ਹਰਦੀਪ ਸਿੰਘ ਮਾਨ ਕਲਾਕਾਰੀ

ਆਈਫ਼ੋਨ, ਆਈਪੈਡ, ਮਿਨੀ ਆਈਪੈਡ ਅਤੇ ਆਈਪੋਡ ਲਈ ਸਰਬ ਪੱਖੀ ਸੰਪੂਰਨ, ਇਸ਼ਤਿਹਾਰ-ਮੁਕਤ ਅਤੇ ਮੁਫ਼ਤ 'ਪੰਜਾਬੀਕੀਬੋਰਡਸ' (ਪੰਕੀਬੋਸ) ਐਪ

ਫੇਸਬੁੱਕ ਤੇ ਕਾਪੀ-ਪੇਸਟ ਵਿਧੀ ਨਾਲ ਪੰਜਾਬੀ ਲਿਖੀਏ

ਨਿਰਦੇਸ਼ਕ, ਟੈਸਟ - ਅਤੇ ਖ਼ਰਚ ਕਰਤਾ : ਹਰਦੀਪ ਮਾਨ ਜਮਸ਼ੇਰ, ਅਸਟਰੀਆ

ਉਮੀਦ ਹੈ ਕਿ ਆਪ ਜੀ ਨੇ ਆਪਣੇ ਕੀਮਤੀ ਸਮੇਂ ਵਿਚੋਂ ਕੁਝ ਸੈਕਿੰਡ ਕੱਢ ਕੇ ਲਗਭਗ 2 ਲੱਖ 8 ਹਜ਼ਾਰ ਰੁਪਏ, 163 ਈਮੇਲਾਂ (91 ਮੇਰੇ ਵਲੋਂ, 72 ਕੰਪਨੀ ਵਲੋਂ) ਦੇ ਅਦਾਨ-ਪ੍ਰਦਾਨ ਅਤੇ ਅਣਗਿਣਤ ਘੰਟਿਆਂ (5 ਮਹੀਨਿਆਂ = 01.06.2012 - 15.02.2013, ਕੁਝ ਮਹੀਨੇ ਛੁੱਟੀਆਂ ਰਹੀਆਂ) ਦੀ ਮਿਹਨਤ ਵਾਲੇ ਮੁਫ਼ਤ ਤੇ ਇਸ਼ਤਿਹਾਰ-ਮੁਕਤ ਐਪ (ਜਿਵੇਂ ਵੈੱਬਸਾਈਟ ਅਤੇ ਬਲੋਗ ਇਸ਼ਤਿਹਾਰ-ਮੁਕਤ ਹੈ) ਦਾ ਸਿਤਾਰਾਕਰਣ (ਰੇਟਿੰਗ) ਅਤੇ ਐਪ ਸੰਬੰਧੀ ਵਿਚਾਰ ਲਿਖੇ ਹੋਣਗੇ ਜਾਂ ਐਪ ਉਤਾਰ ਕੇ ਲਿਖੋਗੇ। ਆਪ ਜੀ ਬਹੁਤ ਬਹੁਤ ਧੰਨਵਾਦ।

ਨੋਟ: ਗ਼ਲਤਫਹਿਮੀ ਦੂਰ ਕਰ ਦੇਈਏ। ਐਪ ਦਾ ਸਿਤਾਰਾਕਰਣ ਕਰਨ ਨਾਲ ਐਪ-ਨਿਰਮਾਤਾ ਜਾਂ ਨਿਰਦੇਸ਼ਕ (ਹਰਦੀਪ) ਨੂੰ ਕੋਈ ਮਾਲੀ ਜਾਂ ਗ਼ੈਰ-ਮਾਲੀ ਫਾਇਦਾ ਨਹੀਂ ਹੋਵੇਗਾ। ਵਰਤੋਂਕਾਰ ਨੂੰ ਵੀ ਕੋਈ ਖ਼ਰਚਾ ਨਹੀਂ ਪਵੇਗਾ।

