ਹਰਦੀਪ ਸਿੰਘ ਮਾਨ ਕਲਾਕਾਰੀ

ਜੱਗਾ ਮਾਰਿਆ ਬੋਹੜ ਦੀ ਛਾਂਵੇਂ ...

'ਜੱਗੇ ਜੱਟ' ਦੇ ਜੀਵਨ ਦਾ ਸੰਖੇਪ ਲੇਖ

ਲੇਖਕ: ਹਰਨੇਕ ਸਿੰਘ ਘੜੂੰਆਂ

ਸਰਦੀਆਂ ਦੇ ਦਿਨ ਦੁਪਹਿਰ ਵੇਲੇ, ਅਸੀਂ ਸ਼ੇਖ਼ੂਪੁਰੇ ਤੋਂ ਲਾਹੌਰ ਜਾ ਰਹੇ ਸੀਸਾਹਮਣੇ ਸ਼ੀਸ਼ੇ ਵਿਚੋਂ ਪੈਂਦੀ ਧੁੱਪ ਮੇਰੇ ਸਰੀਰ ਨੂੰ ਗਰਮਾ ਰਹੀ ਸੀਧੁੱਪ ਦਾ ਨਿੱਘ ਕਦੇ ਕਦੇ ਮੈਨੂੰ ਅੱਖ ਝਮਕਣ ਲਈ ਮਜਬੂਰ ਕਰ ਦਿੰਦਾਅਰਸ਼ਦ ਵਿਰਕ ਨੇ ਸਟੀਰੀਓ ਦਾ ਬਟਨ ਦਬਾਇਆ, ਮਨ-ਮੋਹਣੇ ਸੰਗੀਤ ਨੇ ਮੈਨੂੰ ਇਕ-ਦਮ ਚੁਕੰਨਾ ਕਰ ਦਿੱਤਾ, 'ਲਓ ਸਰਦਾਰ ਸਾਹਿਬ ਇਹ ਕੈਸਟ ਤੁਹਾਡੇ ਲਈ ਲਾਈ ਏ' ਅਰਸ਼ਦ ਵਿਰਕ ਨੇ ਕਿਹਾਇਕ ਬੁਲੰਦ ਤੇ ਸੁਰੀਲੀ ਆਵਾਜ਼ ਵਿਚ ਪਹਿਲਾ ਟੱਪਾ ਸੁਣਿਆ:

 

'ਜੱਗਾ ਜੰਮਿਆ, ਫਜ਼ਰ ਦੀ ਬਾਂਗੇ,

ਲੋਂਢੇ ਵੇਲੇ ਖੇਡਦਾ ਫਿਰੇ',

ਦੂਜਾ ਟੱਪਾ ਸੀ:

'ਜੱਗਾ ਜੰਮਿਆ ਤੇ ਮਿਲਣ ਵਧਾਈਆਂ,

ਵੱਡਾ ਹੋ ਕੇ ਡਾਕੇ ਮਾਰਦਾ।'

ਮੇਰੇ ਮੂੰਹੋਂ ਇਕਦਮ ਨਿਕਲ ਗਿਆ, 'ਯਾਰ ਇਹ ਜੱਗਾ ਤੇ ਸਾਡਾ ਏ?'

'ਨਹੀਂ ਸਰਦਾਰ ਸਾਹਿਬ, ਇੰਨੀ ਜ਼ਿਆਦਤੀ ਨਾ ਕਰੋਜੱਗਾ ਵੀ ਤੁਹਾਡਾ ਤੇ ਕਸ਼ਮੀਰ ਵੀ ਤੁਹਾਡਾ, ਤੇ ਫਿਰ ਸਾਡੇ ਪੱਲੇ ਕੀ ਰਿਹਾ'?,

 

ਇੰਨਾ ਆਖ ਕੇ ਅਰਸ਼ਦ ਵਿਰਕ ਖਿੜਖਿੜਾ ਕੇ ਹੱਸ ਪਿਆਲੱਗਦੇ ਹੱਥ 'ਨਵੀਦ ਵੜੈਚ' ਦਾ ਵੀ ਬਹਿਸ ਵਿਚ ਲੱਤ ਅੜਾਉਣ ਨੂੰ ਜੀਅ ਕਰ ਆਇਆ 'ਦੇਖੋ ਸਰਦਾਰ ਸਾਹਿਬ, ਨਾ ਜੱਗਾ ਹਿੰਦੁਸਤਾਨ ਦਾ ਏ, ਨਾ ਪਾਕਿਸਤਾਨ ਦਾ ਏ, ਜੱਗ ਤਾਂ ਪੰਜਾਬ ਦਾ ਏ, ਜੱਗਾ ਪੰਜਾਬ ਦਾ ਮਸ਼ਹੂਰ ਕਿਰਦਾਰ ਜੋ ਹੋਇਆ'

 

ਇਹ ਟੱਪੇ ਪਾਕਿਸਤਾਨੀ ਪੰਜਾਬ ਦੇ ਮਹਾਨ ਗਾਇਕ ਸ਼ੌਕਤ ਅਲੀ ਨੇ ਗਾਏ ਸਨਜਿਉਂ ਜਿਉਂ ਟੱਪੇ ਚੱਲਦੇ ਗਏ ਮੇਰੇ ਜਿਸਮ ਵਿਚ ਥਰਥਰਾਹਟ ਜਿਹੀ ਛਿੜ ਗਈ, ਅਜੀਬ ਕਿਸਮ ਦੀਆਂ ਚਿਣਗਾਂ ਜਿਸਮ ਵਿਚੋਂ ਨਿਕਲਦੀਆਂ ਮਹਿਸੂਸ ਹੋ ਰਹੀਆਂ ਸਨਅਸੀਂ ਛੋਟੀ ਉਮਰੇ ਗਰਮੀਆਂ ਦੀਆਂ ਛੁੱਟੀਆਂ ਵਿਚ ਮਾਲ ਚਾਰਦੇ ਜੱਗਾ ਗਾਉਂਦੇ ਹੁੰਦੇ ਸਾਂਪਰ ਹੈਰਾਨੀ ਵਾਲੀ ਗੱਲ ਇਹ ਸੀ, ਇਕ ਡਾਕੂ ਪਾਕਿਸਤਾਨ ਵਿਚ ਅਜੇ ਵੀ ਸਾਡੇ ਨਾਲੋਂ ਕਿਤੇ ਵੱਧ ਹਰਮਨ ਪਿਆਰਾ ਮੰਨਿਆ ਜਾਂਦਾ ਹੈ

 

ਬੜੇ ਲੋਕਾਂ ਤੋਂ ਇਧਰਲੇ ਤੇ ਓਧਰਲੇ ਪੰਜਾਬ ਵਿਚ ਜੱਗੇ ਦੇ ਪਿੰਡ ਅਤੇ ਪਤੇ ਬਾਰੇ ਜਾਣਕਾਰੀ ਲੈਣ ਦੀ ਕੋਸ਼ਿਸ਼ ਕੀਤੀ, ਪਰ ਕੋਈ ਉੱਘ-ਸੁੱਘ ਨਾ ਮਿਲੀਮੈਨੂੰ ਜੱਗੇ ਦੀ ਜਵਾਨੀ ਜਾਣਨ ਦੀ ਇਕ ਤਲਬ ਜਿਹੀ ਲੱਗ ਗਈਕਿਸੇ ਸੱਜਣ ਨੇ ਦੱਸਿਆ: 'ਕਰਨਾਲ ਤੋਂ ਕੁਝ ਕਿਲੋਮੀਟਰ ਪਹਿਲਾਂ ਨਹਿਰ ਦੇ ਕੰਡੇ ਜੀ.ਟੀ. ਰੋਡ ਤੋਂ ਕੁੱਝ ਕਦਮਾਂ ਉੱਤੇ ਬਰੋਟੇ ਹੇਠ ਜੱਗੇ ਦੀ ਸਮਾਧ ਬਣੀ ਹੋਈ ਹੈ, ਇੱਥੇ ਹੀ ਜੱਗਾ ਕਤਲ ਹੋਇਆ ਸੀ' ਪਰ ਪੜਤਾਲ ਕਰਨ 'ਤੇ ਇਹ ਸੱਚ ਨਾ ਨਿਕਲਿਆਫਿਰ ਮੋਟੇ ਤੌਰ 'ਤੇ ਅੰਦਾਜ਼ਾ ਲਗਾਇਆ ਕਿ ਜੱਗੇ ਦੇ ਲਾਇਲਪੁਰ ਡਾਕਾ ਮਾਰਨ ਦਾ ਜ਼ਿਕਰ ਆਉਂਦਾ ਹੈ,

'ਜੱਗੇ ਮਾਰਿਆ ਲਾਇਲਪੁਰ ਡਾਕਾ,

ਤਾਰਾਂ ਖੜਕ ਗਈਆਂ।'

