦੇ ਨਾਂਅ ਨਾਲ ਛਪੀ, ਵਿਚ ਸਰ ਇਬਸਟਨ ਨੇ ਹੋਰ ਜਾਤਾਂ ਦੇ ਮੁਕਾਬਲੇ ਜੱਟਾਂ ਦੀਆਂ ਬਹੁਤ ਸਿਫ਼ਤਾਂ ਕੀਤੀਆਂ ਹਨ। ਉਸ ਅਨੁਸਾਰ ਭਾਰਤ ਦੇ ਇਸ ਹਿੱਸੇ ਵਿਚ ਵਸੀਆਂ ਹੋਰ ਜਾਤਾਂ ਦੇ ਮੁਕਾਬਲੇ ਪੰਜਾਬ ਦਾ ਜੱਟ ਜ਼ਿਆਦਾ ਇਮਾਨਦਾਰ ਹੈ, ਜ਼ਿਆਦਾ ਮਿਹਨਤੀ ਹੈ, ਜ਼ਿਆਦਾ ਕਰੜਾ ਹੈ ਅਤੇ ਦੂਜਿਆਂ ਨਾਲੋਂ ਕਿਤੇ ਚੰਗੇਰੇ ਮਰਦਾਵੇਂ ਗੁਣਾਂ ਵਾਲਾ ਹੈਹਾਂ, ਇਹ ਜ਼ਰੂਰ ਹੈ ਕਿ ਵਿਅਕਤੀਗਤ ਆਜ਼ਾਦੀ ਦਾ ਜ਼ਰੂਰ ਚਾਹਵਾਨ ਹੈ, ਵੈਸੇ ਉਹ ਪੂਰਾ ਆਗਿਆਕਾਰੀ ਹੈਇਨ੍ਹਾਂ ਸਿਫ਼ਤਾਂ ਦਾ ਇਕੱਲਾ ਇਬਸਟਨ ਹੀ ਕਾਇਲ ਨਹੀਂ, ਉਸ ਤੋਂ ਬਿਨਾਂ ਪੰਜਾਬ ਵਿਚ ਵਸਦੇ ਜੱਟਾਂ ਬਾਰੇ ਐੱਚ. ਏ. ਰੋਜ਼, ਜੇ. ਡੀ. ਕਨਿੰਘਮ, ਏ. ਐੱਚ. ਬਿੰਗਲੇ, ਸੀ. ਐੱਚ. ਪੇਅਨੇ, ਲੈਪਲ ਗ੍ਰਿਫ਼ਿਨ, ਸਰ ਮੈਲਕੋਲਮ ਡਾਰਲਿੰਗ ਅਤੇ ਮੌਜੂਦਾ ਇਤਿਹਾਸਕਾਰ ਡਬਲਯੂ. ਐੱਚ. ਮਕਲਾਓਡ ਨੇ ਵੀ ਸਿੱਖ ਜੱਟਾਂ ਦੇ ਬਾਰੇ ਚੰਗੇ ਪ੍ਰਭਾਵ ਲਿਖੇ ਹਨ