Punjabi Keyboards Pro with Dictionary & More

 'ਪੰਕੀਬੋਸ' ਫੋਟੋਆਂ ਦਾ ਫੇਸਬੁੱਕ ਲਿੰਕ

ਮੁਫ਼ਤ ਐਪ 'ਪੰਕੀਬੋਸ' ਅਤੇ ਕੀਮਤ ਐਪ 'ਪੰਕੀਬੋਸ ਪਰੋ' ਬਾਰੇ ਸੰਪੂਰਨ ਜਾਣਕਾਰੀ

 

ਫੇਸਬੁੱਕ ਤੇ ਟਿੱਪਣੀ ਕਿਵੇਂ ਕਰੀਏ? 'ਪੰਕੀਬੋਸ ਪਰੋ' ਦੀ ਇਕ ਝਲਕ

 

ਸੰਖੇਪ ਜਾਣਕਾਰੀ ਵੀਡੀਓ

 

ਵਰਜਨ ੨.੦ - ੩੦.੧੦.੨੦੧੨

ਪੰਜਾਬੀਕੀਬੋਰਡਸ' ਅਪਡੇਟ 2.0 ਵਿਚ ਬਹੁਤ ਸਾਰੇ ਨਿੱਕੇ-ਵੱਡੇ ਸੁਧਾਰ ਨਾਲ ਕੁਝ ਖਾਸ ਸਹੂਲਤ ਇਹ ਹਨ।

੧) ਹੁਣ ਉਪ-ਬਟਨ ਦੱਬਣ ਦੀ ਲੋੜ ਨਹੀਂ। ਸਿਰਫ਼ ਨੀਲਾ ਕਰਨ ਦੀ ਲੋੜ ਹੈ। ਉਹ ਵੀ ਤੁਸੀਂ ਉਪ-ਬਟਨਾਂ ਦੇ ਉਪਰਲੇ ਜਾਂ ਥੱਲੇ ਵਾਲੇ ਹਿੱਸੇ ਤੋਂ ਕਰ ਸਕਦੇ ਹੋ। ਬਟਨ ਉਪਰ ਜਾਣ ਦੀ ਲੋੜ ਨਹੀਂ।
੨) ਫੇਸਬੁੱਕ ਸਮਾਈਲੀ ਪਾ ਦਿੱਤੇ ਗਏ ਹਨ।
੩) ਬਟਨ-ਝਲਕ ਵੱਡੀਆਂ ਕਰ ਦਿੱਤੀਆਂ ਗਈਆਂ ਹਨ।
੪) ਬਟਨਾਂ ਵਿਚ ਥੱਲੇ ਨੂੰ ਵੀ ਫਰਕ ਰੱਖ ਦਿੱਤਾ ਤਾਂ ਕਿ ਬਟਨ ਦੱਬਣ ਵਿਚ ਆਸਾਨੀ ਹੋਵੇ, ਨਾ ਕਿ ਬਟਨ ਇਕ ਦੂਜੇ ਦੇ ਨਾਲ (ਬਟਨਾਂ ਵਿਚ ਫ਼ਰਕ ਨਾ) ਹੋਣ ਕਰਕੇ 2 ਦੱਬੇ ਤੇ 3 ਜਾਂ 1 ਦੱਬ ਹੋ ਜਾਵੇ।
੫) ਐਪ ਦੋ-ਭਾਸ਼ਾ ਵਿਚ ਕਰ ਦਿੱਤੀ ਗਈ ਹੈ। ਵੈਸੇ ਤਾਂ ਪੰਜਾਬੀ ਭਾਸ਼ਾ ਹੈ, ਪਰ ਸੈਟਿੰਗ ਵਿਚ ਜਾ ਕੇ ਅੰਗ੍ਰੇਜ਼ੀ ਦੀ ਵੀ ਚਾਲੂ ਕਰ ਸਕਦੇ ਹੋ। ਫਿਰ ਪੰਜਾਬੀ ਬੰਦ ਹੋ ਜਾਵੇਗੀ।
੬) ਐਪ ਦਾ ਪੰਜਾਬੀਕਰਣ ਕਰ ਦਿੱਤਾ ਹੈ।
੭) 'ਗਰੁੱਪ ਬਟਨ' ਨਾਲ ਬਿਨ੍ਹਾਂ ਗਰੁੱਪ ਬਦਲੇ ਬਟਨ ਦੀ ਚੋਣ ਕਰ ਸਕਦੇ ਹੋ। ਉਪ-ਬਟਨ 2 ਸੈਕਿੰਡ ਬਾਅਦ ਖੁੱਲਣਗੇ।