 

ਇਸ ਦਾ ਮਤਲਬ ਜੱਗਾ ਪੰਜਾਬ ਦੇ ਓਸ ਪਾਸੇ ਪੈਦਾ ਹੋਇਆਇਸ ਘਟਨਾ ਨੂੰ ਆਧਾਰ ਮੰਨ ਕੇ ਪੜਤਾਲ ਕਰਨੀ ਸ਼ੁਰੂ ਕੀਤੀਕੁਝ ਅਰਸਾ ਪਹਿਲਾਂ ਅਚਾਨਕ ਮੇਰੀ ਮੁਲਾਕਾਤ ਜਥੇਦਾਰ ਹਰੀ ਸਿੰਘ ਵਿਰਕ ਨਾਲ ਹੋਈਜਥੇਦਾਰ ਸਾਹਿਬ ਨੇ ਮੈਨੂੰ ਜੱਗੇ ਦਾ ਖੁਰਾ ਲੱਭ ਕੇ ਦਿੱਤਾ

 

ਜੱਗਾ ਦਾ ਜਨਮ ੧੯੦੧ ਤੇ ੧੯੦੨ ਦੇ ਨੇੜੇ ਪਿੰਡ ਬੁਰਜ ਰਣ ਸਿੰਘ ਵਾਲਾ ਤਹਿਸੀਲ ਚੂੰਨੀਆਂ, ਜਿਲ੍ਹਾ ਕਸੂਰ ਵਿਖੇ ਹੋਇਆਜੱਗੇ ਦੇ ਬਾਪੂ ਸਰਦਾਰ ਮੱਖਣ ਸਿੰਘ ਦਾ ਸਾਇਆ ਜੱਗੇ ਦੇ ਸਿਰੋਂ ਬਚਪਨ ਵਿਚ ਹੀ ਉੱਠ ਗਿਆ ਸੀ ਤੇ ਉਸ ਦਾ ਪਾਲਣ-ਪੋਸ਼ਣ ਜੱਗੇ ਦੇ ਚਾਚੇ ਰੂਪ ਸਿੰਘ ਤੇ ਜੱਗੇ ਦੀ ਮਾਂ ਭਾਗਣ ਦੀ ਦੇਖ ਰੇਖ ਹੇਠ ਹੋਇਆ, ਜਿਨ੍ਹਾਂ ਨੂੰ ਜੱਗਾ ਬਹੁਤ ਪਿਆਰਾ ਸੀਜਦੋਂ ਜੱਗਾ ਪੁਠੀਰ ਹੋਇਆ, ਉਹ ਸ਼ੌਕੀਆ ਕਦੇ ਕਦੇ ਦੋਸਤਾਂ ਨਾਲ ਮਾਲ ਪਸ਼ੂ ਚਾਰਨ ਚਲਿਆ ਜਾਂਦਾਉਂਝ ਚਾਚਾ ਉਸ ਨੂੰ ਘੱਟ-ਵੱਧ ਹੀ ਕੰਮ ਕਰਨ ਦਿੰਦਾ ਸੀ ਤੇ ਸੀ ਵੀ ਜੱਗਾ ੨੫੦ ਕਿੱਲੇ ਦਾ ਮਾਲਕ

 

ਇਕ ਦਿਨ ਜੱਗਾ ਡੰਗਰ ਚਾਰਦਾ ਸ਼ਰੀਕੇ ਦੇ ਚਾਚੇ ਇੰਦਰ ਸਿੰਘ ਦੇ ਖੇਤ ਵਿੱਚੋਂ ਸਾਰੇ ਦੋਸਤਾਂ ਲਈ ਗੰਨਿਆਂ ਦੀ ਸੱਥਰੀ ਪੁੱਟ ਲਿਆਇਆਇੰਦਰ ਸਿੰਘ ਨੇ ਜੱਗੇ ਦੇ ਧੌਲ਼-ਧੱਫਾ ਕਰ ਦਿੱਤਾ, ਜੱਗੇ ਨੇ ਰਾਤੀਂ ਇੰਦਰ ਸਿੰਘ ਦੇ ਖੂਹ ਦਾ ਬੈੜ ਟੋਟੇ-ਟੋਟੇ ਕਰਕੇ ਖੂਹ ਵਿਚ ਸੁੱਟ ਦਿੱਤਾਜਦੋਂ ਇੰਦਰ ਸਿੰਘ ਨੇ ਥਾਣੇ ਜਾਣ ਦੀ ਗੱਲ ਕਹੀ ਤਾਂ ਸਾਰੇ ਸ਼ਰੀਕੇ ਵਾਲਿਆਂ ਨੇ ਕਿਹਾ, "ਤੈਨੂੰ ਇਸ ਦਾ ਨਾਂ ਜਗਤ ਸਿੰਘ ਰੱਖਣ ਬਾਰੇ ਕਿਸ ਨੇ ਕਿਹਾ ਸੀ?"

 

ਪਿੰਡ ਬੁਰਜ ਰਣ ਸਿੰਘ ਵਾਲਾ ਵਿਚ ਬਹੁਤੇ ਘਰ ਮੁਸਲਮਾਨ ਤੇਲੀਆਂ ਦੇ ਸਨਸਿਰਫ਼ ੧੭-੧੮ ਘਰ ਜੱਟ ਸਿੱਖਾਂ ਦੇ ਸਨ, ਇਨ੍ਹਾਂ ਦਾ ਗੋਤ ਸਿੱਧੂ ਸੀਦੋਵਾਂ ਫਿਰਕਿਆਂ ਦੇ ਲੋਕ ਬੜੇ ਪਿਆਰ ਮੁਹੱਬਤ ਨਾਲ ਰਹਿੰਦੇ ਸਨ ਜੱਗੇ ਨੇ ਜਵਾਨੀ ਦੀ ਦਹਿਲੀਜ਼ 'ਤੇ ਪੈਰ ਰੱਖਦਿਆਂ ਅਖਾੜਿਆਂ ਵਿਚ ਘੁਲਣਾ ਸ਼ੁਰੂ ਕਰ ਦਿੱਤਾਇੱਕ ਹੋਰ ਤੇਲੀਆਂ ਦਾ ਮੁੰਡਾ ਜੱਗੇ ਨਾਲ ਅਖਾੜਿਆਂ ਵਿਚ ਘੁਲਣ ਜਾਂਦਾ ਸੀ ਜਿਸ ਦਾ ਨਾਮ ਸੀ 'ਸੋਹਣ'ਸੋਹਣ ਤੇਲੀ ਨੇ ਜੱਗੇ ਨਾਲ ਮਰਦੇ ਦਮ ਤੀਕ ਦੋਸਤੀ ਨਿਭਾਈ ਜੱਗੇ ਦਾ ਵਿਆਹ ਤਲਵੰਡੀ ਪਿੰਡ ਦੀ ਇੰਦਰ ਕੌਰ ਨਾਂ ਦੀ ਕੁੜੀ ਨਾਲ ਹੋਇਆਇਨ੍ਹਾਂ ਦੇ ਘਰ ਇਕ ਕੁੜੀ ਪੈਦਾ ਹੋਈ ਜਿਸ ਦਾ ਨਾਂ 'ਗਾਭੋ' ਰੱਖਿਆ ਗਿਆਅੱਜ-ਕੱਲ੍ਹ ਗਾਭੋ ਲੰਬੀ ਨੇੜੇ ਪਿੰਡ ਵੱਣਵਾਲਾ ਵਿਚ ਰਹਿੰਦੀ ਹੈ, ਜਿਸ ਦੀ ਉਮਰ ਲਗਭਗ ੮੦ ਸਾਲਾਂ ਦੇ ਨੇੜੇ ਹੈ

 

ਫਰੰਗੀ ਦੇ ਰਾਜ ਵੇਲੇ ਹਰ ਗੱਭਰੂ 'ਤੇ ਨਿਗ੍ਹਾ ਰੱਖੀ ਜਾਂਦੀ ਸੀ, ਜਿਸ ਵਿਚ ਕੁੱਝ ਕਣੀ ਹੋਵੇ ਜਾਂ ਥੋੜ੍ਹੀ ਬਹੁਤ ਅਜ਼ਾਦ-ਦਾਨਾ ਤਬੀਅਤ ਦਾ ਮਾਲਕ ਹੋਵੇਸਰਕਾਰ ਦੀ ਪਹਿਲੀ ਇਕਾਈ ਜੋ ਇਲਾਕੇ ਵਿਚ ਦਹਿਸ਼ਤ ਰੱਖਦੀ ਹੁੰਦੀ ਸੀ, ਉਸ ਦੇ ਆਮ ਮੈਂਬਰ ਪਿੰਡ ਦਾ ਪਟਵਾਰੀ, ਨੰਬਰਦਾਰ, ਇਲਾਕੇ ਦਾ ਥਾਣੇਦਾਰ ਤੇ ਸਫ਼ੈਦਪੋਸ਼ ਹੁੰਦੇ ਸਨਹਰ ਵਿਅਕਤੀ ਨੂੰ ਇਨ੍ਹਾਂ ਅੱਗੇ ਸਿਰ ਝੁਕਾਉਣਾ ਪੈਂਦਾ ਸੀ, ਪਰ ਜੱਗੇ ਨੂੰ ਇਹ ਮਨਜ਼ੂਰ ਨਹੀਂ ਸੀ।