ਭਾਵੇਂ ਕਿ ਬ੍ਰਾਹਮਣੀ ਜਾਤ-ਪ੍ਰਣਾਲੀ ਅਨੁਸਾਰ ਜੱਟ ਤਕਰੀਬਨ ਸ਼ੂਦਰਾਂ ਵਿਚ ਹੀ ਸ਼ਾਮਿਲ ਮੰਨੇ ਗਏ ਸਨ, ਪ੍ਰੰਤੂ ਜੱਟਾਂ ਨੇ ਖੁਦ ਅਜਿਹਾ ਕਦੀ ਨਹੀਂ ਮੰਨਿਆ ਉਨ੍ਹਾਂ ਨੇ ਸਮਾਜ ਵਿਚ ਆਪਣਾ ਮੌਜੂਦਾ ਮੁਕਾਮ ਖੁਦ ਆਪ ਬਣਾਇਆ ਹੈ। ਆਪਣੀ ਸੂਰਬੀਰਤਾ ਸਦਕਾ ਉਹ ਦੇਸ਼ ਦੇ ਰਾਖੇ ਬਣ ਕੇ ਉੱਚ ਕੁੱਲ ਵਾਲਿਆਂ ਦੀ ਹਿਫ਼ਾਜ਼ਤ ਕਰਦੇ ਰਹੇ ਹਨ ਅਤੇ ਹਿੰਦੂ ਸਮਾਜ ਵਿਚ ਕਸ਼ੱਤਰੀਆਂ ਤੋਂ ਵੀ ਉੱਪਰ ਨਿਕਲ ਗਏ। ਦੇਸ਼ ਦੇ ਬਿਹਤਰੀਨ ਕਾਸ਼ਤਕਾਰ ਹੋਣ ਸਦਕਾ ਉਹ ਦੇਸ਼ ਦੇ ਅੰਨਦਾਤਾ ਅਖਵਾਏ। ਸੰਤਾਲੀ ਤੋਂ ਬਾਅਦ ਰੱਕੜ ਪੰਜਾਬ ਨੂੰ ਆਬਾਦ ਕਰਨ ਤੋਂ ਬਿਨਾਂ ਯੂ. ਪੀ. ਦੇ ਤਰਾਈ ਇਲਾਕੇ ਵਿਚ ਜੰਗਲਾਂ ਨੂੰ ਵੱਢ ਕੇ ਖੇਤੀ ਕਰਕੇ ਹਿੰਦੁਸਤਾਨ ਹੱਥੋਂ ਬਾਹਰਲੇ ਦੇਸ਼ਾਂ ਤੋਂ ਅੰਨ ਮੰਗਣ ਲਈ ਫੜਿਆ ਠੂਠਾ ਸਦਾ ਲਈ ਛਡਵਾ ਦਿੱਤਾ। ਮਹਾਨ ਸਿੱਖ ਇਤਿਹਾਸਕਾਰ ਖੁਸ਼ਵੰਤ ਸਿੰਘ ਬਾ-ਵਜਾ ਹੀ ਲਿਖਦਾ ਹੈ ਕਿ ਦੇਸ਼ ਦੇ ਵਧੀਆ ਜਵਾਨ (ਫੌਜੀ) ਅਤੇ ਮਿਹਨਤੀ ਕਿਸਾਨ ਹੋਣ ਦੇ ਦੋ ਗੁਣਾਂ ਕਰਕੇ ਜੱਟ ਉਨ੍ਹਾਂ ਲੋਕਾਂ ਦਾ ਸਗੋਂ ਮਖੌਲ ਉਡਾਉਂਦਾ ਹੈ ਜੋ ਉਸ ਨੂੰ ਕੁਝ ਨਹੀਂ ਸਮਝਦੇ। ਉਹ ਡਰਪੋਕਾਂ ਦਾ ਮਖੌਲ ਉਡਾਉਂਦਾ ਹੈ ਤੇ ਇਸ ਕਰਕੇ ਬ੍ਰਾਹਮਣੀ ਸਮਾਜ ਨੂੰ ਨਫ਼ਰਤ ਕਰਦੇ। ਡਬਲਿਊ. ਐੱਚ. ਮੈਕਲਾਓਡ ਜੋ ਕਿ ਨਿਊਜ਼ੀਲੈਂਡ ਤੋਂ ਸੀ ਅਤੇ ਕਈ ਸਾਲ ਪੰਜਾਬ ਵਿਚ ਰਿਹਾ, ਵੀ ਮੰਨਦਾ ਹੈ ਕਿ ਜੱਟਾਂ ਦੀ ਸੋਹਣੀ ਪ੍ਰਭਾਵਸ਼ਾਲੀ ਦਿੱਖ ਸਦਕਾ ਅਤੇ ਉਨ੍ਹਾਂ ਅੰਦਰਲੀ ਬੇਤਹਾਸ਼ਾ ਸ਼ਕਤੀ ਸਦਕਾ ਪੇਂਡੂ ਪੰਜਾਬ ਵਿਚ ਉਨ੍ਹਾਂ ਦਾ ਕਈ ਸਦੀਆਂ ਤੋਂ ਬੋਲਬਾਲਾ ਰਿਹਾ ਹੈ