ਵਰਜਨ ੧.੦ - ੧੦.੦੮.੨੦੧੨

ਆਖ਼ਰਕਾਰ ਦੋ ਹਫ਼ਤੇ ਪਹਿਲਾ ਐਪਲ ਨੂੰ ਆਨ-ਲਾਈਨ ਕਰਨ ਲਈ ਦਿੱਤਾ 'ਪੰਜਾਬੀ ਕੀਬੋਰਡਸ' ਪਾਸ ਹੋ ਹੀ ਗਿਆ। ਐਪਲ ਨੇ ਐਪ-ਨਾਮ ਦੇਖ ਕੇ ਕਿੰਤੂ ਕੀਤਾ ਸੀ ਕਿ ਪਹਿਲਾ ਹੀ ਤਿੰਨ ਐਪ 'ਪੰਜਾਬੀ ਕੀਬੋਰਡ' ਨਾਮ ਹੇਠਾਂ ਐਪ-ਸਟੋਰ ਵਿਚ ਉਪਲਬਧ ਹਨ। ਹੁਣ ਹੋਰ ਐਪ ਨਹੀਂ ਪਾਇਆ ਜਾ ਸਕਦਾ। ਪਰ ਜਦ ਤਰਕ ਤੇ ਦਲੀਲ ਨਾਲ ਜਵਾਬ ਦਿੱਤਾ ਤਾਂ ਐਪਲ ਨੇ 'ਪੰਜਾਬੀਕੀਬੋਰਡਸ' ਨਾਮ ਹੇਠ , ਮਤਲਬ ਦੋ ਸ਼ਬਦਾਂ ਦਾ ਇਕ ਕਰ ਕੇ ੧੦.੦੮.੨੦੧੨ ਨੂੰ ਜਾਰੀ ਕਰ ਦਿੱਤਾ।

ਐਪ ਜਾਣਕਾਰੀ:

ਪੰਜਾਬੀਕੀਬੋਰਡਸ ਦਾ ਮਤਲਬ ਹੈ ਕਿ ਇਸ ਵਿਚ ਤਿੰਨ ਤਰ੍ਹਾਂ ਦੇ ਕੀਬੋਰਡ ਹਨ। ਪਹਿਲਾ, ਮਤਲਬ ਮੁੱਖ 'ੳਅੲ' ਕੀਬੋਰਡ, ਉਨ੍ਹਾਂ ਵਰਤੋਂਕਾਰਾਂ ਲਈ ਕੀਬੋਰਡ ਹੈ, ਜੋ ਫੋਨੈਟਿਕ ਕੀਬੋਰਡ ਨਾਲ ਲਿਖਣਾ ਨਹੀਂ ਜਾਣਦੇ। ਦੂਸਰਾ, 'abc' ਕੀਬੋਰਡ, ਰੋਮਨ ਅੱਖਰਾਂ ਵਾਲਾ ਹੈ, ਜੋ ਆਈਫ਼ੋਨ ਸਿੱਧਾ ਰੱਖਣ ਤੇ ਤੀਜਾ ਬਟਨ ਗਰੁੱਪ ਦੇ ਰੂਪ ਵਿਚ ਹੈ, ਤਾਂ ਕਿ ਇੰਟਰਨੈੱਟ ਜਾਂ ਈਮੇਲ ਪਤੇ ਵੀ ਲਿਖੇ ਜਾ ਸਕਣ। ਤੀਸਰਾ, ਫੋਨੈਟਿਕ ਕੀਬੋਰਡ, ਜੋ ਟੇਢਾ ਕਰਨ ਤੇ ਆਉਂਦਾ ਹੈ, ਜਿਸ ਵਿਚ ੪ ਬਟਨ-ਗਰੁੱਪ ਹਨ। ਉਹ ਆਈਪੈਡ ਲਈ ਫੋਨੈਟਿਕ ਰੂਪ ਵਿਚ ਬਣਾਇਆ ਗਿਆ ਹੈ। ਆਈਪੈਡ ਵਿਚ ਜਗ੍ਹਾ ਜ਼ਿਆਦਾ ਹੋਣ ਕਰਕੇ, ਕੰਪਿਊਟਰ ਕੀਬੋਰਡ ਦੀ ਤਰ੍ਹਾਂ ਦੱਸ ਉਂਗਲਾਂ ਨਾਲ ਲਿਖਿਆ ਜਾ ਸਕਦਾ ਹੈ। ਸੋ 'ਕੀਬੋਰਡਸ' ਬਹੁ-ਵਚਨ ਦੇ ਰੂਪ ਵਿਚ ਨਾਮ ਰੱਖਿਆ ਗਿਆ ਹੈ। 