 

ਜੱਗੇ ਦਾ ਕੱਦ ਦਰਮਿਆਨਾ, ਰੰਗ ਕਣਕ ਵੰਨਾ, ਨਕਸ਼ ਤਿੱਖੇ, ਪਹਿਲਵਾਨਾਂ ਵਾਲਾ ਜੁੱਸਾ, ਦੂਹਰੇ ਛੱਲੇ ਵਾਲੀਆਂ ਮੁੱਛਾਂ ਤੇ ਅਣਖੀਲਾ ਸੁਭਾਅ ਸੀਜੱਗਾ ਪਿੰਡ ਦੇ ਪਟਵਾਰੀ ਕੋਲੋਂ ਜ਼ਮੀਨ ਦੀਆਂ ਫਰਦਾਂ ਲੈਣ ਗਿਆ, ਨਾ ਪਟਵਾਰੀ ਨੂੰ ਸਾਹਿਬ-ਸਲਾਮ, ਨਾ ਕੋਈ ਫੀਸ, ਇਸ ਤਰ੍ਹਾਂ ਫਰਦਾਂ ਦੇਣਾ ਤੇ ਪਟਵਾਰੀ ਦੀ ਹੱਤਕ ਸੀਅਖੀਰ ਗੱਲ ਤੂੰ-ਤੂੰ ਮੈਂ-ਮੈਂ ਤੇ ਆ ਗਈਜੱਗੇ ਨੇ ਪਟਵਾਰੀ ਨੂੰ ਢਾਅ ਕੇ ਕੁੱਟਿਆਪਟਵਾਰੀ ਨੂੰ ਫਰਦਾਂ ਵੀ ਦੇਣੀਆਂ ਪਈਆਂ ਤੇ ਮਿੰਨਤਾਂ ਕਰਕੇ ਖਹਿੜਾ ਛੁਡਵਾਉਣਾ ਪਿਆ

 

ਇਕ ਟੱਪੇ ਵਿਚ ਜ਼ਿਕਰ ਆਉਂਦਾ ਹੈ:

'ਕੱਚੇ ਪੁਲਾਂ 'ਤੇ ਲੜਾਈਆਂ ਹੋਈਆਂ,

ਛਵ੍ਹੀਆਂ ਦੇ ਘੁੰਡ ਮੁੜ ਗਏ।'

 

ਕੱਚੇ ਪੁਲ ਪਿੰਡ ਤਲਵੰਡੀ ਤੇ ਬੁਰਜ ਪਿੰਡ ਦੇ ਵਿਚਕਾਰ ਹੁੰਦੇ ਸਨਬਹਿੜਵਾਲੇ ਦੇ ਨਕਈ ਆਪਣੀ ਭੂਆ ਦੇ ਪਿੰਡ ਤਲਵੰਡੀ ਰਹਿੰਦੇ ਸਨ, ਜੋ ਬੜੇ ਭੂਤਰੇ ਹੋਏ ਸਨਇਹ ਮਹਾਰਾਜਾ ਰਣਜੀਤ ਸਿੰਘ ਦੇ ਸਹੁਰੇ ਪਰਿਵਾਰ ਨਾਲ ਤਾਅਲੁਕ ਰੱਖਦੇ ਸਨਇਨ੍ਹਾਂ ਦੀ ਮਰਜ਼ੀ ਤੋਂ ਬਿਨਾਂ ਕੋਈ ਕੱਚੇ ਪੁਲਾਂ ਤੋਂ ਲੰਘ ਨਹੀਂ ਸੀ ਸਕਦਾਜਦੋਂ ਜੱਗਾ ਘੋੜੀ 'ਤੇ ਚੜ੍ਹ ਕੇ ਪੁਲ ਲੰਘਣ ਲੱਗਿਆਂ, ਉਹਨਾਂ ਵਿਚੋਂ ਇਕ ਨੇ ਘੋੜੀ ਦੀ ਪਿੱਠ 'ਤੇ ਡਾਂਗ ਮਾਰ ਕੇ ਘੋੜੀ ਨੂੰ ਸਣੇ ਜੱਗੇ ਜ਼ਮੀਨ 'ਤੇ ਸੁੱਟ ਲਿਆਜੱਗਾ ਇਕੱਲਾ ਤੇ ਨਕਈ ਚਾਰ-ਪੰਜ ਭਰਾ ਸਨਜੱਗੇ ਨੇ ਸਾਰਿਆਂ ਨੂੰ ਛਵੀ ਨਾਲ ਵਾਅਣੇ ਪਾ ਲਿਆਉਹ ਇੰਨੇ ਡਰੇ ਕਿ ਉਸ ਤੋਂ ਬਾਅਦ ਇਲਾਕਾ ਛੱਡ ਕੇ ਲਾਹੌਰ ਰਹਿਣ ਲੱਗ ਪਏ

 

ਇਲਾਕਾ ਵਿਚ ਜੱਗੇ ਦੀ ਚੜ੍ਹਤ ਮੋਕਲ ਦੇ ਜ਼ੈਲਦਾਰ ਨੂੰ ਕੰਡੇ ਵਾਂਗੂੰ ਚੁਭਣ ਲੱਗ ਪਈਇਹ ਜ਼ੈਲਦਾਰ ਨੂੰ ਆਪਣੀ ਧੌਂਸ ਲਈ ਇਕ ਵੰਗਾਰ ਜਾਪਦੀ ਸੀਉਸਨੇ ਜੱਗੇ ਉੱਤੇ ਝੂਠਾ ਕੇਸ ਪੁਆ ਕੇ ਚਾਰ ਸਾਲ ਦੀ ਕੈਦ ਕਰਵਾ ਦਿੱਤੀਜੱਗਾ ਕੈਦ ਕੱਟ ਕੇ ਆਇਆ ਹੀ ਸੀ, ਉਨ੍ਹਾਂ ਦਿਨਾਂ ਵਿਚ ਪਿੰਡ ਭਾਈ ਫੇਰੂ ਚੋਰੀ ਹੋ ਗਈਇਹ ਪਿੰਡ ਕੱਚੀ ਕੋਠੀ ਥਾਣੇ ਵਿਚ ਪੈਂਦਾ ਸੀਇਸ ਥਾਣੇ ਵਿਚ ਇਕ ਬੜਾ ਅੜਬ ਕਿਸਮ ਦਾ ਥਾਣੇਦਾਰ ਲੱਗਿਆ ਸੀ, ਜਿਸ ਦਾ ਨਾਮ ਅਸਗਰ ਅਲੀ ਤੇ ਜ਼ਾਤ ਦਾ ਜੱਟ ਮੁਸਲਮਾਨ ਸੀਜ਼ੈਲਦਾਰ ਤੇ ਥਾਣੇਦਾਰ ਲਈ ਇਹ ਵਧੀਆ ਮੌਕਾ ਸੀ, ਜੱਗੇ ਦੀ ਧੌਣ 'ਚੋਂ ਕਿੱਲਾ ਕੱਢਣ ਲਈ

 

ਥਾਣੇਦਾਰ ਦੇ ਸੁਨੇਹਾ ਭੇਜਣ 'ਤੇ ਜੱਗੇ ਨੇ ਪੇਸ਼ ਹੋਣ ਤੋਂ ਨਾਂਹ ਕਰ ਦਿੱਤੀਇਲਾਕੇ ਦੇ ਕੁਝ ਮੁਹਤਬਰ ਸੱਜਣ ਜਿਹੜੇ ਜੱਗੇ ਦੇ ਪਰਿਵਾਰ ਨਾਲ ਸਾਂਝ ਰੱਖਦੇ ਸਨ, ਉਸਨੂੰ ਪੇਸ਼ ਹੋਣ ਲਈ ਮਨਾਉਣ ਵਿਚ ਕਾਮਯਾਬ ਹੋ ਗਏਇਨ੍ਹਾਂ ਦੇ ਨਾਮ ਇਸ ਪ੍ਰਕਾਰ ਹਨ: ਕੇਹਰ ਸਿੰਘ ਕਾਵਾਂ, ਮਹਿਲ ਸਿੰਘ ਕਾਵਾਂ ਤੇ ਦੁੱਲਾ ਸਿੰਘ ਜੱਜਲਜੱਗੇ ਨੂੰ ਦੁੱਲਾ ਸਿੰਘ ਜੱਜਲ ਨੇ ਆਪਣਾ ਧਰਮ ਦਾ ਪੁੱਤਰ ਬਣਾਇਆ ਹੋਇਆ ਸੀਬਾਅਦ ਵਿਚ ਦੁੱਲਾ ਸਿੰਘ ਦੇ ਪਰਿਵਾਰ ਨੇ ਸ਼ਰੀਕੇ ਦੇ ਅੱਠ ਬੰਦੇ ਕਤਲ ਕੀਤੇ ਅਤੇ ਦੁੱਲਾ ਸਿੰਘ ਸਮੇਤ ਅੱਠ ਬੰਦੇ ਫਾਂਸੀ ਲੱਗੇ