ਫੋਟੋ ਧੰਨਵਾਦ: 'ਖ਼ਾਲਸਾ ਫ਼ਤਹਿਨਾਮਾ'ਜੱਟਾਂ ਵਿਚ ਜਿਹੜੇ ਗੁਣ ਉੱਭਰ ਕੇ ਸਾਹਮਣੇ ਆਉਂਦੇ ਹਨ, ਉਨ੍ਹਾਂ ਅਨੁਸਾਰ ਉਹ ਸਪੱਸ਼ਟ, ਸਾਦੇ, ਬੇਹੱਦ ਦਿਆਲਤਾ ਵਾਲੇ ਲੋਕ ਹਨਉਹ ਇਕ ਨੰਬਰ ਦੇ ਮਹਿਮਾਨ-ਨਿਵਾਜ਼ ਹਨਖੁੱਲ੍ਹਾ ਖਾਂਦੇ ਹਨ, ਖੁੱਲ੍ਹ ਕੇ ਹੱਸਦੇ ਹਨ ਅਤੇ ਖੁੱਲ੍ਹਾ-ਡੁੱਲ੍ਹਾ ਜੀਵਨ ਜਿਊਂਦੇ ਹਨਸਮਝਿਆ ਜਾਂਦਾ ਰਿਹਾ ਹੈ ਕਿ ਉਹ ਕਾਫ਼ੀ ਹੱਦ ਤੱਕ ਇਮਾਨਦਾਰ ਲੋਕ ਹਨ ਅਤੇ ਸਬਰ-ਸੰਤੋਖ ਨਾਲ ਮਿਹਨਤ ਕਰਨ ਵਾਲੇ ਵਾਹੀਕਾਰ ਹਨਉਹ ਮੁੱਦਤਾਂ ਤੋਂ ਵਧੀਆ ਹੱਲ-ਵਾਹਕ ਅਤੇ ਉੱਤਮ ਪਸ਼ੂ-ਪਾਲਕ ਰਹੇ ਹਨਇਹ ਵੀ ਮੰਨਿਆ ਜਾਂਦੈ ਕਿ ਜੱਟ ਅਣਖੀ ਹੁੰਦੇ ਹਨ, ਕਿਸੇ ਦੀ ਐਂਠ ਨਹੀਂ ਮੰਨਦੇ। ਉਹ ਖ਼ੁਦਮੁਖ਼ਤਿਆਰ ਅਤੇ ਆਜ਼ਾਦਾਨਾ ਤਬੀਅਤ ਦੇ ਲੋਕ ਹਨ। ਉਹ ਹੱਲ ਅਤੇ ਹਥਿਆਰਾਂ ਨਾਲ ਇਕੋ ਜਿਹਾ ਪਿਆਰ ਕਰਦੇ ਹਨ। ਉਹ ਲੱਕ ਨਾਲ ਤਲਵਾਰ ਬੰਨ੍ਹ ਕੇ ਹੱਲ ਵਾਹੁਣ ਵਾਲੇ ਲੋਕ ਹਨ। ਲੈਪਲ ਗ੍ਰਿਫਿਨ ਨੇ ਤਾਂ ਇਥੋਂ ਤੱਕ ਮੰਨਿਆ ਹੈ ਕਿ ਉਹ ਦੁਨੀਆ ਦੀ ਕਿਸੇ ਵੀ ਸੂਰਬੀਰ ਕੌਮ ਤੋਂ ਘੱਟ ਨਹੀਂ। ਉਹ ਜ਼ਰ ਅਤੇ ਜੋਰੂ ਨਾਲੋਂ ਵੀ ਜ਼ਮੀਨ ਨੂੰ ਜ਼ਿਆਦਾ ਪਿਆਰ ਕਰਦੇ ਹਨ। ਉਨ੍ਹਾਂ ਨੂੰ ਚੋਖੀ ਖੁੱਲ੍ਹੀ ਜ਼ਮੀਨ ਦੇ ਕੇ ਭਾਵੇਂ ਬਾਰ ਵਿਚ ਲੈ ਜਾਓ, ਭਾਵੇਂ ਉਤਰਾਂਚਲ ਵਿਚ ਅਤੇ ਭਾਵੇਂ ਕੈਲੀਫੋਰਨੀਆ ਵਿਚਚੰਗੀਆਂ ਤਲਬਾਂ ਦੇ ਕੇ ਭਾਵੇਂ ਬਰਮਾ ਵਿਚ ਲੜਵਾ ਲਓ ਤੇ ਭਾਵੇਂ ਫਰਾਂਸ ਵਿਚ