ਵੈਸੇ ਤਾਂ ਪਹਿਲੀ ਕੋਸ਼ਿਸ਼ ਇਹੀ ਸੀ ਕਿ ਆਈਫ਼ੋਨ ਤੇ ਪੰਜਾਬੀ ਸਿੱਧਾ ਲਿਖਣ ਦੀ ਸਹੂਲਤ ਕਰਵਾ ਦਿੱਤੀ ਜਾਵੇ। ਖ਼ਰਚਾ ਭਾਵੇ ਜਿੰਨਾ ਮਰਜ਼ੀ ਹੋ ਜਾਵੇ, ਪਰ ਐਪਲ ਵਾਲਿਆਂ ਦੇ ਨਿਯਮ ਸਖ਼ਤ ਹੋਣ ਕਰਕੇ, ਇਹ ਸੰਭਵ ਨਹੀਂ ਹੋ ਸਕਿਆ। ਇਸ ਸੰਬੰਧੀ ਹੋਰ ਜਾਣਕਾਰੀ ਹੇਠਾਂ ਦਿੱਤੇ ਲਿੰਕ ਤੋਂ ਲੈ ਸਕਦੇ ਹੋ।
http://stackoverflow.com/questions/6556647/create-custom-international-keyboard-for-iphone

? Is it possible to take advantage of the international keyboard feature for the iPhone and create a custom keyboard that can be used over the entire phone not just within a particular app?

- As per Apple's submission guidelines:

There are no public APIs to add an additional keyboard.

The files that store keyboard data are definitely stored outside of your app's container.

In short: There is no way to implement a custom global keyboard on a non-jailbroken iOS device at this point in time.