 

ਜੱਗਾ ਤਿਆਰ ਹੋ ਕੇ ਇਨ੍ਹਾਂ ਨਾਲ ਤੁਰ ਪਿਆ, ਪਰ ਰਾਹ ਵਿਚ ਥਾਣੇਦਾਰ ਦੇ ਸਖ਼ਤ ਸੁਭਾਅ ਬਾਰੇ ਸੋਚ ਕੇ ਰੁਕ ਗਿਆਉਹਨੇ ਸਾਰਿਆਂ ਨੂੰ ਸਾਫ਼ ਕਹਿ ਦਿੱਤਾ, "ਜੇ ਥਾਣੇਦਾਰ ਨੇ ਗਾਲ਼ੀ ਗਲੋਚ ਕੀਤੀ, ਮੈਥੋਂ ਬਰਦਾਸ਼ਤ ਨ੍ਹੀ ਜੇ ਹੋਣੀ, ਖ਼ਾਹ-ਮਖ਼ਾਹ ਦਾ ਪੰਗਾ ਪੈ ਜੂ ... ਮੈਂ ਵਾਪਸ ਚੱਲਿਐਂ ...।"

 

ਥਾਣੇਦਾਰ ਦੇ ਕਸਾਈ ਸੁਭਾਅ ਨੂੰ ਸਾਰੇ ਜਾਣਦੇ ਸਨਉਸ ਦਿਨ ਤੋਂ ਬਾਅਦ ਜੱਗਾ ਭਗੌੜਾ ਹੋ ਗਿਆਸਭ ਤੋਂ ਪਹਿਲਾਂ ਉਸ ਨੇ ਸਿਪਾਹੀ ਦੀ ਬੰਦੂਕ ਖੋਹੀਦੂਜੀ ਬੰਦੂਕ ਆਤਮਾ ਸਿੰਘ ਆਚਰਕੇ ਤੋਂ ਖੋਹੀ ਜੱਗੇ ਨੇ ਪਹਿਲਾਂ ਡਾਕਾ ਪਿੰਡ ਘੁਮਿਆਰੀ ਵਾਲੇ ਸਰਾਫ਼ਾਂ ਦੇ ਘਰ ਮਾਰਿਆ ਜੋ ਸਰਾਫ਼ੇ ਦੇ ਨਾਲ ਸ਼ਾਹੂਕਾਰਾ ਵੀ ਕਰਦੇ ਸਨਘੁਮਿਆਰੀ ਵਾਲਾ ਪਿੰਡ ਲਾਹੌਰ ਤੇ ਕਸੂਰ ਦੇ ਬਾਰਡਰ 'ਤੇ ਹੈਜੱਗੇ ਦੇ ਨਾਲ ਹੋਰ ਸਾਥੀ ਝੰਡਾ ਸਿੰਘ ਨਿਰਮਲ ਕੇ ਤੇ ਠਾਕੁਰ ਸਿੰਘ ਮੰਡਿਆਲੀ ਦਾ ਸੀ, ਇਨ੍ਹਾਂ ਨੇ ਸਰਾਫ਼ਾਂ ਦਾ ਸੋਨਾ ਲੁੱਟਿਆ ਤੇ ਲੋਕਾਂ ਦੇ ਕਰਜ਼ੇ ਦੀਆਂ ਵਹੀਆਂ ਅੱਗ ਲਾ ਕੇ ਸਾੜ ਦਿੱਤੀਆਂਝੰਡਾ ਸਿੰਘ ਦੇ ਝੂੰਹ 'ਤੇ ਬੈਠ ਕੇ ਸੋਨਾ ਵੰਡਿਆ ਜੋ ਸਾਰਿਆਂ ਨੂੰ ਡੇਢ-ਡੇਢ ਸੇਰ ਆਇਆ

 

ਇਸ ਤੋਂ ਬਾਅਦ ਜੱਗੇ ਨੇ ਆਪਣਾ ਵੱਖਰਾ ਗਰੁੱਪ ਬਣਾ ਲਿਆਇਸ ਦੇ ਨਵੇਂ ਸਾਥੀ ਬਣੇ ਬੰਤਾ ਸਿੰਘ, ਸੋਹਣ ਤੇਲੀ, ਲਾਲੂ ਨਾਈ, ਭੋਲੂ ਤੇ ਬਾਵਾਲਾਲੂ ਨਾਈ ਰੋਟੀ-ਟੁੱਕ ਬਣਾਉਣ ਦਾ ਬੜਾ ਮਾਹਰ ਸੀ ਤੇ ਜਦੋਂ ਸਾਰੇ ਸੌਂ ਜਾਂਦੇ, ਹੱਥ ਵਿਚ ਬੰਦੂਕ ਲੈ ਕੇ ਪਹਿਰਾ ਦਿੰਦਾ

 

ਭਾਵੇਂ ਜੱਗੇ ਨੇ ਕਾਫ਼ੀ ਡਾਕੇ ਮਾਰੇ ਪਰ ਮਸ਼ਹੂਰ ਸਾਇਦਪੁਰ ਤੇ ਲਾਇਲਪੁਰ ਦੇ ਹੀ ਸਨਜੱਗੇ ਦਾ ਭਤੀਜਾ ਠਾਕੁਰ ਸਿੰਘ, ਡੀ.ਐਸ.ਪੀ. ਕਸੂਰ ਦਾ ਰੀਡਰ ਸੀਡੀ. ਐਸ. ਪੀ. ਨੇ ਠਾਕੁਰ ਸਿੰਘ ਨੂੰ ਜੱਗੇ ਨੂੰ ਪੇਸ਼ ਕਰਵਾਉਣ ਵਿਚ ਮਦਦ ਕਰਨ ਲਈ ਕਿਹਾਅੱਗੋਂ ਜੱਗੇ ਨੇ ਠਾਕੁਰ ਸਿੰਘ ਨੂੰ ਕਿਹਾ ਪਹਿਲਾਂ ਤੂੰ ਮੇਰੀ ਇਕ ਖਾਹਸ਼ ਪੂਰੀ ਕਰਦੇ, ਮੇਰਾ ਡੀ.ਐਸ.ਪੀ. ਕਸੂਰ ਨਾਲ ਮੁਕਾਬਲਾ ਕਰਵਾ ਕੇਠਾਕੁਰ ਸਿੰਘ ਦੋ ਪੁੜਾਂ ਦੇ ਵਿਚ ਫਸਿਆ ਸੀ, ਉਸ ਕੋਲ ਦੜ-ਵੱਟ ਲੈਣ ਤੋਂ ਬਿਨਾਂ ਕੋਈ ਚਾਰਾ ਨਹੀਂ ਸੀ

 

ਜੱਗਾ ਜਿਸ ਪਿੰਡ ਜਾਂਦਾ ਸੀ, ਪੁਲਿਸ ਨੂੰ ਪਹਿਲਾਂ ਸੁਨੇਹਾ ਭਿਜਵਾ ਦਿੰਦਾ ਸੀ: ਜੇ ਫੜਨਾ ਹੈ ਤਾਂ ਆ ਕੇ ਫੜ ਲੈਣ, ਨਹੀਂ ਬਾਅਦ ਵਿਚ ਪਿੰਡ ਵਾਲਿਆਂ ਨੂੰ ਤੰਗ ਨਾ।

 