 

ਜੱਟ ਬਾਰੇ ਇਹ ਵੀ ਕਿਹਾ ਜਾਂਦੈ ਕਿ ਉਹ ਏਨਾ ਅਣਖੀ ਹੈ ਕਿ ਮੁਸੀਬਤ ਪਈ 'ਤੇ ਵੀ ਉਹ ਮੰਗਤਾ ਨਹੀਂ ਬਣ ਸਕਦਾ, ਚੋਰ ਭਾਵੇਂ ਬਣ ਜਾਵੇ


ਡਾ. ਆਸਾ ਸਿੰਘ ਘੁੰਮਣ, ਅੰਗਰੇਜ਼ੀ ਵਿਭਾਗ, ਖ਼ਾਲਸਾ ਕਾਲਜ, ਸੁਲਤਾਨਪੁਰ ਲੋਧੀ

nadalaghuman@gmail.com

 

ਧੰਨਵਾਦ ਸਾਹਿਤ 'ਅਜੀਤ ਜਲੰਧਰ' ਵਿਚੋਂ


ਨੋਟ: ਜੱਟ ਹੋਣ ਦੇ ਨਾਤੇ ਲੇਖ ਅਦਾਰੇ ਵਲੋਂ ਆਪ ਟਾਈਪ ਕੀਤਾ ਗਿਆ। ਜੱਟ ਜਾਣਕਾਰੀ ਹੇਠ ਨਿਸ਼ਕਾਮ ਸੇਵਾ।


ਜੱਟਾਂ ਦਾ ਇਤਿਹਾਸ | Jatta da Ithaas ki c | History of Jatt | facts | Jaat Informational Punjabi Video - Punjab Made

ਪੁਨਰ ਤਾਜ਼ਾ ਕੀਤਾ: ੧੭.੦੮.੨੦੨੧ (17.08.2021)


ਹੁਣ ਨਾ ਵੱਜਣ ਦਮਾਮੇ ਜੱਟ ਕੋਲੋਂ, ਤੇ ਨਾ ਲਗਦਾ ਡਾਂਗ ਨੂੰ ਤੇਲ ਮੀਆਂ - ਲੇਖਕ: ਜੁਗਿੰਦਰ ਸੰਧੂ

ਜੱਟ ਗੋਤਾਂ ਦੇ ਵੱਡੇ ਅਤੇ ਪ੍ਰਸਿੱਧ ਪਿੰਡ

ਜੱਟ ਸਫ਼ੇ ਲਈ ਕਲਿੱਕ ਕਰੋ
ਹਰਦੀਪ ਸਫ਼ੇ ਲਈ ਕਲਿੱਕ ਕਰੋ
Deutsch ਸਫ਼ੇ ਲਈ ਕਲਿੱਕ ਕਰੋ
info@jattsite.com