ਅਦਾਰੇ ਦੀ ਵੈਬਸਾਈਟ ਤੇ ਬਲੋਗ ਵਾਂਗ ਇਹ ਐਪ ਵੀ ਇਸ਼ਤਿਹਾਰ-ਮੁਕਤ ਹੈ। ਐਪ-ਨਿਰਮਾਤਾ ਕੰਪਨੀ ਨਾਲ 2 ਮਹੀਨਿਆਂ ਦੇ ਦੌਰਾਨ ਕੀਤੀਆਂ 33 ਸੁਧਾਰ-ਸੁਝਾਅ ਈਮੇਲਾਂ ਦੇ ਅਦਾਨ-ਪ੍ਰਦਾਨ ਦਾ ਨਤੀਜਾ 'ਪੰਜਾਬੀਕੀਬੋਰਡਸ' ਹੈ। ਪਰ ਇਹ ਅੰਤਿਮ ਰੂਪ ਨਹੀਂ ਹੈ। ਹੋਰ ਵਰਤੋਂਕਾਰਾਂ ਦੇ ਸੁਝਾਅ ਲਈ ਅਤੇ ਕੰਪਨੀ ਇਕ ਮਹੀਨੇ ਦੀ ਛੁੱਟੀ ਜਾਣ ਕਰਕੇ ਇਸ ਨੂੰ ਵਖਤ ਤੋਂ ਪਹਿਲਾ ਹੀ ਜਾਰੀ ਕਰ ਦਿੱਤਾ ਗਿਆ ਹੈ। ਇਸ ਵਿਚ ਪੰਜਾਬੀ ਲਿਖਣ ਤੇ ਜਨਤਕ ਹੋਣ ਸੰਬੰਧੀ ਹਰ ਸਮੱਸਿਆ ਨੂੰ ਹੱਲ ਕਰ ਲਿਆ ਗਿਆ ਹੈ। ਭਾਵੇ ਉਹ ੳ ਅ ੲ ਨਾਲ ਲਗਾਂ-ਮਾਤਰਾਵਾਂ ਜੋੜਨ ਸੰਬੰਧੀ ਆਉਂਦੀ ਸਮੱਸਿਆ ਹੋਵੇ ਜਾਂ ਹੋਰ ਕੋਈ। ਪਰ ਬਣੇ-ਬਣਾਏ ਲਗਾਂ-ਮਾਤਰਾਵਾਂ ਵਾਲੇ ੳ ਅ ੲ ਵੀ ਉਪ-ਬਟਨ ਦੇ ਰੂਪ ਵਿਚ ਰੱਖੇ ਗਏ ਹਨ। ਰੋਮਨ ਤੇ ਗੁਰਮੁਖੀ ਦੇ ਕਿਸੇ ਵੀ ਅੱਖਰ ਜਾਂ ਚਿੰਨ੍ਹ ਨੂੰ ਛੱਡਿਆ ਨਹੀਂ ਗਿਆ। ਪੰਜਾਬੀਕੀਬੋਰਡਸ ਨੂੰ ਹੂ-ਬ-ਹੂ ਆਈਫ਼ੋਨ ਕੀਬੋਰਡ ਦੇ ਮੁਹਾਂਦਰਾ ਤੇ ਕਾਰਜ ਪ੍ਰਣਾਲੀ ਵਾਂਗ ਬਣਾਇਆ ਗਿਆ ਹੈ, ਤਾਂ ਕਿ ਵਰਤੋਂਕਾਰ ਨੂੰ ਪੰਜਾਬੀ ਲਿਖਣਾ ਬਹੁਤ ਹੀ ਆਸਾਨ ਹੋਵੇ।

ਐਪ-ਵਰਤੋਂ:

੧) ੳ ਅ ੲ ਨਾਲ ਲਗਾਂ-ਮਾਤਰਾਵਾਂ ਲਗਾਉਣ ਤੇ ਉਹ ਬਣੇ 'ਬਣਾਏ ਲਗਾਂ-ਮਾਤਰਾਵਾਂ ਵਾਲੇ ਅੱਖਰਾਂ' ਵਿਚ ਬਦਲ ਜਾਣਗੇ ਤਾਂ ਕਿ ਕੰਪਿਊਟਰ-ਫੇਸਬੁੱਕ ਤੇ ਲਗਾਂ-ਮਾਤਰਾਵਾਂ ਅੱਖਰਾਂ ਨਾਲ ਜੁੜੀਆਂ ਦਿਸਣ ਅਤੇ ਤੁਹਾਨੂੰ ਲਿਖਣ ਵਿਚ ਆਸਾਨੀ ਹੋਵੇ। ਕਹਿਣ ਤੋਂ ਭਾਵ ੳ ਅ ੲ ਨਾਲ ਲਗਾਂ-ਮਾਤਰਾਂ ਆਉਣ ਤੇ ਤੁਹਾਨੂੰ ਬਣੇ ਬਣਾਏ ਲਗਾਂ-ਮਾਤਰਾਵਾਂ ਅੱਖਰ ਲੱਭਣ ਦੀ ਲੋੜ ਨਾ ਪਵੇ। ਜਿਵੇਂ ਉ ਊ ਆ ਆਂ ਐ ਔ ਇ ਈ ਏ।