ਇਕ ਵਾਰ ਜੱਗਾ ਆਪਣੇ ਨਾਨਕੇ ਪਿੰਡ ਘੁੰਮਣਕੇ ਰਾਸ ਦੇਖਣ ਗਿਆਉਸ ਦਾ ਸੁਨੇਹਾ ਭੇਜਣ 'ਤੇ ਵੀ ਸਾਰੀ ਰਾਤ ਕੋਈ ਪੁਲਿਸ ਵਾਲਾ ਨੇੜੇ ਨਹੀਂ ਢੁੱਕਿਆਜੱਗੇ ਨੇ ਕਈ ਗਰੀਬਾਂ ਦੇ ਸ਼ਾਹੂਕਾਰਾਂ ਕੋਲੋਂ ਵਹੀਆਂ-ਖਾਤੇ ਪੜਵਾ ਕੇ ਕਰਜ਼ੇ ਮਾਫ਼ ਕਰਵਾਏਲਾਖੂਕੇ ਪਿੰਡ ਦੀ ਇਕ ਔਰਤ ਨੂੰ ਧਰਮ ਭੈਣ ਬਣਾਇਆ ਹੋਇਆ ਸੀ, ਜਿਹੜੀ ਕਈ ਵਾਰ ਵੇਲੇ ਕੁਵੇਲੇ ਰੋਟੀਆਂ ਬਣਾ ਕੇ ਭੇਜਦੀ ਸੀਜੱਗੇ ਨੇ ਉਸ ਔਰਤ ਨੂੰ ਇਕ ਵਾਰ ਕਾਫ਼ੀ ਅਸ਼ਰਫ਼ੀਆਂ ਦਿੱਤੀਆਂਇਸੇ ਤਰ੍ਹਾਂ ਇਕ ਬਿਰਧ ਸਰਦੀਆਂ ਦੇ ਦਿਨਾਂ ਵਿਚ ਠਰੂੰ-ਠਰੂੰ ਕਰਦਾ ਗਾਜਰਾਂ ਵੇਚ ਰਿਹਾ ਸੀ, ਪੁੱਛਣ 'ਤੇ ਪਤਾ ਲੱਗਾ ਕਿ ਵਿਚਾਰੇ ਦਾ ਕੋਈ ਪੁੱਤ ਧੀ ਨਹੀਂਜੱਗੇ ਨੇ ਉਸ ਬਜ਼ੁਰਗ ਨੂੰ ਲੱਪ ਭਰ ਕੇ ਅਸ਼ਰਫ਼ੀਆਂ ਦਾ ਦਿੱਤਾਇਨ੍ਹਾਂ ਦਿਨਾਂ ਵਿਚ ਇਲਾਕੇ ਦੀ ਪੁਲਿਸ ਜਿੰਦਰੇ-ਕੁੰਡੇ ਲਗਾ ਕੇ ਸੌਂਦੀ ਸੀ, ਉਨ੍ਹਾਂ ਨੂੰ ਡਰ ਸੀ ਕਿ ਕਿਤੇ ਜੱਗਾ ਅਸਲਾ ਲੁੱਟ ਕੇ ਨਾ ਲੈ ਜਾਵੇਥਾਣੇਦਾਰ ਅਸਗਰ ਅਲੀ ਨੇ ਆਪਣੀ ਸੁਰੱਖਿਆ ਲਈ ਦੋ ਦਰਵਾਜੇ ਲਾ ਲਏ

 

ਜੱਗੇ ਦੇ ਸਾਥੀ ਬੰਤਾ ਸਿੰਘ ਦੀ ਆਪਣੀ ਚਾਚੀ ਨਾਲ ਕਈ ਵਾਰ ਨੋਕ-ਝੋਕ ਹੋਈ। ਉਸ ਦੀ ਚਾਚੀ ਦੇ ਉਸੇ ਪਿੰਡ ਦੇ (ਥੰਮਣ ਕੇ ਵਾਲਾ) ਦੇ ਵੈਰਾਗੀ ਨਾਲ ਨਾ-ਜਾਇਜ਼ ਤੁਅਲਕਾਤ ਸਨ। ਦੋਨਾਂ ਨੂੰ ਕਈ ਵਾਰ ਟੋਕਿਆ ਪਰ ਬਾਜ਼ ਨਾ ਆਏ। ਇਕ ਦਿਨ ਬੰਤੇ ਦੀ ਚਾਚੀ ਠੰਡ ਵਿਚ ਧੂਣੀ ਅੱਗੇ ਅੱਗ ਸੇਕ ਰਹੀ ਸੀ। ਬੰਤੇ ਤੇ ਜੱਗੇ ਨੇ ਅਖੀਰੀ ਤਾਕੀਦ ਕੀਤੀ ਪਰ ਉਸ ਨੇ ਜਵਾਬ ਦਿੱਤਾ: "ਜੋ ਕਰਨਾ ਏ ਕਰ ਲਵੋ .." ਇਨ੍ਹਾਂ ਨੇ ਗੁੱਸੇ ਵਿਚ ਆ ਕੇ ਗੋਲੀਆਂ ਮਾਰ ਦਿੱਤੀਆਂਫਿਰ ਬਾਵੇ ਵੈਰਾਗੀ ਦੇ ਘਰ ਅੱਗੇ ਖਲੋ ਕੇ ਉਸ ਨੂੰ ਬਾਹਰ ਨਿਕਲਣ ਲਈ ਕਿਹਾਉਸ ਦੇ ਘਰ ਇਕ ਪ੍ਰਾਹੁਣਾ ਆਇਆ ਹੋਇਆ ਸੀ, ਜਿਸ ਨੇ ਉਸ ਨੂੰ ਬਾਹਰ ਨਿਕਲਣ ਤੋਂ ਵਰਜ ਦਿੱਤਾ ਤੇ ਕੁੰਡਾ ਲਾ ਕੇ ਘਰ ਦੇ ਸਾਰੇ ਜੀਅ ਅੰਦਰ ਬੈਠ ਗਏਜਦੋਂ ਵਾਰ-ਵਾਰ ਕਹਿਣ ਤੇ ਵੀ ਵੈਰਾਗੀ ਬਾਹਰ ਨਹੀਂ ਨਿਕਲਿਆ, ਜੱਗੇ ਤੇ ਬੰਤੇ ਨੇ ਘਰ ਦੀ ਛੱਤ ਪਾੜ ਕੇ ਅੱਗ ਲਾ ਦਿੱਤੀਇਨ੍ਹਾਂ ਨੂੰ ਆਸ ਸੀ ਅੱਗ ਲੱਗਣ ਨਾਲ ਸਾਰੇ ਜੀਅ ਬਾਹਰ ਆ ਜਾਣਗੇ, ਪਰ ਉਹ ਧੂੰਏਂ ਵਿਚ ਘੁੱਟ ਕੇ ਅੰਦਰ ਹੀ ਮਰ ਗਏਜੱਗੇ ਨੂੰ ਵੈਰਾਗੀ ਦੀਆਂ ਕੁੜੀਆਂ ਮਾਰੇ ਜਾਣ ਦਾ ਬੜਾ ਪਛਤਾਵਾ ਹੋਇਆ

 

'ਜੱਗੇ ਮਾਰੀਆਂ ਥੱਮਣ ਕੇ ਕੁੜੀਆਂ,

ਜੱਗੇ ਨੂੰ ਪਾਪ ਲੱਗਿਆ।

 

ਜੱਗੇ ਨੂੰ ਪਤਾ ਸੀ ਡਾਕੂਆਂ ਦੀ ਉਮਰ ਕੋਈ ਬਹੁਤੀ ਲੰਮੀ ਨਹੀਂ ਹੁੰਦੀਉਸ ਨੇ ਆਪਣੀ ਧੀ ਦਾ ਰਿਸ਼ਤਾ ਸਰਦਾਰ ਕੇਹਰ ਸਿੰਘ ਕਾਵਾਂ ਦੇ ਛੋਟੇ ਭਰਾ ਮੱਖਣ ਸਿੰਘ ਦੇ ਲੜਕੇ ਅਬਾਰ ਸਿੰਘ ਨਾਲ ਕਰ ਦਿੱਤਾ ਤੇ ਦੇਣ ਲੈਣ, ਗਹਿਣਾ ਗੱਟਾ ਵਿਆਹ ਤੋਂ ਪਹਿਲਾਂ ਹੀ ਗਾਭੋ ਦੇ ਸਹੁਰੇ ਘਰ ਭੇਜ ਦਿੱਤਾ

 

ਜੱਗੇ ਦੇ ਪਿੰਡ ਤੋਂ ਕੁਝ ਕੋਹ ਦੂਰ ਸਿੱਧੂਪੁਰ ਪਿੰਡ ਸੀਇਸ ਪਿੰਡ ਦਾ ਮਲੰਗੀ ਡਾਕੂ ਹੋਇਆ ਹੈ ਤੇ ਇਸਦਾ ਇਕ ਸਾਥੀ ਹਰਨਾਮ ਸਿੰਘ ਸੀਇਹ ਦੋ ਕੁ ਵਰ੍ਹੇ ਪਹਿਲਾਂ ਮਾਰੇ ਗਏ ਸਨਮਲੰਗੀ ਮੁਸਲਮਾਨ ਫਕੀਰਾਂ ਦਾ ਮੁੰਡਾ ਸੀ ਤੇ ਹਰਨਾਮ ਸਿੰਘ ਇਕ ਛੋਟੇ ਜਿਹੇ ਸਿੱਖ ਕਿਸਾਨ ਪਰਿਵਾਰ ਦਾ ਮੁੰਡਾ ਸੀਦੋਨਾਂ ਦੀ ਦੰਦ-ਟੁਕਵੀਂ ਰੋਟੀ ਸੀਮਲੰਗੀ ਠੇਕੇ-ਵਟਾਈ 'ਤੇ ਜ਼ਮੀਨ ਦੀ ਵਾਹੀ ਕਰਦਾ ਸੀਉਨ੍ਹਾਂ ਦਿਨਾਂ ਵਿਚ ਆਮ ਰਿਵਾਜ ਸੀ ਸਾਰੇ ਪਿੰਡ ਦੀ ਰੋਟੀ ਇਕ ਸਾਂਝੇ ਤੰਦੂਰ 'ਤੇ ਪੱਕਦੀ ਹੁੰਦੀ ਸੀਮਲੰਗੀ ਦੀ ਛੋਟੀ ਭੈਣ ਤੇ ਭਾਈ ਤੰਦੂਰ ਤੇ ਰੋਟੀਆਂ ਪਕਾ ਰਹੇ ਸਨ, ਇੰਨੇ ਨੂੰ ਜ਼ੈਲਦਾਰ ਦੇ ਕਾਮੇ ਵੀ ਰੋਟੀਆਂ ਬਣਾਉਣ ਆ ਗਏ, ਉਨ੍ਹਾਂ ਨੇ ਤੰਦੂਰ ਤੋਂ ਮਲੰਗੀ ਦੀਆਂ ਰੋਟੀਆਂ ਬੰਦ ਕਰਕੇ ਪਹਿਲਾਂ ਜ਼ੈਲਦਾਰ ਦੀਆਂ ਰੋਟੀਆਂ ਲਾਉਣ ਲਈ ਕਿਹਾਜਦੋਂ ਮਲੰਗੀ ਦੀ ਭੈਣ ਨਾ ਮੰਨੀ, ਕਾਮਿਆਂ ਨੇ ਉਸ ਦੀ ਗੁੱਤ ਪੁੱਟ ਦਿੱਤੀ ਤੇ ਚਪੇੜਾਂ ਮਾਰੀਆਂਇਸੇ ਦੌਰਾਨ ਮਲੰਗੀ ਦਾ ਛੋਟਾ ਭਾਈ ਮਲੰਗੀ ਤੇ ਹਰਨਾਮੇ ਨੂੰ ਬੁਲਾ ਲਿਆਇਆਝਗੜਾ ਵਧ ਗਿਆਜ਼ੈਲਦਾਰ ਦੇ ਬੰਦਿਆਂ ਨੇ ਮਲੰਗੀ ਦਾ ਛੋਟਾ ਭਾਈ ਕਤਲ ਕਰ ਦਿੱਤਾਮਲੰਗੀ ਤੇ ਹਰਨਾਮੇ ਦੇ ਵੀ ਸੱਟਾਂ ਮਾਰੀਆਂ, ਉਲਟਾ ਆਪਣੇ ਇਕ ਕਾਮੇ ਦੇ ਗੋਲੀਆਂ ਮਾਰ ਕੇ ਮਲੰਗੀ, ਹਰਨਾਮੇ ਤੇ ਹਰਨਾਮੇ ਦੇ ਬਾਪ 'ਤੇ ਕਤਲ ਦਾ ਕੇਸ ਬਣਾ ਦਿੱਤਾ

 

ਮਲੰਗੀ ਹੋਰੀਂ ਹਵਾਲਾਤ ਵਿਚ ਹੀ ਸਨ, ਜਦੋਂ ਇਕ ਰਾਤ ਜ਼ੈਲਦਾਰ ਦੇ ਬੰਦਿਆਂ ਨੇ ਮਲੰਗੀ ਦੀ ਭੈਣ ਨੂੰ ਹੱਥ ਪਾ ਲਿਆਮਲੰਗੀ ਦੀ ਅੰਨ੍ਹੀ ਮਾਂ ਕੰਧਾਂ ਨਾਲ ਟੱਕਰਾਂ ਮਾਰ ਕੇ ਬੇਹੋਸ਼ ਹੋ ਗਈਜਦੋਂ ਇਸ ਘਟਨਾ ਦਾ ਮਲੰਗੀ ਹੋਰਾਂ ਨੂੰ ਪਤਾ ਲੱਗਿਆ ਤਾਂ ਹਰਨਾਮੇ ਦਾ ਬਾਪ ਦਿਲ ਦੇ ਦੌਰੇ ਨਾਲ ਥਾਂ ਹੀ ਢੇਰੀ ਹੋ ਗਿਆ ਤੇ ਕੁਝ ਦੇਰ ਬਾਅਦ ਮੌਤ ਹੋ ਗਈਰੋਹ ਵਿਚ ਭਰੇ ਪੀਤੇ ਮਲੰਗੀ ਤੇ ਹਰਨਾਮਾ ਹਵਾਲਾਤ ਵਿਚੋਂ ਕੰਧ ਪਾੜ ਕੇ ਫ਼ਰਾਰ ਹੋ ਗਏਹਵਾਲਾਤ ਵਿਚੋਂ ਬਾਹਰ ਆਉਂਦਿਆਂ ਇਨ੍ਹਾਂ ਨੇ ਸਭ ਤੋਂ ਪਹਿਲਾਂ ਸਿੱਧੂਪੁਰ ਦੇ ਜ਼ੈਲਦਾਰ ਦਾ (ਜ਼ਨਾਨੀਆਂ ਨੂੰ ਛੱਡ ਕੇ) ਸਾਰਾ ਟੱਬਰ ਮਾਰ ਦਿੱਤਾਸਿਰਫ਼ ਮੁੰਡਾ ਆਪਣੀ ਜਾਨ ਬਚਾ ਕੇ ਨਿਕਲ ਗਿਆਇਸ ਤੋਂ ਬਾਅਦ ਮਲੰਗੀ ਤੇ ਹਰਨਾਮਾ ਡਾਕੂ ਬਣ ਗਏ

 

ਇਨ੍ਹਾਂ ਨੇ ਪਹਿਲਾਂ ਕੁਝ ਲੁਟੇਰਿਆਂ ਤੇ ਵਿਆਜ ਖਾਣੇ ਸ਼ਾਹੂਕਾਰਾਂ ਨੂੰ ਸੋਧਿਆਫਿਰ ਜਿਹੜਾ ਕੋਈ ਸਰਕਾਰ ਪੱਖੀ, ਗਰੀਬਾਂ ਨੂੰ ਤੰਗ ਕਰਦਾ ਸੀ ਉਸ ਨੂੰ ਸੋਧਣਾ ਸ਼ੁਰੂ ਕੀਤਾਇਕ ਕਹਾਵਤ ਬਣ ਗਈ 'ਦਿਨੇ ਰਾਜ ਫਰੰਗੀ ਦਾ, ਰਾਤੀਂ ਰਾਜ ਮਲੰਗੀ ਦਾ' ਇਸ ਜੋੜੀ 'ਤੇ ਸਰਕਾਰ ਨੇ ਇਨਾਮ ਰੱਖ ਦਿੱਤਾਇਕ ਰਾਤ ਮਲੰਗੀ ਤੇ ਹਰਨਾਮਾ ਕਿਸੇ ਵਾਕਫ਼ ਬੰਦੇ ਦੇ ਡੇਰੇ 'ਤੇ ਠਹਿਰੇ ਸਨਡੇਰੇ ਵਾਲੇ ਨੇ ਮਲੰਗੀ ਹੋਰਾਂ ਨੂੰ ਮੇਥਿਆਂ ਵਾਲੀਆਂ ਰੋਟੀਆਂ ਦੱਸ ਕੇ ਭੰਗ ਵਾਲੀਆਂ ਖੁਆ ਦਿੱਤੀਆਂਇਨਾਮ ਦੇ ਲਾਲਚ ਵਸ ਪੁਲਿਸ ਨੂੰ ਮਲੰਗੀ ਹੋਰਾਂ ਦੇ ਭੰਗ ਨਾਲ ਨਸ਼ਈ ਹੋਣ ਦੀ ਇਤਲਾਹ ਦੇ ਦਿੱਤੀਮਲੰਗੀ ਤੇ ਹਰਨਾਮਾ ਡੇਰੇ 'ਤੇ ਪੁਲਿਸ ਮੁਕਾਬਲੇ ਵਿਚ ਮਾਰੇ ਗਏ।

 