੨) ਤੇਜ਼ ਗਤੀ ਨਾਲ ਲਿਖਣ ਲਈ ਦੋ ਵਾਰੀ 'ਖਾਲੀ ਥਾਂ ਬਟਨ' ਦੱਬੋ ਤਾਂ ਡੰਡੀ ਪਵੇਗੀ। ਜਿਵੇਂ ਆਈਫ਼ੋਨ ਦੇ ਅੰਗ੍ਰੇਜ਼ੀ ਕੀਬੋਰਡ ਤੇ ਬਿੰਦੀ ਪੈਂਦੀ ਹੈ। ਪੰਜਾਬੀਕੀਬੋਰਡਸ ਦੇ ਅੰਗ੍ਰੇਜ਼ੀ ਬਟਨ ਗਰੁੱਪ ਵਿਚ ਦੋ ਵਾਰੀ 'ਖਾਲੀ ਥਾਂ ਬਟਨ' ਦੱਬਣ ਤੇ ਬਿੰਦੀ ਪਵੇਗੀ।

੩) ਬਟਨ ਦੱਬਣ ਤੇ ਅਵਾਜ਼ ਦੀ ਸਹੂਲਤ ਤੁਸੀਂ ਆਈਫ਼ੋਨ ਦੀ ਸੈਟਿੰਗ ਵਿਚ ਜਾ ਚਾਲੂ ਜਾਂ ਬੰਦ ਕਰ ਸਕਦੇ ਹੋ।

੪) ਗਰੁੱਪ-ਬਟਨ ਨੂੰ ਦੱਬੀ ਰੱਖਣ ਤੇ ਬਟਨ ਚੋਣ ਕਰਨ ਤੋਂ ਬਾਅਦ ਮੌਜੂਦਾ ਗਰੁੱਪ ਨਹੀਂ ਬਦਲੇਗਾ। ਉਦਾਹਰਣ ਦੇ ਤੌਰ ਤੇ ਜੇਕਰ ਤੁਸੀਂ 'ਮੁੱਖ ਗਰੁੱਪ-ਬਟਨ' (ੳਅੲ) ਨਾਲ ਲਿਖ ਰਹੇ ਹੋ ਅਤੇ ਤੁਹਾਨੂੰ ਗਿਣਤੀ ਅੰਕ ਦੀ ਲੋੜ ਪੈਂਦੀ ਹੈ ਤਾਂ ਤੁਸੀਂ ਗਰੁੱਪ-ਬਟਨ '123' ਦੱਬੀ ਰੱਖ ਕੇ ਲੋੜੀਂਦਾ ਗਿਣਤੀ-ਅੰਕ-ਬਟਨ ਵੱਲ ਨੂੰ ਆਪਣਾ ਅੰਗੂਠਾ ਜਾਂ ਉਂਗਲ ਘਸੀਟਗੇ ਤਾਂ ਗਿਣਤੀ-ਅੰਕ ਪੈਣ ਤੋਂ ਬਾਅਦ ਤੁਸੀਂ ਆਪਣੇ ਆਪ ਮੁੜ 'ੳਅੲ' ਗਰੁੱਪ-ਬਟਨ ਤੇ ਆ ਜਾਓਗੇ। ਇਹ ਸਹੂਲਤ ਹੋਰ 'ਗਰੁੱਪ-ਬਟਨਾਂ' ਤੇ ਵੀ ਲਾਗੂ ਹੁੰਦੀ ਹੈ।

੫) del ਬਟਨ ਦੱਬੀ ਰੱਖਣ ਤੇ ਪਹਿਲਾ ੧੦ ਇਕੱਲੇ ਅੱਖਰ ਜਾਂ ਚਿੰਨ੍ਹ ਮਿਟਣਗੇ, ਫਿਰ ਪੂਰੇ ਸ਼ਬਦ ਮਿਟਣੇ ਸ਼ੁਰੂ ਹੋ ਜਾਣਗੇ।

੬) ਇਕ ਬਟਨ ਤੇ ਉਪ-ਬਟਨਾਂ ਦੀ ਸਹੂਲਤ ਬਣਾਈ ਗਈ ਹੈ।

ਨੋਟ: ਇਸ਼ਤਿਹਾਰ-ਮੁਕਤ ਮੁਫ਼ਤ ਪੰਜਾਬੀਕੀਬੋਰਡਸ ਐਪ ਵਰਤੋਂਕਾਰ ਜੇਕਰ ਆਪਣੇ ਕੀਮਤੀ ਸਮੇਂ ਵਿਚੋਂ ਥੋੜ੍ਹਾ ਜਿਹਾ ਸਮਾਂ ਕੱਢ ਕੇ ਐਪ-ਸਟੋਰ ਵਿਚ ਜਾ ਕੇ, ਪੰਜਾਬੀਕੀਬੋਰਡਸ ਪੰਨਾ ਖੋਲ ਕੇ, ਐਪਲ ਆਈ ਡੀ ਨਾਲ ਲੋਗ-ਇਨ ਕਰਕੇ, ਵਰਤੋਂਕਾਰ ਰੇਟਿੰਗਸ (ਸਟਾਰ ਚੋਣ ਕਰਨ) ਤੇ ਵਿਚਾਰ ਲਿਖਣ ਤਾਂ ਐਪਲ ਨੂੰ ਵੀ ਜਾਣਕਾਰੀ ਮਿਲੇਗੀ ਕਿ ਇਸ ਐਪ ਵਿਚ ਕੋਈ ਕਮੀ ਨਹੀਂ ਬਲਕਿ ਇਹ ਪੰਜਾਬੀ ਲਿਖਣ ਸੰਬੰਧੀ ਮਦਦ ਕਰ ਰਿਹਾ ਹੈ ਅਤੇ ਵਰਤੋਂਕਾਰ ਇਸ ਐਪ ਤੋਂ ਸੰਤੁਸ਼ਟ ਹਨ।

੧੦.੦੮.੨੦੧੨ (10.08.2012) ਨੂੰ ਮੁਫ਼ਤ ਐਪ 'PunjabiKeyboards' ਆਨਲਾਈਨ ਹੋਇਆ ਸੀ ਅਤੇ ੩੧.੧੨.੨੦੧੨ (31.12.2012) ਤੱਕ ਮੁਫ਼ਤ ਐਪ ੨੬,੯੬੪ (26,964) ਵਾਰੀ ਉਤਾਰਿਆ ਗਿਆ

PunjabiKeyboards - Apple.com InfosLink            'ਪੰਕੀਬੋਸ' ਬਣਤਰ ਫੇਸਬੁੱਕ ਫੋਟੋ ਐਲਬਮ ਲਿੰਕ: Making of Free iPhone App 'PunjabiKeyboards'

ਸਾਰੀ ਦੁਨੀਆ ਵਿੱਚ ਰਹਿੰਦੇ ਪੰਜਾਬੀਕੀਬੋਰਡਸ ਐਪ-ਵਰਤੋਂਕਾਰਾਂ ਦੇ ਪਰਤਵੇਂ-ਵਿਚਾਰ ਦੀ ਸੂਚੀ

ਜੱਟ ਸਫ਼ੇ ਲਈ ਕਲਿੱਕ ਕਰੋ
ਹਰਦੀਪ ਸਫ਼ੇ ਲਈ ਕਲਿੱਕ ਕਰੋ
Deutsch ਸਫ਼ੇ ਲਈ ਕਲਿੱਕ ਕਰੋ
info@jattsite.com