ਜੱਗੇ ਦੀ ਧੀ ਮਾਤਾ ਰੇਸ਼ਮ ਕੌਰ ਉਰਫ਼ ਗਾਭੋਇਕ ਦਿਨ ਜੱਗੇ ਨੇ ਸਾਥੀਆਂ ਨਾਲ ਮਲੰਗੀ ਦੇ ਪਿੰਡ ਸਿੱਧੂਪੁਰ ਜਾਣ ਦਾ ਪ੍ਰੋਗਰਾਮ ਬਣਾ ਲਿਆਉਥੇ ਉਹ ਮਲੰਗੀ ਦੀ ਮਾਂ ਦੀ ਖ਼ਬਰ-ਸਾਰ ਲੈਣਾ ਚਾਹੁੰਦਾ ਸੀ ਤੇ ਨਾਲੇ ਮਲੰਗੀ ਨੂੰ ਮਰਵਾਉਣ ਵਾਲੇ ਵੀ ਉਸ ਨੂੰ ਰੜਕ ਰਹੇ ਸਨਮਲੰਗੀ ਦਾ ਡੇਰਾ ਉਜੜਿਆ ਪਿਆ ਸੀ, ਸਿਰਫ਼ ਅੰਨ੍ਹੀ ਮਾਂ ਜ਼ਿੰਦਗੀ ਦੇ ਦਿਨ ਪੂਰੇ ਕਰ ਰਹੀ ਸੀਜੱਗੇ ਨੇ ਦੁਪਹਿਰ ਡੇਰੇ 'ਤੇ ਹੀ ਕੱਟਣ ਦਾ ਪ੍ਰੋਗਰਾਮ ਬਣਾ ਲਿਆਉਸ ਨੇ ਲਾਲੂ ਨਾਈ ਨੂੰ ਰੋਟੀ ਟੁੱਕ ਦਾ ਇੰਤਜ਼ਾਮ ਕਰਨ ਲਈ ਕਿਹਾਲਾਲੂ ਦਾ ਪਿੰਡ 'ਲੱਖੂ ਕੇ' ਸਿੱਧੂਪੁਰ ਦੇ ਨਾਲ ਹੀ ਪੈਂਦਾ ਸੀਉਸ ਨੇ ਆਪਣੇ ਪੰਜੇ ਭਾਈਆਂ ਨੂੰ ਮਿਲਣ ਦੇ ਬਹਾਨੇ ਬੁਲਾ ਲਿਆ ਤੇ ਆਉਣ ਲੱਗਿਆਂ ਦੇਸੀ ਸ਼ਰਾਬ ਲਿਆਉਣ ਲਈ ਤਾਕੀਦ ਕੀਤੀਮੰਦੇ ਭਾਗਾਂ ਨੂੰ ਜੱਗੇ ਨੇ ਰੋਟੀ ਤੋਂ ਪਹਿਲਾਂ ਸ਼ਰਾਬ ਦੇ ਦੋ-ਦੋ ਹਾੜੇ ਲਾਉਣ ਦਾ ਪ੍ਰੋਗਰਾਮ ਬਣਾ ਲਿਆਬੰਤੇ ਤੇ ਜੱਗੇ ਨੇ ਆਪਣੇ ਆਪਣੇ ਗਿਲਾਸ ਵਿਚ ਸ਼ਰਾਬ ਪਾ ਕੇ ਬੋਤਲ ਮੰਜੇ ਦੀ ਦੌਣ ਵਿਚ ਫਸਾ ਦਿੱਤੀਸੋਹਣ ਤੇਲੀ ਨੇ ਲਾਲੂ ਨਾਈ ਦੇ ਪਿੰਡ 'ਲੱਖੂ ਕੇ' ਕਿਸੇ ਦੋਸਤ ਨੂੰ ਮਿਲਣ ਜਾਣਾ ਸੀ, ਇਸ ਕਰਕੇ ਨਹੀਂ ਪੀਤੀ, ਉਸ ਨੇ ਭਾਈਆਂ ਸਮੇਤ ਪਹਿਰੇ 'ਤੇ ਖੜ੍ਹਨਾ ਸੀਕਿੰਨੀ ਦੇਰ ਗਲਾਸ ਖੜਕਦੇ ਰਹੇ, ਠੱਠੇ-ਮਖੌਲ ਚੱਲਦੇ ਰਹੇ

 

ਮਲੰਗੀ ਦੀ ਮਾਂ ਦੇ ਵਿਹੜੇ ਦੋ ਸਾਲ ਬਾਅਦ ਰੌਣਕ ਪਰਤੀ ਸੀਅੱਜ ਅੰਨ੍ਹੀ ਮਾਂ ਨੂੰ ਜੱਗੇ ਦੀਆਂ ਗੱਲਾਂ ਵਿੱਚੋਂ ਮਲੰਗੀ ਦੇ ਬੋਲਾਂ ਦੀ ਖ਼ੁਸ਼ਬੋ ਆ ਰਹੀ ਸੀਜੱਗੇ ਨੇ ਗੱਲਾਂ ਵਿਚ ਸਮਝਾਇਆ:

 

ਮਾਂ ਮੇਰੀਏ ਕਿਤੇ ਸਾਡੇ ਯਾਰ ਮਲੰਗੀ ਦੀ ਰੂਹ ਇਸ ਗੱਲੋਂ ਨਾ ਤੜਫਦੀ ਰਵੇ ਕਿ ਮੇਰਾ ਕਿਸੇ ਨੇ ਬਦਲਾ ਨ੍ਹੀਂ ਲਿਆ, ਅੱਜ ਸਾਰੇ ਉਲਾਂਭੇ ਲਾਹ ਦਿਆਂਗੇ।"

 

ਸਾਰਿਆਂ ਇਕੱਠੇ ਰੋਟੀ ਪਾਣੀ ਖਾਧਾਸੋਹਣ ਤੇਲੀ ਆਪਣੇ ਦੋਸਤ ਨੂੰ 'ਲੱਖੂ ਕੇ' ਮਿਲਣ ਤੁਰ ਪਿਆ, ਲਾਲੂ ਨਾਈ ਤੇ ਉਸ ਦਾ ਭਾਈ ਬੰਦੂਕਾਂ ਫੜ ਕੇ ਪਹਿਰੇ 'ਤੇ ਖਲੋ ਗਏਕਲਹਿਣੀ ਸ਼ਰਾਬ ਦੇ ਲੋਰ ਵਿਚ ਜੱਗੇ ਤੇ ਬੰਤੇ ਦੀ ਅੱਖ ਲੱਗ ਗਈ, ਉਹ ਇਕੋ ਹੀ ਮੰਜੇ 'ਤੇ ਲੰਮੇ ਪੈ ਗਏ

 

ਕੁਝ ਚਿਰ ਪਿੱਛੋਂ ਟਿਕੀ ਦੁਪਹਿਰ ਦੀ ਵੱਖੀ, ਦੋ ਗੋਲੀਆਂ ਦੀ ਇਕੱਠੀ ਆਵਾਜ਼ ਨੇ ਧਰਤੀ ਚੀਰ ਕੇ ਲਹੂ-ਲੁਹਾਨ ਕਰ ਦਿੱਤੀਜੱਗੇ ਤੇ ਬੰਤੇ ਦੀਆਂ ਸਾਹ ਰਗਾਂ ਵਿਚ ਨੇੜਿਓਂ ਗੋਲੀਆਂ ਮਾਰੀਆਂ ਗਈਆਂ ਸਨ, ਮੰਜੇ 'ਤੇ ਦੋਹਾਂ ਦੇ ਸਰੀਰ ਤੜਫ਼ ਰਹੇ ਸਨਫਿਰ ਹੋਰ ਗੋਲੀਆਂ ਨੇ ਇਨ੍ਹਾਂ ਦੇ ਸਰੀਰ ਨੂੰ ਠੰਢਿਆਂ ਕਰ ਦਿੱਤਾ

 

ਸੋਹਣ ਤੇਲੀ ਗੋਲੀਆਂ ਦੀ ਆਵਾਜ਼ ਸੁਣ ਕੇ ਵਾਪਸ ਮੁੜ ਆਇਆ, ਜਦੋਂ ਉਸ ਨੇ ਆ ਕੇ ਦੇਖਿਆ, ਜੱਗੇ ਤੇ ਬੰਤੇ ਦੀਆਂ ਲਾਸ਼ਾਂ ਵਿਚੋਂ ਖੂਨ ਚੋਅ ਕੇ ਮੰਜੇ ਦੀਆਂ ਵਿਰਲਾਂ ਰਾਹੀਂ ਧਰਤੀ 'ਤੇ ਟਪਕ ਰਿਹਾ ਸੀ,

'ਜੱਗਾ ਵੱਢਿਆ ਬੋਹੜ ਦੀ ਛਾਂਵੇਂ, ਨੌਂ ਮਣ ਰੇਤ ਭਿੱਜ ਗਈ।

ਪੂਰਨਾ, ਨਾਈਆਂ ਨੇ ਵੱਢ ਸੁੱਟਿਆ ਜੱਗਾ ਸੂਰਮਾ।'

 

ਸੋਹਣ ਤੇਲੀ ਇਹ ਵੇਖ ਕੇ ਗੁੱਸੇ ਵਿਚ ਪਾਗਲ ਹੋ ਉੱਠਿਆ ਤੇ ਲਾਲੂ ਨਾਈ ਨੂੰ ਹੱਥੀਂ ਪੈ ਗਿਆਪਿੱਛੋਂ ਲਾਲੂ ਦੇ ਭਾਈ ਨੇ ਉਸ ਦੀ ਪਿੱਠ ਵਿਚ ਗੋਲੀ ਮਾਰ ਕੇ ਉਸ ਨੂੰ ਵੀ ਥਾਏਂ ਢੇਰੀ ਕਰ ਦਿੱਤਾਖ਼ਬਰ ਅੱਗ ਵਾਂਗੂੰ ਫੈਲ ਗਈਪੂਰੇ ਇਲਾਕੇ ਵਿਚ ਸੰਨਾਟਾ ਛਾ ਗਿਆਹਰ ਕੋਈ ਇਕ ਦੂਜੇ ਕੋਲੋਂ ਅੱਖਾਂ ਵਿਚ ਅੱਖਾਂ ਪਾ ਕੇ ਬਗੈਰ ਬੁੱਲ੍ਹ ਹਿਲਾਇਆਂ ਤਸਦੀਕ ਕਰਦਾ ਸੀ:

 

ਕੀ ਜੱਗਾ ਸੱਚਮੁੱਚ ਮਾਰਿਆ ਗਿਆ?

 

ਲਾਲੂ ਨਾਈ ਇਲਾਕੇ ਦੀ ਪੁਲਿਸ ਨਾਲ ਮਿਲ ਚੁੱਕਿਆ ਸੀਲਾਲੂ ਨਾਈ ਨੇ ਯਾਰ ਮਾਰ ਕਰਕੇ ਭਾਰੀ ਰਕਮ, ਇਕ ਮੁਰੱਬਾ ਜ਼ਮੀਨ, ਇਕ ਘੋੜੇ ਦੀ ਖੱਟੀ ਖੱਟ ਲਈ ਸੀ ਜੋ ਕਿ ਸਰਕਾਰ ਵੱਲੋਂ ਜੱਗੇ 'ਤੇ ਇਨਾਮ ਰੱਖਿਆ ਹੋਇਆ ਸੀਜਿਸ ਜੱਗੇ ਦੇ ਪਰਛਾਵੇਂ ਕੋਲੋਂ ਪੁਲਿਸ ਨੂੰ ਡਰ ਲੱਗਦਾ ਸੀ ਉਹਨੂੰ ਮਾਰਨਾ ਪੁਲਿਸ ਦੇ ਵੱਸ ਦੀ ਗੱਲ ਨਹੀਂ ਸੀਸੋ, ਇਹ ਕਾਰਾ ਪੁਲਿਸ ਨੇ ਲਾਲੂ ਨਾਈ ਦੀ ਜ਼ਮੀਰ ਖਰੀਦ ਕੇ ਕਰਵਾਇਆਲਾਲੂ ਨੂੰ ਵੀ ਜੇਲ੍ਹ ਹੋਈਬਾਅਦ ਵਿਚ ਲਾਲੂ ਨੂੰ ਕੈਦੀਆਂ ਨੇ ਜੇਲ੍ਹ ਵਿਚ ਹੀ ਕੁੱਟ-ਕੁੱਟ ਕੇ ਮਾਰ ਦਿੱਤਾ

 

ਜੱਗਾ ੨੯ ਸਾਲਾਂ ਦੀ ਭਰੀ ਜਵਾਨੀ ਵਿਚ ਬੇਬਸ ਲੋਕਾਂ ਨੂੰ ਕਿਸੇ ਹੋਰ ਜੱਗੇ ਦਾ ਇੰਤਜ਼ਾਮ ਕਰਨ ਲਈ ਛੱਡ ਗਿਆ, ਜੋ ਇਨ੍ਹਾਂ ਨੂੰ ਕਿਸੇ ਅਸਗਰ ਅਲੀ ਥਾਣੇਦਾਰ, ਸੂਦਖ਼ੋਰ ਸ਼ਾਹੂਕਾਰ ਤੇ ਅੰਗਰੇਜ਼ ਪੱਖੀ ਜਾਗੀਰਦਾਰਾਂ ਤੋਂ ਨਜਾਤ ਦਿਵਾਏਗਾਜੱਗਾ ਸਿਰਫ਼ ਤਿੰਨ ਮਹੀਨੇ ਭਗੌੜਾ ਰਿਹਾਇਸ ਦੌਰਾਨ ਪੂਰੇ ਇਲਾਕੇ ਨੇ ਆਜ਼ਾਦ ਫਿਜ਼ਾ ਦਾ ਆਨੰਦ ਮਾਣਿਆਨਾ ਪੁਲਿਸ ਦੀ ਧੌਂਸ, ਨਾ ਸ਼ਾਹੂਕਾਰਾਂ ਦੀਆਂ ਕੁਰਕੀਆਂ, ਸਗੋਂ ਸਰਕਾਰ ਪੱਖੀ ਆਪਣੀਆਂ ਜਾਨਾਂ ਬਚਾਉਂਦੇ ਰਹੇਭਾਵੇਂ ਪਤੰਗੇ ਵਾਂਗੂੰ ਇਨ੍ਹਾਂ ਲੋਕਾਂ ਦੀ ਉਮਰ ਥੋੜੀ ਹੁੰਦੀ ਹੈ ਪਰ ਜਾਬਰ ਹੁਕਮਰਾਨ ਵਿਰੁੱਧ ਸੂਰਮੇ ਪੰਜਾਬੀਆਂ ਦੀ ਅਣਖ ਤੇ ਹੱਕਾਂ ਲਈ ਅਜਿਹੇ ਸੂਰਮੇ ਕਿਸੇ ਨਾ ਕਿਸੇ ਨਾਲ ਜੂਝਦੇ ਤੇ ਕੁਰਬਾਨੀਆਂ ਦਿੰਦੇ ਰਹੇਕਦੇ ਦੁੱਲਾ ਭੱਟੀ ਬਣ ਕੇ, ਕਦੇ ਅਹਿਮਦ ਖਰਲ ਬਣ ਕੇ, ਕਦੇ ਜਿਊਣਾ ਮੌੜ, ਕਦੇ ਮਲੰਗੀ ਤੇ ਕਦੇ ਜੱਗਾ ਜੱਟ ਬਣ ਕੇਭਾਈਚਾਰੇ ਦੀ ਆਜ਼ਾਦੀ ਸਿਰਾਂ ਦੇ ਸੌਦੇ ਕਰਕੇ ਇਨ੍ਹਾਂ ਲੋਕਾਂ ਨੇ ਕਾਇਮ ਰੱਖੀਇਸ ਦੀ ਤਾਈਦ ਹਜ਼ਰਤ ਸੁਲਤਾਨ ਬਾਹੂ ਸਾਹਿਬ ਕਰਦੇ ਹਨ:

'ਜੇ ਸਿਰ ਦਿੱਤਿਆਂ ਹੱਕ ਹਾਸਲ ਹੋਵੇ,

ਬਾਹੁ ਓਸ ਮੌਤੋਂ ਕਿਆਂ ਡਰਨਾ ਹੂ'

 

ਧੰਨਵਾਦ ਸਾਹਿਤ 'ਖ਼ਾਲਸਾ ਫ਼ਤਹਿਨਾਮਾ' ਨਵੰਬਰ 2005 ਵਿਚੋਂ

ਨੋਟ: ਜੱਟ ਹੋਣ ਦੇ ਨਾਤੇ ਲੇਖ ਅਦਾਰੇ ਵਲੋਂ ਆਪ ਟਾਈਪ ਕੀਤਾ ਗਿਆ। ਜੱਟ ਜਾਣਕਾਰੀ ਹੇਠ ਨਿਸ਼ਕਾਮ ਸੇਵਾ।

ਹੋਰ ਲੇਖ: ਲੋਕ ਨਾਇਕ - ਜੱਗਾ ਸੂਰਮਾ - ਲੇਖਕ: ਨੂਰ ਮੁਹੰਮਦ 'ਨੂਰ'

The Tale of Jagat Singh Jagga Jatt

ਜੱਟ ਸਫ਼ੇ ਲਈ ਕਲਿੱਕ ਕਰੋ
ਹਰਦੀਪ ਸਫ਼ੇ ਲਈ ਕਲਿੱਕ ਕਰੋ
Deutsch ਸਫ਼ੇ ਲਈ ਕਲਿੱਕ ਕਰੋ
info@jattsite.com